Home >>Education

Punjab School Timing ਸਕੂਲ ਦੇ ਸਮੇਂ 'ਚ ਤਬਦੀਲੀ ਕਰਕੇ ਬੱਚੇ ਖੁਸ਼, ਸਰਕਾਰ ਦੇ ਫੈਸਲੇ ਦੀ ਕੀਤੀ ਸ਼ਲਾਘਾ

Punjab School Time:ਗਰਮੀ ਨੂੰ ਵੇਖਦਿਆਂ ਹੀ ਪੰਜਾਬ ਸਰਕਾਰ ਵੱਲੋਂ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸਕੂਲਾਂ ਵਿੱਚ ਬੱਚੇ ਸਵੇਰੇ 6:30 ਵਜੇ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ।  

Advertisement
Punjab School Timing ਸਕੂਲ ਦੇ ਸਮੇਂ 'ਚ ਤਬਦੀਲੀ ਕਰਕੇ ਬੱਚੇ ਖੁਸ਼, ਸਰਕਾਰ ਦੇ ਫੈਸਲੇ ਦੀ ਕੀਤੀ ਸ਼ਲਾਘਾ
Stop
Riya Bawa|Updated: May 20, 2024, 10:15 AM IST

School Time Changed in Punjab/ਭਰਤ ਸ਼ਰਮਾ: ਅੰਮ੍ਰਿਤਸਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੂਰਜ ਦੇਵਤਾ ਦੇ ਪ੍ਰਕੋਪ ਦੇ ਚੱਲਦੇ ਗਰਮੀ ਬਹੁਤ ਜਿਆਦਾ ਹੋ ਗਈ ਹੈ ਜਿਸਦੇ ਚਲਦੇ ਲੋਕਾਂ ਦਾ ਘਰੋ ਕਮਕਾਜ ਲਈ ਨਿਕਲਣਾ ਮੁਸ਼ਕਿਲ ਹੋਈਆ ਪਿਆ ਹੈ। ਉਥੇ ਹੀ ਪੰਜਾਬ ਸਰਕਾਰ ਵੱਲੋਂ ਵੱਧ ਰਹੀ ਗਰਮੀ ਦੇ ਚਲਦੇ ਸਕੂਲਾਂ ਦੇ ਸਮੇਂ ਵਿੱਚ ਵੀ ਤਬਦੀਲੀ ਲਿਆਂਦੀ ਗਈ ਹੈ। ਜਿੱਥੇ ਪਹਿਲਾਂ ਇਹ ਸਕੂਲ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਲੱਗਦੇ ਸਨ ਹੁਣ ਸਮੇਂ ਵਿੱਚ ਤਬਦੀਲੀ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਸਿਰੇ 7 ਵਜੇ ਤੋਂ ਲੈ ਕੇ ਦੋਪਹਰ12 ਵਜੇ ਤੱਕ ਇਸ ਸਕੂਲ ਲੱਗਿਆ ਕਰਨਗੇ। ਕਿਉਂਕਿ ਵੱਧ ਰਹੀ ਗਰਮੀ ਤ ਚਲਦੇ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਉੱਥੇ ਹੀ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵਧੀ ਗਰਮੀ ਦੇ ਚੱਲਦੇ ਸਮੇਂ ਵਿੱਚ ਤਬਦੀਲੀ ਨੂੰ ਲੈ ਕੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਹੈ।

ਉਹਨਾਂ ਦਾ ਕਹਿਣਾ ਹੈ ਕਿ ਗਰਮੀ ਬਹੁਤ ਜਿਆਦਾ ਹੋ ਗਈ ਹੈ ਜਿਹਦੇ ਚਲਦੇ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਇਹ ਬਹੁਤ ਹੀ ਵਧੀਆ ਫੈਸਲਾ ਹੈ ਕਿਉਂਕਿ ਵੱਧ ਰਹੀ ਗਰਮੀ ਦੇ ਚਲਦੇ ਬੱਚੇ ਕਾਫੀ ਬਿਮਾਰ ਹੋ ਜਾਂਦੇ ਹਨ। ਇਸ ਕਰਕੇ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਦਾ ਸਕੂਲਾਂ ਦਾ ਸਮਾਂ ਬਹੁਤ ਵਧੀਆ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਸਾਡੇ ਵੱਲੋਂ ਵੀ ਸਕੂਲਾਂ ਦੇ ਵਿੱਚ ਬੱਚਿਆਂ ਲਈ ਵਧਰੀ ਗਰਮੀ ਚਲਦੇ ਪੂਰੇ ਭੁਗਤਾ ਪ੍ਰਬੰਧ ਕੀਤੇ ਗਏ ਹਨ। 

ਇਹ ਵੀ ਪੜ੍ਹੋ: Punjab School Time: ਗਰਮੀ ਕਰਕੇ ਸਕੂਲ ਦੇ ਸਮੇਂ 'ਚ ਤਬਦੀਲੀ, ਬੱਚੇ ਸਵੇਰੇ 6:30 ਵਜੇ ਪਹੁੰਚਣੇ ਹੋਏ ਸ਼ੁਰੂ 
 

ਉਹਨਾਂ ਕਿਹਾ ਕਿ ਹਰ ਇੱਕ ਕਲਾਸ ਦੇ ਵਿੱਚ ਘੱਟ ਗਿਣਤੀ ਵਿੱਚ ਬੱਚੇ ਬਿਠਾਏ ਜਾ ਰਹੇ ਹਨ ਤੇ ਬੱਚਿਆਂ ਨੂੰ ਬਿਠਾਣ ਦੇ ਵਿੱਚ ਥੋੜਾ ਫਾਸਲਾ ਵੀ ਰੱਖਿਆ ਗਿਆ ਹੈ ਤੇ ਨਾਲ ਹੀ ਸਕੂਲਾਂ ਦੇ ਕਮਰਿਆਂ ਦੇ ਵਿੱਚ ਕੂਲਰ ਵੀ ਲਗਾਏ ਗਏ ਹਨ। ਬਿਜਲੀ ਚਲੀ ਜਾਉਣ ਤੇ ਜਨਰੇਟਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਤੇ ਠੰਡੀ ਪਾਣੀ ਦੇ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ ਤਾਂ ਜੋ ਗਰਮੀ ਵਿੱਚ ਬੱਚੇ ਠੰਡਾ ਪਾਣੀ ਪੀ ਸਕਣ, ਉੱਥੇ ਹੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਛੱਡਣ ਆਏ ਮਾਪਿਆਂ ਨੇ ਵੀ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਗਾ ਕੀਤੀ ਹੈ। ਉਹਨਾਂ ਕਿਹਾ ਕਿ ਗਰਮੀ ਬਹੁਤ ਜਿਆਦਾ ਹੋ ਗਈ ਹੈ ਤੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ ਇਥੋਂ ਤੱਕ ਕਿ ਕੰਮ ਕਾਜ ਵੀ ਕਾਫੀ ਪ੍ਰਭਾਵਿਤ ਹੋ ਰਹੇ ਹਨ। ਜਿਸ ਦੇ ਚਲਦੇ ਬੱਚੇ ਸਮੇਂ ਸਿਰ ਸਕੂਲ ਜਾ ਸਕਣਗੇ ਤੇ ਸਮੇਂ ਸਿਰ ਹੀ ਘਰ ਆ ਸਕਣਗੇ, ਇਸ ਦੇ ਚਲਦੇ ਬੱਚਿਆਂ ਨੂੰ ਗਰਮੀ ਤੋਂ ਵੀ ਰਾਹਤ ਮਿਲੇਗੀ।

{}{}