Home >>Zee PHH Entertainment

Sonam Bajwa Movie New Song: ਫ਼ਿਲਮ ‘Godday Godday Chaa’ ਦਾ ਨਵਾਂ ਗਾਣਾ ‘Nazaare’ ਹੋਇਆ ਰਿਲੀਜ਼, ਵੇਖੋ ਵੀਡੀਓ

Sonam Bajwa Movie Godday Godday Chaa New Song: ਹਾਲ ਹੀ ਵਿੱਚ ਪੰਜਾਬੀ ਫ਼ਿਲਮ 'ਗੋਡੇ ਗੋਡੇ ਚਾਅ' ਦਾ ਨਵਾਂ ਗਾਣਾ ‘ਨਜ਼ਾਰੇ’ ਰਿਲੀਜ਼ ਹੋ ਚੁੱਕਿਆ ਹੈ ਅਤੇ ਇਹ ਇੱਕ ਪ੍ਰੋਪਰ ਡਾਂਸ ਟਰੈਕ ਹੈ। ਇਸ ਗਾਣੇ ਨੂੰ ਕੁਲਵਿੰਦਰ ਬਿੱਲਾ ਨੇ ਆਵਾਜ਼ ਦਿੱਤੀ ਗਈ ਹੈ ਅਤੇ ਕਪਤਾਨ ਨੇ ਗੀਤ ਨੂੰ ਖੂਬਸੂਰਤੀ ਨਾਲ ਲਿਖਿਆ ਹੈ।   

Advertisement
Sonam Bajwa Movie New Song: ਫ਼ਿਲਮ ‘Godday Godday Chaa’ ਦਾ ਨਵਾਂ ਗਾਣਾ ‘Nazaare’ ਹੋਇਆ ਰਿਲੀਜ਼, ਵੇਖੋ ਵੀਡੀਓ
Stop
Riya Bawa|Updated: May 16, 2023, 04:33 PM IST

Sonam Bajwa Movie Godday Godday Chaa New Song: ਪੰਜਾਬੀ ਅਦਾਕਾਰ ਸੋਨਮ ਬਾਜਵਾ (Sonam Bajwa) ਦੀ ਆਉਣ ਵਾਲੀ ਫ਼ਿਲਮ 'ਗੋਡੇ ਗੋਡੇ ਚਾਅ' (Godday Godday Chaa) ਦੀ ਰਿਲੀਜ਼ ਦਾ ਇੰਤਜ਼ਾਰ ਜਲਦ ਖ਼ਤਮ ਹੋਣ ਵਾਲਾ ਹੈ। ਇਸ ਸਮੇਂ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਸੋਨਮ ਬਾਜਵਾ ਬਹੁਤ ਮਸ਼ਹੂਰ ਹੈ ਅਤੇ ਆਪਣੇ ਕੰਮ ਦੇ ਨਾਲ-ਨਾਲ ਆਪਣੀ ਖੂਬਸੂਰਤੀ ਲਈ ਵੀ ਜਾਣੀ ਜਾਂਦੀ ਹੈ। ਸੋਨਮ ਬਾਜਵਾ ਇੰਸਟਾਗ੍ਰਾਮ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਸਮੇਂ-ਸਮੇਂ 'ਤੇ ਨਵੀਆਂ-ਨਵੀਆਂ ਫੋਟੋਆਂ, ਵੀਡੀਓਜ਼ ਅਤੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੇ ਵੇਰਵੇ ਸ਼ੇਅਰ ਕਰਦੀ ਰਹਿੰਦੀ ਹੈ।

ਹਾਲ ਹੀ ਵਿੱਚ ਪੰਜਾਬੀ ਫ਼ਿਲਮ 'ਗੋਡੇ ਗੋਡੇ ਚਾਅ' ਦਾ ਨਵਾਂ ਗਾਣਾ ‘ਨਜ਼ਾਰੇ’ ਰਿਲੀਜ਼ ਹੋ ਚੁੱਕਿਆ ਹੈ ਅਤੇ ਇਹ ਇੱਕ ਪ੍ਰੋਪਰ ਡਾਂਸ ਟਰੈਕ ਹੈ। ਇਸ ਗਾਣੇ ਨੂੰ ਕੁਲਵਿੰਦਰ ਬਿੱਲਾ ਨੇ ਆਵਾਜ਼ ਦਿੱਤੀ ਗਈ ਹੈ ਅਤੇ ਕਪਤਾਨ ਨੇ ਗੀਤ ਨੂੰ ਖੂਬਸੂਰਤੀ ਨਾਲ ਲਿਖਿਆ ਹੈ। ਜਲਦ ਰਿਲੀਜ਼ ਹੋਣ ਵਾਲੀ ਫ਼ਿਲਮ ‘Godday Godday Chaa’ ਵਿੱਚ ਸੋਨਮ ਬਾਜਵਾ, ਤਾਨੀਆ, ਗੀਤਾਜ ਬਿੰਦਰਖੀਆ, ਗੁਰਜੱਜ, ਸਰਦਾਰ ਸੋਹੀ, ਨਿਰਮਲ ਰਿਸ਼ੀ ਅਤੇ ਰੁਪਿੰਦਰ ਰੂਪੀ ਮੁੱਖ ਭੂਮਿਕਾਵਾਂ ਵਿੱਚ ਹਨ।

ਇਹ ਵੀ ਪੜ੍ਹੋ: Zira Liquor Factory News: ਹਾਈਕੋਰਟ ਦਾ ਵੱਡਾ ਫੈਸਲਾ- ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ ਲਏ ਵਾਪਿਸ 

ਟ੍ਰੇਲਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਫ਼ਿਲਮ ਔਰਤਾਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਪੰਜਾਬ ਵਿੱਚ ਪੁਰਾਣੇ ਸਮਿਆਂ ਵਿੱਚ ਪ੍ਰਚਲਿਤ ਸਮਾਜ ਬਾਰੇ ਦੱਸਦੀ ਹੈ। ਗਾਣੇ ਦਾ  ਟ੍ਰੈਕ ਇੰਨਾ ਬੀਟਸ ਨਾਲ ਭਰਪੂਰ ਹੈ ਕਿ ਕੋਈ ਵੀ ਪੰਜਾਬੀ ਆਪਣੇ ਆਪ ਨੂੰ ਗਾਣੇ ‘ਤੇ ਨੱਚਣ ਤੋਂ ਨਹੀਂ ਰੋਕ ਸਕਦਾ। ਇਸ ਵਿੱਚ ਇੱਕ ਵਿਆਹ ਦੇ ਤਿਉਹਾਰ ਦਾ ਮਾਹੌਲ ਹੈ ਜੋ ਇਸਨੂੰ ਉਤਸ਼ਾਹਿਤ ਹੋਣ ਅਤੇ ਗੀਤ ‘ਤੇ ਨੱਚਣ ਤੋਂ ਬੇਕਾਬੂ ਬਣਾਉਂਦਾ ਹੈ। 

Read More
{}{}