Home >>Zee PHH Crime & Security

Hoshiarpur News: ਨਾਬਾਲਿਗ ਲੜਕੀ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਇੱਕ ਫ਼ਰਾਰ

ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਉੜਮੁੜ ਟਾਂਡਾ ਵਿੱਚ 16 ਸਾਲਾਂ ਲੜਕੀ ਨਾਲ ਬੀਤੀ ਰਾਤ ਤਿੰਨ ਲੜਕਿਆਂ ਵੱਲੋਂ ਸਮੂਹਿਕ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮਿਲਣ ਉਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਤੀਜੇ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਪੀੜਤ ਲੜਕੀ ਦੇ ਮਾਤਾ ਨੇ ਦੱਸ

Advertisement
Hoshiarpur News: ਨਾਬਾਲਿਗ ਲੜਕੀ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਇੱਕ ਫ਼ਰਾਰ
Stop
Ravinder Singh|Updated: Aug 21, 2023, 03:49 PM IST

Hoshiarpur News: ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਉੜਮੁੜ ਟਾਂਡਾ ਵਿੱਚ 16 ਸਾਲਾਂ ਲੜਕੀ ਨਾਲ ਬੀਤੀ ਰਾਤ ਤਿੰਨ ਲੜਕਿਆਂ ਵੱਲੋਂ ਸਮੂਹਿਕ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮਿਲਣ ਉਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਤੀਜੇ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।

ਪੀੜਤ ਲੜਕੀ ਦੇ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਘਰੋਂ ਦਵਾਈ ਲੈਣ ਲਈ ਮੈਡੀਕਲ ਸਟੋਰ ਉਤੇ ਗਈ ਸੀ ਜਿਥੇ ਪਹਿਲਾਂ ਤੋਂ ਖੜ੍ਹੇ ਇੱਕ ਲੜਕੇ ਨੇ ਧੱਕੇ ਨਾਲ ਮੋਟਰਸਾਈਕਲ ਉਤੇ ਬਿਠਾ ਕਿ ਲੜਕੀ ਨੂੰ ਸੁੰਨਸਾਨ ਜਗ੍ਹਾ ਉਤੇ ਲੈ ਗਿਆ ਜਿਥੇ ਪਹਿਲਾਂ ਤੋਂ ਹੀ ਦੋ ਹੋਰ ਵਿਅਕਤੀ ਖੜ੍ਹੇ ਸਨ। ਇਨ੍ਹਾਂ ਤਿੰਨੋਂ ਵਿਅਕਤੀਆਂ ਨੇ ਲੜਕੀ ਨਾਲ ਜ਼ਬਰਦਸਤੀ ਸਮੂਹਿਕ ਜਬਰ ਜਨਾਹ ਕੀਤਾ ਤੇ ਲੜਕੀ ਨੂੰ ਬਾਅਦ ਵਿੱਚ ਘਰ ਦੇ ਬਾਹਰ ਛੱਡ ਦਿੱਤਾ।

ਲੜਕੀ ਨੇ ਸਾਰੀ ਹੱਡ ਬੀਤੀ ਉਨ੍ਹਾਂ ਨੂੰ ਸੁਣਾਈ। ਲੜਕੀ ਤੇ ਉਸ ਦੀ ਮਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਨੂੰ ਇਨਸਾਫ਼ ਮਿਲ ਸਕੇ। ਨਬਾਲਿਗਾ ਨਾਲ ਸਮੂਹਿਕ ਜਬਰ ਜਨਾਹ ਦੇ ਦੋਸ਼ 'ਚ ਟਾਂਡਾ ਪੁਲਿਸ ਨੇ 3 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੀੜਤਾ ਨੇ ਆਪਣੇ ਬਿਆਨਾਂ 'ਚ ਟਾਂਡਾ ਪੁਲਿਸ ਨੂੰ ਦੱਸਿਆ ਕਿ 19 ਅਗਸਤ ਦੀ ਦੇਰ ਸ਼ਾਮ ਕਰੀਬ 8 ਵਜੇ ਜਦੋਂ ਉਹ ਆਪਣੇ ਘਰੋਂ ਦੁਕਾਨ 'ਤੇ ਕੁਝ ਸਾਮਾਨ ਲੈਣ ਗਈ ਸੀ ਤਾਂ ਉਕਤ ਨੌਜਵਾਨ ਦੁਕਾਨ 'ਤੇ ਆ ਗਿਆ।

ਇਹ ਵੀ ਪੜ੍ਹੋ : Punjab Farmers News: ਪੰਜਾਬ ਪੁਲਿਸ ਵੱਲੋਂ ਕੁਝ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ, ਚੰਡੀਗੜ੍ਹ 'ਚ ਲਗਾਉਣਾ ਸੀ ਪੱਕਾ ਮੋਰਚਾ

ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਕਿਸੇ ਅਣਜਾਣ ਥਾਂ ਮੋਟਰ 'ਤੇ ਲੈ ਗਿਆ, ਜਿੱਥੇ ਮੁਲਜ਼ਮ ਨੇ ਪੀੜਤਾ ਨਾਲ ਜਬਰ ਜਨਾਹ ਕੀਤਾ ਤੇ ਦੋ ਹੋਰ ਨੌਜਵਾਨ ਬੁਲੇਟ ਮੋਟਰਸਾਈਕਲ 'ਤੇ ਉੱਥੇ ਆ ਗਏ, ਜਿਨ੍ਹਾਂ ਪਹਿਲਾਂ ਉਕਤ ਲੜਕੇ ਨਾਲ ਕੁਝ ਗੱਲਬਾਤ ਕੀਤੀ ਤੇ ਬਾਅਦ ਵਿੱਚ ਉਕਤ ਦੋਨੋਂ ਮੁਲਜ਼ਮਾਂ ਨੇ ਵੀ ਪੀੜਤ ਨਾਲ ਜਬਰ ਜਨਾਹ ਕੀਤਾ। ਟਾਂਡਾ ਪੁਲਿਸ ਨੇ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਇੱਕ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : Punjab News: ਬਲਜੀਤ ਸਿੰਘ ਚਾਨੀ ਬਣੇ ਮੋਗਾ ਦੇ ਨਵੇਂ ਮੇਅਰ, ਆਮ ਆਦਮੀ ਪਾਰਟੀ ਦੀ ਸੀਟ ਤੋਂ ਜਿੱਤੇ ਚੋਣ

Read More
{}{}