Home >>Education

Punjab Government Schools: ਪੰਜਾਬ 'ਚ ਸਕੂਲੀ ਬੱਚਿਆਂ ਦੀ ਅਟੈਂਡੈਂਸ ਹੋਣ ਜਾ ਰਹੀ ਹੈ ਆਨਲਾਈਨ! ਦਸੰਬਰ 'ਚ ਹੋਵੇਗਾ ਸ਼ੁਰੂ

Punjab Government Schools Online Attendance News: ਇਹ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ। ਦਰਅਸਲ, ਬੱਚੇ ਸਕੂਲ ਪਹੁੰਚੇ ਜਾਂ ਨਹੀਂ, ਇਹ ਸਭ ਤੋਂ ਵੱਡੀ ਚਿੰਤਾ ਉਨ੍ਹਾਂ ਦੇ ਵਾਪਸ ਆਉਣ ਤੱਕ ਮਾਪਿਆਂ ਦੇ ਦਿਲਾਂ ਵਿੱਚ ਬਣੀ ਰਹਿੰਦੀ ਸੀ।

Advertisement
Punjab Government Schools: ਪੰਜਾਬ 'ਚ ਸਕੂਲੀ ਬੱਚਿਆਂ ਦੀ ਅਟੈਂਡੈਂਸ ਹੋਣ ਜਾ ਰਹੀ ਹੈ ਆਨਲਾਈਨ! ਦਸੰਬਰ 'ਚ ਹੋਵੇਗਾ ਸ਼ੁਰੂ
Stop
Zee News Desk|Updated: Nov 24, 2023, 12:20 PM IST

Punjab Government Schools Online Attendance News: ਪੰਜਾਬ ਵਿੱਚ ਹੁਣ ਬੱਚਿਆਂ ਦੀ ਆਨਲਾਈਨ ਹਾਜ਼ਰੀ ਜਲਦ ਸ਼ੁਰੂ ਹੋਣ ਜਾ ਰਹੀ ਹੈ ਜਿਸ ਨਾਲ ਮਾਪਿਆਂ ਦੀ ਚਿੰਤਾ ਦੂਰ ਹੋ ਜਾਵੇਗੀ ਅਤੇ ਹਰ ਬੱਚੇ ਦੇ ਸਕੂਲ ਆਉਣ ਬਾਰੇ ਸਾਰੀ ਜਾਣਕਾਰੀ ਤਰੁੰਤ ਘਰ ਬੈਠੇ ਮਿਲ ਪਾਏਗੀ। ਦਰਅਸਲ ਹੁਣ ਪੰਜਾਬ ਦੇ ਸਾਰੇ ਸਰਕਾਰੀ ਐਲੀਮੈਂਟਰੀ, ਮਿਡਲ, ਹਾਈ ਸਕੂਲਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਆਨਲਾਈਨ ਹਾਜ਼ਰੀ ਦੀ ਸਹੂਲਤ ਸ਼ੁਰੂ ਹੋਣ ਜਾ ਰਹੀ ਹੈ। 

ਹੁਣ ਮਾਪਿਆਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਪਵੇਗੀ ਕਿ ਉਨ੍ਹਾਂ ਦਾ ਬੱਚਾ ਸਕੂਲ ਪਹੁੰਚਦਾ ਹੈ ਜਾਂ ਨਹੀਂ। ਜੇਕਰ ਬੱਚਾ ਗੈਰਹਾਜ਼ਰ ਹੈ, ਤਾਂ ਉਸਦੇ ਮੋਬਾਈਲ 'ਤੇ ਆਪਣੇ ਆਪ ਇੱਕ ਸੁਨੇਹਾ ਆ ਜਾਵੇਗਾ। ਇਹ ਸਹੂਲਤ ਆਉਣ ਵਾਲੇ 20 ਦਿਨਾਂ ਵਿੱਚ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ: Jalandhar Farmers Protest Update: ਵੱਡੀ ਖ਼ਬਰ! ਜਲੰਧਰ 'ਚ ਕਿਸਾਨਾਂ ਨੇ ਰੇਲਵੇ ਟ੍ਰੈਕ ਕੀਤੇ ਖਾਲੀ

ਇਹ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ। ਦਰਅਸਲ, ਬੱਚੇ ਸਕੂਲ ਪਹੁੰਚੇ ਜਾਂ ਨਹੀਂ, ਇਹ ਸਭ ਤੋਂ ਵੱਡੀ ਚਿੰਤਾ ਉਨ੍ਹਾਂ ਦੇ ਵਾਪਸ ਆਉਣ ਤੱਕ ਮਾਪਿਆਂ ਦੇ ਦਿਲਾਂ ਵਿੱਚ ਬਣੀ ਰਹੀ। ਜਿਸ ਤੋਂ ਬਾਅਦ ਸਕੂਲਾਂ ਵਿੱਚ ਆਨਲਾਈਨ ਹਾਜ਼ਰੀ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਟਵੀਟ

ਸਿੱਖਿਆ ਵਿਭਾਗ ਨੇ ਸਬੰਧਤ ਸਕੂਲਾਂ ਨੂੰ ਇਸ ਸਬੰਧੀ ਤਿਆਰੀਆਂ ਕਰਨ ਲਈ ਕਿਹਾ ਹੈ। ਇਹ ਸਹੂਲਤ ਸਾਰੇ ਸਕੂਲਾਂ ਵਿੱਚ ਇੱਕੋ ਸਮੇਂ ਸ਼ੁਰੂ ਕੀਤੀ ਜਾਵੇਗੀ। ਇਸ ਦੇ ਲਈ ਸਕੂਲ ਨੂੰ ਵੱਖਰਾ ਮੋਬਾਈਲ ਫ਼ੋਨ ਜਾਂ ਟੈਬ ਦਿੱਤਾ ਜਾਵੇਗਾ ਜਾਂ ਅਧਿਆਪਕ ਆਪਣੇ ਮੋਬਾਈਲ ਦੀ ਵਰਤੋਂ ਕਰੇਗਾ, ਇਸ ਬਾਰੇ ਫਿਲਹਾਲ ਵਿਚਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: Punjab News: ਕਿਸਾਨਾਂ ਨੂੰ ਨਹੀਂ ਘਬਰਾਉਣ ਦੀ ਲੋੜ, ਦਸੰਬਰ ਤੱਕ ਵੀ ਲੱਗ ਸਕਦੀ ਹੈ ਕਣਕ ਦੀਆਂ ਇਹ ਕਿਸਮਾਂ
 

Read More
{}{}