Home >>Chandigarh

Punjab VS Delhi: ਪੰਜਾਬ ਕਿੰਗਜ਼ ਦੀ ਜਿੱਤ 'ਤੇ ਪ੍ਰੀਤੀ ਦੀ ਫਲਾਇੰਗ ਕਿੱਸ, ਸੋਨਮ ਬਾਜਵਾ ਨੇ ਵੀ ਲਾਈਆਂ ਰੌਣਕਾਂ, ਵੇਖੋ ਤਸਵੀਰਾਂ

Punjab VS Delhi: ਮੁਹਾਲੀ ਦੇ ਮੁੱਲਾਂਪੁਰ ਸਟੇਡੀਅਮ ਵਿੱਚ ਸ਼ਨੀਵਾਰ ਨੂੰ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਦੀਆਂ ਟੀਮਾਂ ਵਿਚਕਾਰ ਖੇਡੇ ਗਏ ਆਈਪੀਐਲ ਮੈਚ ਵਿੱਚ ਪੰਜਾਬ ਕਿੰਗਜ਼ ਦੀ ਟੀਮ ਦੀ ਮਾਲਕਣ ਪ੍ਰਿਟੀ ਜ਼ਿੰਟਾ। ਪੰਜਾਬੀ ਅਦਾਕਾਰਾ ਸੋਨਮ ਬਾਜਵਾ ਵੀ ਮੈਚ ਦੇਖਣ ਲਈ ਸਟੇਡੀਅਮ ਪਹੁੰਚੀ।

Advertisement
Punjab VS Delhi: ਪੰਜਾਬ ਕਿੰਗਜ਼ ਦੀ ਜਿੱਤ 'ਤੇ ਪ੍ਰੀਤੀ ਦੀ ਫਲਾਇੰਗ ਕਿੱਸ, ਸੋਨਮ ਬਾਜਵਾ ਨੇ ਵੀ ਲਾਈਆਂ ਰੌਣਕਾਂ, ਵੇਖੋ ਤਸਵੀਰਾਂ
Stop
Riya Bawa|Updated: Mar 24, 2024, 08:06 AM IST

Punjab VS Delhi IPL Match:  ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਦੂਜਾ ਮੈਚ ਸ਼ਨੀਵਾਰ ਨੂੰ ਪੰਜਾਬ ਕਿੰਗਜ਼ (PBKS) ਅਤੇ ਦਿੱਲੀ ਕੈਪੀਟਲਸ (DC) ਦਰਮਿਆਨ ਮੋਹਾਲੀ ਦੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਵਿੱਚ ਖੇਡਿਆ ਗਿਆ। ਮੁੱਲਾਂਪੁਰ ਵਿੱਚ ਬਣੇ ਇਸ ਸਟੇਡੀਅਮ ਵਿੱਚ ਸਵੇਰ ਤੋਂ ਹੀ ਮੇਲੇ ਵਰਗਾ ਮਾਹੌਲ ਸੀ।

ਹਰ ਸੀਜ਼ਨ ਦੀ ਤਰ੍ਹਾਂ ਪੰਜਾਬ ਕਿੰਗਜ਼ ਦੀ ਮਾਲਕਣ ਅਤੇ ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ (Preity Zinta) ਵੀ ਆਪਣੀ ਟੀਮ ਨੂੰ ਚੀਅਰ ਕਰਨ ਲਈ ਸਟੇਡੀਅਮ 'ਚ ਮੌਜੂਦ ਸੀ। ਉਨ੍ਹਾਂ ਮੈਚ ਦੌਰਾਨ ਪੰਜਾਬ ਕਿੰਗਜ਼ ਦੇ ਪ੍ਰਸ਼ੰਸਕਾਂ ਨੂੰ ਟੀ-ਸ਼ਰਟਾਂ ਵੀ ਵੰਡੀਆਂ। ਮੈਚ ਦੇ ਆਖਰੀ ਘੰਟੇ 'ਚ ਪੰਜਾਬ ਕਿੰਗਜ਼ ਦੇ ਲਿਆਮ ਲਿਵਿੰਗਸਟਨ ਨੇ ਜਦੋਂ ਜੇਤੂ ਛੱਕਾ ਲਗਾਇਆ ਤਾਂ ਪ੍ਰੀਤੀ ਜ਼ਿੰਟਾ ਨੇ (Preity Zinta flying kiss)  ਖੁਸ਼ੀ ਨਾਲ ਉਛਲ ਕੇ ਫਲਾਇੰਗ ਕਿੱਸ ਦਿੱਤੀ।

ਇਹ ਵੀ ਪੜ੍ਹੋ: IPL 2024: ਪੰਜਾਬ ਕਿੰਗਜ਼ ਨੇ ਦਿੱਲੀ ਕੈਪੀਟਲਸ ਨੂੰ ਮਾਤ ਦੇ ਕੇ ਆਈਪੀਐਲ 'ਚ ਜਿੱਤ ਨਾਲ ਕੀਤੀ ਸ਼ੁਰੂਆਤ

ਸੋਨਮ ਬਾਜਵਾ ਵੀ ਮੈਚ ਦੇਖਣ ਲਈ ਸਟੇਡੀਅਮ ਪਹੁੰਚੀ
ਇਸ ਦੇ ਨਾਲ ਹੀ ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਵੀ ਮੈਚ ਦੇਖਣ ਲਈ ਸਟੇਡੀਅਮ ਪਹੁੰਚੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨਾਲ ਗਰਾਊਂਡ ਵਿੱਚ ਬੈਠ ਕੇ ਮੈਚ ਦੇਖਿਆ। ਸੋਨਮ ਬਾਜਵਾ ਨੇ ਮੈਚ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਸਟੇਡੀਅਮ ਆਉਣ ਦਾ ਸੱਦਾ ਵੀ ਦਿੱਤਾ ਸੀ।

ਮੈਚ ਦੀਆਂ ਸਾਰੀਆਂ ਟਿਕਟਾਂ ਵਿਕੀਆਂ
ਮੈਚ ਦੀਆਂ ਸਾਰੀਆਂ ਸ਼੍ਰੇਣੀਆਂ ਦੀਆਂ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਸਨ। ਮੈਚ ਦੁਪਹਿਰ 3:30 ਵਜੇ ਸ਼ੁਰੂ ਹੋਇਆ ਸੀ ਪਰ ਸਵੇਰ ਤੋਂ ਹੀ ਸਟੇਡੀਅਮ ਦੇ ਬਾਹਰ ਪ੍ਰਸ਼ੰਸਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਨੇ ਸਵੇਰੇ ਮੈਦਾਨ 'ਤੇ ਅਭਿਆਸ ਕੀਤਾ।

ਇਹ ਵੀ ਪੜ੍ਹੋ:. IPL Match 2024: ਮੁਹਾਲੀ ਦੇ ਮੁੱਲਾਂਪੁਰ ਸਟੇਡੀਅਮ ’ਚ ਅੱਜ ਆਹਮੋ-ਸਾਹਮਣੇ ਹੋਣਗੇ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਸ, ਜਾਣੋ ਰੂਟ ਪਲਾਨ

ਪੰਜਾਬ ਕਿੰਗਜ਼ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਸਾਨੀ ਨਾਲ ਦਿੱਲੀ ਵੱਲੋਂ ਦਿੱਤਾ ਹੋਇਆ ਟੀਚਾ ਪੂਰਾ ਕਰ ਲਿਆ। ਮੋਹਾਲੀ ਦੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ 'ਚ ਪੰਜਾਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਨੇ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 174 ਦੌੜਾਂ ਬਣਾਈਆਂ ਅਤੇ ਪੰਜਾਬ ਨੂੰ 175 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਪੰਜਾਬ ਨੇ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।

{}{}