Home >>Zee PHH Entertainment

Actress Urvashi Rautela News: ਅਦਾਕਾਰਾ ਓਰਵਸ਼ੀ ਰੌਤੇਲਾ ਦੇਖਣ ਪੁੱਜੀ ਆਈਪੀਐਲ ਮੈਚ, ਲੋਕਾਂ ਨੇ ਕੀਤਾ ਟ੍ਰੋਲ

Actress Urvashi Rautela News: ਸੁਰਖੀਆਂ ਵਿੱਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਆਈਪੀਐਲ ਮੈਚ ਦੇਖਣ ਪੁੱਜੀ ਤਾਂ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

Advertisement
Actress Urvashi Rautela News: ਅਦਾਕਾਰਾ ਓਰਵਸ਼ੀ ਰੌਤੇਲਾ ਦੇਖਣ ਪੁੱਜੀ ਆਈਪੀਐਲ ਮੈਚ, ਲੋਕਾਂ ਨੇ ਕੀਤਾ ਟ੍ਰੋਲ
Stop
Ravinder Singh|Updated: Apr 12, 2023, 09:16 PM IST

Actress Urvashi Rautela News: ਅਦਾਕਾਰਾ ਓਰਵਸ਼ੀ ਰੌਤੇਲਾ ਆਏ ਦਿਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਸੋਸ਼ਲ ਮੀਡੀਆ ਉਪਰ ਓਰਵਸ਼ੀ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ। ਬਾਲੀਵੁੱਡ ਅਦਾਕਾਰਾ ਰੌਤੇਲਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਓਰਵਸ਼ੀ ਰੌਤੇਲਾ ਆਈਪੀਐੱਲ ਮੈਚ ਦੇਖਣ ਪਹੁੰਚੀ ਹੈ। ਦਿੱਲੀ ਕੈਪੀਟਲਜ਼ (DC) ਅਤੇ ਮੁੰਬਈ ਇੰਡੀਅਨਜ਼ (MI) ਵਿਚਕਾਰ IPL 2023 ਦਾ ਮੈਚ ਮੰਗਲਵਾਰ ਰਾਤ ਨੂੰ ਦਿੱਲੀ ਵਿੱਚ ਹੋਇਆ।

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਓਰਵਸ਼ੀ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ 'ਚ ਓਰਵਸ਼ੀ ਰੌਤੇਲਾ ਨੇ ਨੀਓਨ ਹਰੇ ਰੰਗ ਦੀ ਕੱਟ-ਆਊਟ ਡਰੈੱਸ ਪਾਈ ਹੋਈ ਸੀ, ਜਿਸ 'ਤੇ ਨੇਕਲਾਈਨ ਸੀ। ਜਿਵੇਂ ਹੀ ਓਰਵਸ਼ੀ ਰੌਤੇਲਾ ਨੇ ਵੀਡੀਓ ਪੋਸਟ ਕੀਤੀ ਪ੍ਰਸ਼ੰਸਕਾਂ ਨੇ ਉਸ ਨੂੰ ਰਿਸ਼ਭ ਪੰਤ ਦੇ ਨਾਂ 'ਤੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਕਮੈਂਟ ਕਰਦੇ ਹੋਏ ਇੱਕ ਪ੍ਰਸ਼ੰਸਕ ਨੇ ਲਿਖਿਆ, ਓਰਵਸ਼ੀ ਫਿਰ ਤੋਂ ਭਾਈ ਰਿਸ਼ਭ ਦੀ ਤਲਾਸ਼ ਵਿੱਚ। ਇੱਕ ਨੇ ਬਹੁਤ ਪਿਆਰਾ ਲਿਖਿਆ ਪਰ ਫਿਰ ਵੀ ਰਿਸ਼ਭ ਭਾਈ ਹਾਂ ਨਹੀਂ ਕਹਿਣ ਵਾਲੇ ਹਨ।

ਇਹ ਵੀ ਪੜ੍ਹੋ : Bathinda Military Station Firing News: ਬਠਿੰਡਾ ਦੇ ਕੈਂਟ ਇਲਾਕੇ 'ਚ ਹੋਈ ਫਾਇਰਿੰਗ, 4 ਫੌਜ਼ੀਆਂ ਦੀ ਮੌਤ

ਇੱਕ ਨੇ ਓਰਵਸ਼ੀ ਦਾ ਪੰਤ ਲਈ ਵਨ ਸਾਈਡ ਲਵ ਲਿਖਿਆ। ਸੜਕ ਹਾਦਸੇ ਕਾਰਨ ਰਿਸ਼ਭ ਪੰਤ IPL ਤੋਂ ਬਾਹਰ ਹੋ ਗਏ ਹਨ। ਕਾਬਿਲੇਗੌਰ ਹੈ ਕਿ ਰਿਸ਼ਭ ਪੰਤ ਨਾਲ ਅਕਸਰ ਓਰਵਸ਼ੀ ਰੌਤੇਲਾ ਦਾ ਨਾਂ ਆਉਂਦਾ ਹੈ ਪਰ ਅੱਜ-ਕੱਲ੍ਹ ਓਰਵਸ਼ੀ ਨਸੀਮ ਨੂੰ ਲੈ ਕੇ ਵੀ ਕਾਫੀ ਚਰਚਾ ਹੈ। ਦਿੱਲੀ ਕੈਪੀਟਲਸ ਬਨਾਮ ਗੁਜਰਾਤ ਟਾਈਟਨਸ ਦੇ ਮੈਚ 'ਚ ਕ੍ਰਿਕਟਰ ਰਿਸ਼ਭ ਪੰਤ ਆਪਣੀ ਟੀਮ ਦਿੱਲੀ ਕੈਪੀਟਲਸ ਨੂੰ ਚੀਅਰ ਕਰਨ ਪਹੁੰਚੇ। ਜਿੱਥੇ ਇੱਕ ਲੜਕੀ ਨੇ ਕ੍ਰਿਕਟਰ ਰਿਸ਼ਭ ਪੰਤ ਵੱਲ ਇਸ਼ਾਰਾ ਕਰਦੇ ਹੋਏ ਇੱਕ ਪਲੇਕਾਰਡ ਫੜਿਆ ਹੋਇਆ ਸੀ, ਜਿਸ 'ਤੇ ਲਿਖਿਆ ਸੀ, 'ਸ਼ੁਕਰ ਹੈ ਓਰਵਸ਼ੀ ਇੱਥੇ ਨਹੀਂ ਹੈ'। ਸੋਸ਼ਲ ਮੀਡੀਆ 'ਤੇ ਇਸ ਕੁੜੀ ਨੂੰ ਜਵਾਬ ਦਿੰਦੇ ਹੋਏ ਓਰਵਸ਼ੀ ਰੌਤੇਲਾ ਨੇ ਲਿਖਿਆ, 'ਕਿਉਂ?' ਜਿਸ ਤੋਂ ਬਾਅਦ ਯੂਜ਼ਰਸ ਨੇ ਕਮੈਂਟਸ ਦੀ ਬਾਰਿਸ਼ ਕੀਤੀ ਸੀ। ਓਰਵਸ਼ੀ ਰੌਤੇਲਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ 'ਸਿੰਘ ਸਾਬ ਦਿ ਗ੍ਰੇਟ' ਨਾਲ ਕੀਤੀ ਸੀ।

ਇਹ ਵੀ ਪੜ੍ਹੋ : Bathinda Military Station Firing: ਜਾਣੋ ਬਠਿੰਡਾ ਮਿਲਟਰੀ ਸਟੇਸ਼ਨ 'ਤੇ ਗੋਲੀਬਾਰੀ 'ਤੇ ਭਾਰਤੀ ਫੌਜ ਨੇ ਕੀ ਕਿਹਾ

 

{}{}