Home >>Zee PHH Entertainment

Ananya Pandey News: ਬਚਪਨ 'ਚ ਪਾਇਲਟ ਬਣਨਾ ਚਾਹੁੰਦੀ ਸੀ ਅਨੰਨਿਆ ਪਾਂਡੇ; ਕਿਊਟ ਵੀਡੀਓ ਕੀਤੀ ਸ਼ੇਅਰ

Ananya Panday Cute Childhood Video as a Pilot: ਅਨੰਨਿਆ ਪਾਂਡੇ (Ananya Panday)ਨੇ ਆਪਣੇ ਬਚਪਨ ਦੇ ਦਿਨਾਂ ਦੀ ਇੱਕ ਵੀਡੀਓ ਪੋਸਟ ਕਰਕੇ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਕੀਤੀਆਂ ਹਨ। 

Advertisement
Ananya Pandey News: ਬਚਪਨ 'ਚ ਪਾਇਲਟ ਬਣਨਾ ਚਾਹੁੰਦੀ ਸੀ ਅਨੰਨਿਆ ਪਾਂਡੇ; ਕਿਊਟ ਵੀਡੀਓ ਕੀਤੀ ਸ਼ੇਅਰ
Stop
Riya Bawa|Updated: Jun 27, 2023, 01:01 PM IST

Ananya Panday News: ਅਕਸਰ ਫ਼ਿਲਮੀ ਸਿਤਾਰਿਆਂ ਦੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਲੋਕ ਸਿਤਾਰਿਆਂ ਦੀਆਂ ਬਚਪਨ ਦੀਆਂ ਤਸਵੀਰਾਂ ਦੇਖ ਕੇ ਆਪਣੇ-ਆਪਣੇ ਅੰਦਾਜ਼ੇ ਜ਼ਾਹਿਰ ਕਰਦੇ ਹਨ। ਇਸ ਦਰਮਿਆਨ ਬਾਲੀਵੁੱਡ ਅਭਿਨੇਤਰੀ ਅਨੰਨਿਆ ਪਾਂਡੇ (Ananya Panday)ਨੇ ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਜਾ ਕੇ ਆਪਣੇ ਬਚਪਨ ਦਾ ਇੱਕ ਮਨਮੋਹਕ ਵੀਡੀਓ ਅਪਲੋਡ ਕੀਤਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਕਲਿੱਪ 'ਚ ਉਹ ਕਾਫੀ ਕਿਊਟ ਲੱਗ ਰਹੀ ਹੈ।

ਅਭਿਨੇਤਰੀ ਅਨੰਨਿਆ ਪਾਂਡੇ (Ananya Panday) ਨੇ ਆਪਣੀ ਸੋਮਵਾਰ ਦੀ ਸ਼ੁਰੂਆਤ ਇੱਕ ਪੁਰਾਣੀ ਵੀਡੀਓ ਪਰ ਪਿਆਰੇ ਨੋਟ ਨਾਲ ਸ਼ੇਅਰ ਕੀਤੀ ਹੈ। ਅਨੰਨਿਆ ਪਾਂਡੇ ਨੇ ਆਪਣੇ ਬਚਪਨ ਦੇ ਦਿਨਾਂ ਦੀ ਇੱਕ ਵੀਡੀਓ ਪੋਸਟ ਕਰਕੇ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਕੀਤੀਆਂ ਹਨ। ਇਸ ਥ੍ਰੋ-ਬੈਕ ਵੀਡੀਓ 'ਚ ਅਨੰਨਿਆ ਪਾਇਲਟ ਦੇ ਪਹਿਰਾਵੇ 'ਚ ਨਜ਼ਰ ਆਈ ਹੈ, ਜਿਸ 'ਚ ਉਹ ਕਾਫੀ ਕਿਊਟ ਲੱਗ ਰਹੀ ਹੈ। 

ਵੀਡੀਓ ਵਿੱਚ ਅਨੰਨਿਆ (Ananya Panday)  ਦੇ ਪਿਤਾ ਐਕਟਰ ਚੰਕੀ ਪਾਂਡੇ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਉਹ ਆਪਣੀ ਵੀਡੀਓ ਸ਼ੂਟ ਕਰਦੇ ਹੋਏ ਆਪਣੀ ਬੇਟੀ ਅਨਨਿਆ ਪਾਂਡੇ ਨੂੰ ਕੁਝ ਸਵਾਲ ਵੀ ਪੁੱਛ ਰਹੇ ਹਨ। ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਉਹਨਾਂ ਦੇ ਫੈਨਸ ਉਹਨਾਂ ਦੀ ਕਾਫੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ। 

ਇਹ ਵੀ ਪੜ੍ਹੋ: Air India News: ਸ਼ਰਮਨਾਕ! ਯਾਤਰੀ ਨੇ ਸਾਰਿਆਂ ਦੇ ਸਾਹਮਣੇ ਕੀਤਾ ਇਹ... ਕਾਰਾ, ਮੁੰਬਈ ਤੋਂ ਦਿੱਲੀ ਆ ਰਹੀ ਸੀ ਫਲਾਈਟ

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਨਨਿਆ ਪਾਂਡੇ ਨੇ ਕੈਪਸ਼ਨ 'ਚ ਲਿਖਿਆ, 'ਤੁਹਾਨੂੰ ਕਿੰਨੀਆਂ ਛੁੱਟੀਆਂ ਚਾਹੀਦੀਆਂ ਹਨ?'। ਵੀਡੀਓ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਤੋਂ ਲੈ ਕੇ ਹਰ ਕੋਈ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ। ਇਸ 'ਤੇ ਕਮੈਂਟ ਕਰਦੇ ਹੋਏ ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਨੇ ਲਿਖਿਆ, 'ਕਿਊਟ' ਹੈ 'ਤੇ ਨਾਲ ਹੀ  ਇਸ ਵੀਡੀਓ 'ਤੇ ਕਮੈਂਟ ਕਰਦੇ ਹੋਏ ਅਨਨਿਆ ਦੀ ਮਾਂ ਭਾਵਨਾ ਪਾਂਡੇ ਨੇ ਵੀ ਲਿਖਿਆ, 'ਤੁਹਾਨੂੰ ਬਹੁਤ ਸਾਰਾ ਪਿਆਰ'। ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਲਿਖਿਆ, 'Oh my God so cute'।

ਅਭਿਨੇਤਰੀ ਅਨੰਨਿਆ ਪਾਂਡੇ (Ananya Panday)ਦੇ ਕੰਮ ਦੀ ਗੱਲ ਕਰੀਏ ਤਾਂ ਅਨੰਨਿਆ ਪਾਂਡੇ ਆਖਰੀ ਵਾਰ ਵਿਜੇ ਦੇਵਰਕੋਂਡਾ ਦੇ ਨਾਲ ਫਿਲਮ 'ਲੀਗਰ' 'ਚ ਨਜ਼ਰ ਆਈ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਸਾਬਤ ਹੋਈ ਸੀ। ਇਸ ਫ਼ਿਲਮ ਨੂੰ ਲੋਕਾਂ ਨੇ ਜ਼ਿਆਦਾ ਪਿਆਰ ਨਹੀਂ ਦਿੱਤਾ।

ਹੁਣ ਜਲਦ ਹੀ ਅਨੰਨਿਆ ਪਾਂਡੇ ਆਯੁਸ਼ਮਾਨ ਖੁਰਾਨਾ ਨਾਲ ਫਿਲਮ 'ਡ੍ਰੀਮ ਗਰਲ 2' 'ਚ ਨਜ਼ਰ ਆਵੇਗੀ। ਇਹ ਫਿਲਮ 7 ਜੁਲਾਈ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਅਨੰਨਿਆ ਸਿਧਾਂਤ ਚਤੁਰਵੇਦੀ ਅਤੇ ਆਦਰਸ਼ ਗੌਰਵ ਦੇ ਨਾਲ 'ਖੋ ਗਏ ਹਮ ਕਹਾਂ' 'ਚ ਵੀ ਨਜ਼ਰ ਆਵੇਗੀ। ਉਹਨਾਂ ਦੇ ਫੈਨਸ ਹੁਣ ਉਹਨਾਂ ਦੀ ਅਗਲੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੈ।

Read More
{}{}