Home >>Education

ਬਠਿੰਡਾ ਦੀ ਧੀ ਨੇ ਵਧਾਇਆ ਪੰਜਾਬੀਆਂ ਦਾ ਮਾਣ, CUET UG 2023 ਦੇ ਨਤੀਜੇ ਦੇ ਅੰਕ ਜਾਣ ਤੁਸੀਂ ਵੀ ਕਹੋਗੇ ਸ਼ਾਨਦਾਰ

CUET UG 2023 Result 2023: ਇਸ ਸਫ਼ਲਤਾ ਤੋਂ ਬਾਅਦ ਉਸਨੇ ਕਿਹਾ ਕਿ “ਨਤੀਜਿਆਂ ਨੇ ਮੇਰੇ ਲਈ DU ਦੇ ਸਭ ਤੋਂ ਵਧੀਆ ਕਾਲਜਾਂ ਵਿੱਚੋਂ ਇੱਕ ਵਿੱਚ ਦਾਖਲਾ ਲੈਣ ਦਾ ਰਾਹ ਪੱਧਰਾ ਕਰ ਦਿੱਤਾ ਹੈ।   

Advertisement
ਬਠਿੰਡਾ ਦੀ ਧੀ ਨੇ ਵਧਾਇਆ ਪੰਜਾਬੀਆਂ ਦਾ ਮਾਣ, CUET UG 2023 ਦੇ ਨਤੀਜੇ ਦੇ ਅੰਕ ਜਾਣ ਤੁਸੀਂ ਵੀ ਕਹੋਗੇ ਸ਼ਾਨਦਾਰ
Stop
Riya Bawa|Updated: Jul 18, 2023, 08:35 AM IST

CUET UG 2023 Result 2023: ਨੈਸ਼ਨਲ ਟੈਸਟਿੰਗ ਏਜੰਸੀ ਨੇ ਬੀਤੇ ਦਿਨੀ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ-ਅੰਡਰ ਗ੍ਰੈਜੂਏਟ (CUET-UG) ਦੇ ਨਤੀਜੇ ਘੋਸ਼ਿਤ ਕਰ ਦਿੱਤੇ ਹਨ ਜਿਸ ਵਿੱਚ 22,000 ਤੋਂ ਵੱਧ ਉਮੀਦਵਾਰਾਂ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਪੰਜਾਬ ਲਈ ਇਸ ਵਾਰ ਬੇਹੱਦ ਮਾਨ ਵਾਲੀ ਗੱਲ ਹੈ ਕਿ ਬਠਿੰਡਾ ਦੀ ਕੁੜੀ ਮਾਹਿਰਾ ਬਾਜਵਾ ਨੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (CUET)-UG, 2023 ਵਿੱਚ 800 ਵਿੱਚੋਂ 799.64 ਅੰਕ ਪ੍ਰਾਪਤ ਕੀਤੇ ਹਨ। 

ਮਾਹਿਰਾ ਬਾਜਵਾ ਨੇ ਚਾਰ ਵਿਸ਼ਿਆਂ ਅੰਗਰੇਜ਼ੀ, ਭੂਗੋਲ, ਰਾਜਨੀਤੀ ਸ਼ਾਸਤਰ ਅਤੇ ਮਨੋਵਿਗਿਆਨ ਵਿੱਚ 100 ਪ੍ਰਤੀਸ਼ਤ ਪ੍ਰਾਪਤ ਕੀਤੇ। ਇਸ ਸਫ਼ਲਤਾ ਤੋਂ ਬਾਅਦ ਉਸਨੇ ਕਿਹਾ ਕਿ “ਨਤੀਜਿਆਂ ਨੇ ਮੇਰੇ ਲਈ DU ਦੇ ਸਭ ਤੋਂ ਵਧੀਆ ਕਾਲਜਾਂ ਵਿੱਚੋਂ ਇੱਕ ਵਿੱਚ ਦਾਖਲਾ ਲੈਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਮੈਂ ਹੁਣ ਦਿੱਲੀ ਵਿੱਚ ਲੇਡੀ ਸ਼੍ਰੀ ਰਾਮ (ਐਲਐਸਆਰ) ਕਾਲਜ ਦੀ ਚੋਣ ਕਰ ਸਕਦੀ ਹਾਂ। ਉਸ ਨੇ ਕਿਹਾ ਕਿ ਉਸ ਨੇ ਬਹੁਤ ਮਿਹਨਤ ਕਰ ਇਹ ਮੁਕਾਮ ਹਾਸਲ ਕੀਤਾ ਹੈ। ਧੀ ਦੀ ਇਸ ਪ੍ਰਾਪਤੀ 'ਤੇ ਪਰਿਵਾਰ ਦੀ ਖੁਸ਼ੀ ਦਾ ਠਿਕਾਣਾ ਨਹੀਂ, ਉਥੇ ਹੀ ਪਰਿਵਾਰ ਨੂੰ ਵਧਾਈ ਦੇਣ ਵਾਲਿਆ ਦਾ ਲੱਗਿਆ ਤਾਂਤਾ ਲੱਗਿਆ ਹੋਇਆ ਹੈ। 

ਇਹ ਵੀ ਪੜ੍ਹੋ: Punjab News: ਯੂਰਪ ਵਿੱਚ ਵਿਸ਼ੇ ਵਜੋਂ ਪੜ੍ਹੀਆਂ ਜਾਂਦੀਆਂ ਨੇ ਡਾਕਟਰ ਦਲਵਿੰਦਰ ਸਿੰਘ ਦੀਆਂ ਕਿਤਾਬਾਂ, ਜਾਣੋਂ ਇਨ੍ਹਾਂ ਦੀ ਕਹਾਣੀ 

CUET UG 2023 ਵਿੱਚ 16000 ਤੋਂ ਵੱਧ ਵਿਦਿਆਰਥੀਆਂ ਨੇ ਹਰ ਵਿਸ਼ੇ ਵਿੱਚ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਦੱਸ ਦਈਏ ਕਿ CUET UG ਪ੍ਰੀਖਿਆ ਦੇ ਜ਼ਰੀਏ, ਉਮੀਦਵਾਰ ਦੇਸ਼ ਦੀਆਂ ਵੱਖ-ਵੱਖ ਕੇਂਦਰੀ ਯੂਨੀਵਰਸਿਟੀਆਂ, ਡੀਮਡ ਯੂਨੀਵਰਸਿਟੀਆਂ, ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਰਾਜ ਯੂਨੀਵਰਸਿਟੀਆਂ ਸਮੇਤ ਵੱਖ-ਵੱਖ ਸੰਸਥਾਵਾਂ ਵਿੱਚ ਦਾਖਲੇ ਲਈ ਯੋਗ ਬਣ ਜਾਂਦੇ ਹਨ। 

CUET ਵਿੱਚ ਪ੍ਰਾਪਤ ਰੈਂਕ/ਸਕੋਰ ਦੇ ਅਨੁਸਾਰ, ਉਮੀਦਵਾਰ ਇਹਨਾਂ ਯੂਨੀਵਰਸਿਟੀਆਂ ਵਿੱਚ ਦਾਖਲੇ ਲਈ ਅਰਜ਼ੀ ਦੇ ਸਕਦੇ ਹਨ। ਉਮੀਦਵਾਰ ਸਿਰਫ਼ ਉਨ੍ਹਾਂ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਲਈ ਅਰਜ਼ੀ ਦੇ ਸਕਦੇ ਹਨ ਜੋ CUET ਪ੍ਰੀਖਿਆ ਵਿੱਚ ਹਿੱਸਾ ਲੈ ਰਹੀਆਂ ਹਨ।

ਗੌਰਤਲਬ ਹੈ ਕਿ NTA ਨੇ CUET UG ਨਤੀਜਾ 2023 (CUET UG ਨਤੀਜਾ 2023) ਘੋਸ਼ਿਤ ਕਰ ਦਿੱਤਾ ਹੈ। ਹੁਣ  ਸਾਰੇ CUET PG ਨਤੀਜਾ 2023 ਦੀ ਰਿਲੀਜ਼ ਦੀ ਉਡੀਕ ਕਰ ਰਹੇ ਹਨ। ਇਸ ਸਾਲ 8 ਲੱਖ 76 ਹਜ਼ਾਰ ਵਿਦਿਆਰਥੀਆਂ ਨੇ CUET PG ਪ੍ਰੀਖਿਆ (ਗ੍ਰੈਜੂਏਸ਼ਨ ਤੋਂ ਬਾਅਦ ਦਾਖਲਾ ਪ੍ਰੀਖਿਆ) ਦਿੱਤੀ ਸੀ। CUET UG ਦੀ ਤਰ੍ਹਾਂ, CUET PG ਦਾ ਨਤੀਜਾ ਵੀ ਅਧਿਕਾਰਤ ਵੈੱਬਸਾਈਟ cuet.nta.nic.in 'ਤੇ ਅਪਲੋਡ ਕੀਤਾ ਜਾਵੇਗਾ।

Read More
{}{}