Home >>Zee PHH Crime & Security

Pitbull Attack News: ਔਰਤ 'ਤੇ ਪਿੱਟਬੁਲ ਕੁੱਤੇ ਦਾ ਹਮਲਾ; 15 ਮਿੰਟ ਨਹੀਂ ਛੱਡੀ ਔਰਤ ਦੀ ਬਾਂਹ

Pitbull Attack News: ਲੁਧਿਆਣਾ ਵਿੱਚ ਕਿਦਵਈ ਨਗਰ ਤੋਂ ਔਰਤ ਉਪਰ ਪਿੱਟਬੁਲ ਕੁੱਤੇ ਨੇ ਹਮਲਾ ਕਰ ਦਿੱਤਾ। ਪਿੱਟਬੁਲ ਨੇ ਔਰਤ ਦੀ ਬਾਂਹ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ।

Advertisement
Pitbull Attack News: ਔਰਤ 'ਤੇ ਪਿੱਟਬੁਲ ਕੁੱਤੇ ਦਾ ਹਮਲਾ; 15 ਮਿੰਟ ਨਹੀਂ ਛੱਡੀ ਔਰਤ ਦੀ ਬਾਂਹ
Stop
Bharat Sharma |Updated: Dec 18, 2023, 04:56 PM IST

Pitbull Attack News: ਲੁਧਿਆਣਾ ਵਿੱਚ ਕਿਦਵਈ ਨਗਰ ਤੋਂ ਔਰਤ ਉਪਰ ਪਿੱਟਬੁਲ ਕੁੱਤੇ ਨੇ ਹਮਲਾ ਕਰ ਦਿੱਤਾ। ਪਿੱਟਬੁਲ ਨੇ ਔਰਤ ਦੀ ਬਾਂਹ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ। ਕੁੱਤੇ ਨੇ ਲਗਭਗ 15 ਮਿੰਟ ਤੱਕ ਔਰਤ ਦੀ ਬਾਂਹ ਨੂੰ ਨਹੀਂ ਛੱਡਿਆ। 12 ਜਗ੍ਹਾ ਲੱਤ ਅਤੇ ਬਾਂਹ ਉਤੇ ਦੰਦ ਨਾਲ ਕੁੱਤੇ ਨੇ ਔਰਤ ਨੂੰ ਨੋਚ ਦਿੱਤਾ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਖੱਡਿਆਂ ਦਾ ਡਰ ਬਣਿਆ ਹੋਇਆ ਹੈ।

ਪੀੜਤ ਔਰਤ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਲੋਕਾਂ ਨੇ ਡੰਡਿਆਂ ਨਾਲ ਪਿੱਟਬੁਲ 'ਤੇ ਹਮਲਾ ਕੀਤਾ ਪਰ ਇਸ ਨੇ ਔਰਤ ਦੀ ਬਾਂਹ ਆਪਣੇ ਜਬਾੜਿਆਂ 'ਚ ਬੰਦ ਕਰ ਦਿੱਤੀ। ਜ਼ਖਮੀ ਔਰਤ ਰੀਤੂ ਨੇ ਦੱਸਿਆ ਕਿ ਉਹ ਬੈਂਕ ਤੋਂ ਕੋਈ ਕੰਮ ਕਰਵਾ ਕੇ ਘਰ ਪਰਤ ਰਹੀ ਸੀ। ਰਿਤੂ ਨੇ ਦੱਸਿਆ ਕਿ ਰਾਤ 1 ਵਜੇ ਦੇ ਕਰੀਬ ਜਦੋਂ ਉਹ ਗਲੀ ਵਿੱਚੋਂ ਲੰਘੀ ਤਾਂ ਅਚਾਨਕ ਇੱਕ ਪਿਟਬੁਲ ਕੁੱਤਾ ਘਰ ਵਿੱਚੋਂ ਨਿਕਲਿਆ। ਉਸ ਨੇ ਆਉਂਦਿਆਂ ਹੀ ਉਸ ਦੀ ਬਾਂਹ 'ਤੇ ਹਮਲਾ ਕਰ ਦਿੱਤਾ। ਉਸ ਦੀਆਂ ਚੀਕਾਂ ਦੀ ਆਵਾਜ਼ 'ਤੇ ਸਾਰਾ ਇਲਾਕਾ ਇਕੱਠਾ ਹੋ ਗਿਆ।

ਲੋਕਾਂ ਨੇ ਕੁੱਤੇ 'ਤੇ ਡੰਡਿਆਂ ਨਾਲ ਕਈ ਵਾਰ ਹਮਲਾ ਕੀਤਾ ਪਰ ਕੁੱਤੇ ਨੇ ਔਰਤ ਨੂੰ ਛੱਡਿਆ ਨਹੀਂ। ਉਸ ਨੇ ਉਸ ਦੀ ਬਾਂਹ ਆਪਣੇ ਜਬਾੜਿਆਂ ਵਿਚ ਫੜ੍ਹ ਲਈ ਅਤੇ ਜ਼ਮੀਨ ਉਤੇ ਸੁੱਟ ਕੇ ਉਸ ਉਪਰ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ। ਰਿਤੂ ਮੁਤਾਬਕ ਇਲਾਕੇ ਦੇ ਕਪਿਲ ਨਾਂ ਦੇ ਨੌਜਵਾਨ ਨੇ ਇਸ ਕੁੱਤੇ ਨੂੰ ਘਰ ਵਿੱਚ ਪਾਲਿਆ ਹੋਇਆ ਹੈ। ਅੱਜ ਜਦੋਂ ਕਪਿਲ ਦੇ ਪਿਤਾ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਅਚਾਨਕ ਕੁੱਤੇ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।

ਫਿਲਹਾਲ ਔਰਤ ਜ਼ਖਮੀ ਹਾਲਤ 'ਚ ਇਲਾਜ ਅਧੀਨ ਹੈ। ਡਾਕਟਰਾਂ ਮੁਤਾਬਕ ਉਸ ਨੂੰ 4 ਟੀਕੇ ਲਗਵਾਉਣੇ ਪੈਣਗੇ। ਕੁੱਤੇ ਦੇ ਮਾਲਕ ਕਪਿਲ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਕੁੱਤਾ ਇੰਨਾ ਖੂੰਖਾਰ ਹੋ ਗਿਆ ਹੈ। ਉਹ ਇਸ ਵੇਲੇ 16 ਮਹੀਨੇ ਦਾ ਹੈ। ਔਰਤ ਨੇ ਹੱਥ ਵਿੱਚ ਕਾਲਾ ਲਿਫਾਫਾ ਫੜਿਆ ਹੋਇਆ ਸੀ। ਅਚਾਨਕ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ। ਕੁੱਤੇ ਨੂੰ ਸਾਰੇ ਟੀਕੇ ਲਗਾ ਦਿੱਤੇ ਗਏ ਹਨ ਪਰ ਹੁਣ ਉਹ ਕੁੱਤੇ ਨੂੰ ਛੱਡ ਦੇਵੇਗਾ।

ਇਹ ਵੀ ਪੜ੍ਹੋ : Ludhiana News: ਹਿਮਾਚਲ ਦੀ ਲੜਕੀ ਨੂੰ ਭਜਾਉਣ 'ਤੇ ਗ੍ਰਿਫਤਾਰੀ ਵਾਰੰਟ ਲੈ ਕੇ ਲੁਧਿਆਣਾ ਪੁੱਜੀ ਹਿਮਾਚਲ ਪੁਲਿਸ

ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ

 

Read More
{}{}