Home >>Zee PHH Entertainment

B Praak News: ਬੀ ਪਰਾਕ ਨੇ ਕੀਤੀ ਸਿੱਧੂ ਮੂਸੇਵਾਲੇ ਦੀ ਤਾਰੀਫ਼; ਕਿਹਾ- 'ਮੈਂ ਕਦੇ ਵੀ ਉਸ ਵਰਗਾ ਨਹੀਂ ਬਣ ਸਕਦਾ'

B Praak latest News: ਉਹਨਾਂ ਨੇ ਆਪਣੇ ਇੰਟਰਵਿਊ 'ਚ ਸਿੱਧੂ ਮੂਸੇਵਾਲੇ ਦੀ ਤਾਰੀਫ਼ ਕੀਤੀ ਜਿਸ ਦੀ ਵੀਡੀਓ ਇੰਟਰਨੈੱਟ 'ਤੇ ਬਹੁਤ ਵਾਇਰਲ ਹੋ ਰਹੀ ਹੈ।  

Advertisement
B Praak News: ਬੀ ਪਰਾਕ ਨੇ ਕੀਤੀ ਸਿੱਧੂ ਮੂਸੇਵਾਲੇ ਦੀ ਤਾਰੀਫ਼; ਕਿਹਾ- 'ਮੈਂ ਕਦੇ ਵੀ ਉਸ ਵਰਗਾ ਨਹੀਂ ਬਣ ਸਕਦਾ'
Stop
Riya Bawa|Updated: Jun 17, 2023, 03:38 PM IST

B Praak latest News: ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ (Sidhu Moose Wala) ਦੀ ਮੌਤ ਨੂੰ ਬੇਸ਼ੱਕ ਇੱਕ ਸਾਲ ਤੋਂ ਉੱਪਰ ਹੋ ਗਿਆ ਹੈ ਪਰ ਉਹਨਾਂ ਨੇ ਅਜੇ ਵੀ ਲੋਕ ਦੇ ਦਿਲਾਂ ਵਿੱਚ ਆਪਣੀ ਵੱਖਰੀ ਥਾਂ ਬਰਕਰਾਰ ਰੱਖੀ ਹੈ। ਉਹਨਾਂ ਦੇ ਫੈਨ ਹੁਣ ਹੋਰ ਵੀ ਵੱਧਦੇ ਜਾ ਰਹੇ ਹਨ ਤੇ ਚਾਹੁਣ ਵਾਲਿਆਂ ਦੀ ਗਿਣਤੀ ਭਾਰਤ 'ਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਹੈ। 

ਹਾਲ ਹੀ ਵਿੱਚ ਪੰਜਾਬੀ ਮਰਹੂਮ ਗਾਇਕ ਬੀ ਪਰਾਕ (B Praak) ਨੇ ਸਿੱਧੂ ਮੂਸੇਵਾਲੇ ਦੇ ਕਰੇਜ਼ 'ਤੇ ਚਰਚਾ ਕੀਤੀ ਹੈ। ਉਹਨਾਂ ਨੇ ਆਪਣੇ ਇੰਟਰਵਿਊ 'ਚ ਸਿੱਧੂ ਮੂਸੇਵਾਲੇ ਦੀ ਤਾਰੀਫ਼ ਕੀਤੀ ਜਿਸ ਦੀ ਵੀਡੀਓ ਇੰਟਰਨੈੱਟ 'ਤੇ ਬਹੁਤ ਵਾਇਰਲ ਹੋ ਰਹੀ ਹੈ। ਉਹਨਾਂ ਨੇ ਸਿੱਧੂ ਮੂਸੇਵਾਲੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮੈਂ ਭਾਵੇਂ ਕਿੰਨਾ ਵੀ ਸਫ਼ਲ ਗੀਤ ਰਿਲੀਜ਼ ਕੀਤਾ ਹੋਵੇ, ਮੈਂ ਸਿੱਧੂ ਮੂਸੇਵਾਲੇ ਦੀ ਪ੍ਰਸਿੱਧੀ ਦਾ ਮੁਕਾਬਲਾ ਨਹੀਂ ਕਰ ਸਕਦਾ। 

ਇਹ ਵੀ ਪੜ੍ਹੋ: Women Kabaddi League 2023: ਮਹਿਲਾ ਕਬੱਡੀ ਲੀਗ 'ਚ 'ਪੰਜਾਬ ਪੈਂਥਰਜ਼' ਟੀਮ ਰਾਹੀਂ ਪੰਜਾਬ ਦੀਆਂ ਧੀਆਂ ਵੀ ਮਾਰਨਗੀਆਂ ਥਾਪੀ

ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿੰਨੀ ਪ੍ਰਸਿੱਧੀ ਸਿੱਧੂ ਮੂਸੇਵਾਲੇ ਦੀ ਹੈ ਉਨੀਂ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਿਸੇ ਗਾਇਕ ਦੀ ਨਹੀਂ ਦੇਖੀ 'ਤੇ ਨਾ ਹੀ ਅੱਗੇ ਕਦੇ ਵੀ ਭਵਿੱਖ ਵਿੱਚ ਕਿਸੇ ਦੀ ਇੰਨੀ ਪੋਪੁਲਾਰਿਟੀ ਹੋ ਸਕਦੀ ਹੈ।  ਇਸ ਵੀਡੀਓ ਨੂੰ 'kiddaan' ਨਾਮ ਦੇ ਇੰਸਟਾਗ੍ਰਾਮ ਤੋਂ ਸ਼ੇਅਰ ਕੀਤਾ ਗਿਆ ਹੈ। 

 
 
 
 

 
 
 
 
 
 
 
 
 
 
 

A post shared by KIDDAAN (@kiddaan)

ਬੀ ਪਰਾਕ (B Praak) ਨੇ ਲੋਕਾਂ ਦੇ ਦਿਲਾਂ ਵਿੱਚ ਸਿੱਧੂ ਮੂਸੇਵਾਲੇ ਦੇ ਕਰੇਜ਼ ਨੂੰ ਦੇਖਦਿਆਂ ਕਿਹਾ ਕਿ ਅਸੀਂ ਚਾਹੇ ਜਿੰਨੇ ਮਰਜ਼ੀ ਸਫ਼ਲ ਗਾਣੇ ਕਰ ਲਈਏ ਪਰ ਅਸੀਂ ਸਿੱਧੂ ਮੂਸੇ ਵਾਲੇ ਦਾ ਮੁਕਾਬਲਾ ਨਹੀਂ ਕਰ ਸਕਦੇ। ਵੱਡੇ ਤੋਂ ਵੱਡਾ ਸਿੰਗਰ ਚਾਹੇ ਜਿੰਨੇ ਗਾਣੇ ਕਰ ਲਏ ਪਰ ਉਹ ਵੀ ਕਦੇ ਸਿੱਧੂ ਮੂਸੇਵਾਲੇ ਦੇ ਗਾਣਿਆਂ ਦਾ ਮੁਕਾਬਲਾ ਨਹੀਂ ਕਰ ਸਕਦਾ। ਉਹਨਾਂ ਨੇ ਦੱਸਿਆ ਕਿ ਜਿੰਨੇ ਆਪਣੇ ਚਾਹੁਣ ਵਾਲੇ ਸਿੱਧੂ ਮੂਸੇਵਾਲੇ ਨੇ ਬਣਾ ਲਏ ਹਨ  ਹੋਰ ਕੋਈ ਕਦੇ ਵੀ ਨਹੀਂ ਬਣਾ ਸਕਦਾ।

Read More
{}{}