Home >>Education

Punjab News: 31 ਅਗਸਤ ਮਗਰੋਂ ਰਿਟਾਇਰ ਹੋਏ ਪ੍ਰਿੰਸੀਪਲਾਂ ਨੂੰ ਲੈ ਕੇ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ

  Punjab News:  31 ਅਗਸਤ ਤੋਂ ਬਾਅਦ ਸੇਵਾਮੁਕਤ ਹੋਏ ਪ੍ਰਿੰਸੀਪਲਾਂ ਨੂੰ ਲੈ ਕੇ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ ਸਾਹਮਣੇ ਆਇਆ ਹੈ।

Advertisement
Punjab News: 31 ਅਗਸਤ ਮਗਰੋਂ ਰਿਟਾਇਰ ਹੋਏ ਪ੍ਰਿੰਸੀਪਲਾਂ ਨੂੰ ਲੈ ਕੇ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ
Stop
Ravinder Singh|Updated: Oct 03, 2023, 03:59 PM IST

Punjab News:  31 ਅਗਸਤ ਤੋਂ ਬਾਅਦ ਸੇਵਾਮੁਕਤ ਹੋਏ ਪ੍ਰਿੰਸੀਪਲਾਂ ਨੂੰ ਲੈ ਕੇ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ ਸਾਹਮਣੇ ਆਇਆ ਹੈ। 31 ਅਗਸਤ ਤੋਂ 28 ਫਰਵਰੀ ਤੱਕ ਸੇਵਾਮੁਕਤ ਹੋਣ ਵਾਲੇ ਪ੍ਰਿੰਸੀਪਲਾਂ ਨੂੰ ਸਿੱਖਿਆ ਵਿਭਾਗ ਨੇ ਐਕਸਟੈਂਨਸ਼ਨ ਦਾ ਮੌਕਾ ਪ੍ਰਦਾਨ ਕੀਤਾ ਹੈ।

ਜੇਕਰ ਪ੍ਰਿੰਸੀਪਲ ਆਪਣੀ ਨੌਕਰੀ ਵਿੱਚ ਐਕਸਟੈਂਨਸ਼ਨ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਹ ਐਕਸਟੈਂਨਸ਼ਨ 31 ਮਾਰਚ ਤੱਕ ਮਿਲ ਸਕਦੀ ਹੈ। ਵਿਦਿਆਰਥੀਆਂ ਦੀ ਪੜ੍ਹਾਈ ਅਤੇ ਪ੍ਰਿੰਸੀਪਲਾਂ ਦੀ ਕਮੀ ਨੂੰ ਦੇਖਦੇ ਸਿੱਖਿਆ ਵਿਭਾਗ ਨੇ ਇਹ ਫ਼ੈਸਲਾ ਲਿਆ ਹੈ। ਇਸ ਕਾਨੂੰਨ ਮੁਤਾਬਕ ਪ੍ਰਿੰਸੀਪਲ ਜੋ 31 ਅਗਸਤ ਤੋਂ 28 ਫਰਵਰੀ ਤੱਕ ਸੇਵਾਮੁਕਤ ਹੋਣਗੇ, ਨੂੰ ਉਨ੍ਹਾਂ ਵੱਲੋਂ ਮੌਕੇ ਦਿੱਤੇ ਜਾਣ 'ਤੇ 31 ਮਾਰਚ ਤੱਕ ਸੇਵਾ 'ਚ ਵਿਸਥਾਰ ਕਰ ਦਿੱਤਾ ਗਿਆ ਹੈ।

ਹੁਕਮਾਂ ਮੁਤਾਬਕ ਭਾਵੇਂ ਉਨ੍ਹਾਂ ਵੱਲੋਂ ਸਕੂਲ 'ਚ ਕਲਾਸਾਂ ਦੇ ਪੀਰੀਅਡ ਲਗਾਏ ਜਾਂਦੇ ਹਨ ਜਾਂ ਨਹੀਂ, ਵਾਧੇ ਦੇ ਨਿਯਮ ਲਾਗੂ ਹੋਣਗੇ। ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਮਨਜ਼ੂਰੀ ਨਾਲ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਵਿਸ਼ਾ ਅੰਕਿਤ ਮਾਮਲੇ ਨੂੰ ਵਿਚਾਰਨ ਉਪਰੰਤ ਇਹ ਸਾਹਮਣੇ ਆਇਆ ਹੈ ਕਿ 'The Punjab School Teachers' Extension in Service Act, 2015" ਇਸ ਲਈ ਲਾਗੂ ਕੀਤਾ ਗਿਆ ਸੀ ਤਾਂ ਜੋ ਸਕੂਲੀ ਬੱਚਿਆਂ ਦੀ ਪੜ੍ਹਾਈ ਖ਼ਰਾਬ ਨਾ ਹੋਵੇ। ਇਸ ਐਕਟ ਤਹਿਤ ਮਿਤੀ 31 ਅਗਸਤ ਮਗਰੋਂ ਸੇਵਾਮੁਕਤ ਹੋਣ ਵਾਲੇ ਟੀਚਰਾਂ ਨੂੰ 31 ਮਾਰਚ ਤੱਕ ਦਾ ਵਾਧਾ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : Rahul Gandhi in Amritsar: ਅੱਜ ਮੁੜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਰਾਹੁਲ ਗਾਂਧੀ, ਲੰਗਰ ਹਾਲ 'ਚ ਕੀਤੀ ਸੇਵਾ

ਇਸ ਐਕਟ ਤਹਿਤ ਪਹਿਲਾਂ ਉਨ੍ਹਾਂ ਪ੍ਰਿੰਸੀਪਲਾਂ ਨੂੰ ਵੀ ਐਕਸਟੈਂਨਸ਼ਨ ਦਿੱਤੀ ਜਾ ਰਹੀ ਹੈ, ਜਿਨ੍ਹਾਂ ਵੱਲੋਂ ਪ੍ਰਸ਼ਾਸਕੀ ਕੰਮਾਂ ਤੋਂ ਇਲਾਵਾ ਅਕਾਦਮਿਕ ਕੰਮਾਂ ਨੂੰ ਵੀ ਦੇਖਿਆ ਜਾਂਦਾ ਹੈ। ਇਹ ਦੇਖਣ 'ਚ ਆਇਆ ਹੈ ਕਿ ਜਦੋਂ ਪ੍ਰਿੰਸੀਪਲ ਅਕਾਦਮਿਕ ਸੈਸ਼ਨ ਦੌਰਾਨ ਸੇਵਾਮੁਕਤ ਹੋ ਜਾਂਦਾ ਹੈ ਤਾਂ ਬੱਚਿਆਂ ਦੀ ਪੜ੍ਹਾਈ 'ਤੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਪ੍ਰਭਾਵ ਜ਼ਰੂਰ ਪੈਂਦਾ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ 'ਚ ਲਗਭਗ 500 ਆਸਾਮੀਆਂ ਪ੍ਰਿੰਸੀਪਲਾਂ ਦੀਆਂ ਖ਼ਾਲੀ ਪਈਆਂ ਹਨ।

ਇਹ ਵੀ ਪੜ੍ਹੋ : Punjab News: CM ਭਗਵੰਤ ਮਾਨ ਨੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਭੇਜਿਆ 50,000 ਕਰੋੜ ਰੁਪਏ ਦੇ ਕਰਜੇ ਦਾ ਵੇਰਵਾ

 

Read More
{}{}