Home >>Zee PHH Crime & Security

Fraud Case: 30 ਲੱਖ ਰੁਪਏ ਬਿਆਨਾ ਲੈ ਕੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਤੋਂ ਮੁਕਰਿਆ; ਮਾਮਲਾ ਦਰਜ

Fraud Case: ਨੰਗਲ ਪੁਲਿਸ ਨੇ ਜ਼ਮੀਨ ਦੀ ਖਰੀਦੋ-ਫਰੋਖਤ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

Advertisement
Fraud Case: 30 ਲੱਖ ਰੁਪਏ ਬਿਆਨਾ ਲੈ ਕੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਤੋਂ ਮੁਕਰਿਆ; ਮਾਮਲਾ ਦਰਜ
Stop
Bimal Kumar - Zee PHH|Updated: Aug 10, 2023, 01:40 PM IST

Fraud Case: ਜ਼ਮੀਨੀ ਖ਼ਰੀਦੋ-ਫਰੋਖ਼ਤ ਵਿੱਚ ਧੋਖਾਧੜੀ ਦੇ ਮਾਮਲੇ ਨੂੰ ਲੈ ਕੇ ਨੰਗਲ ਪੁਲਿਸ ਵੱਲੋਂ ਮਨਮੋਹਨ ਸਿੰਘ ਬਾਜਵਾ ਦੀ ਸ਼ਿਕਾਇਤ ਉਤੇ ਨੰਗਲ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਤੇ ਪੁਲਿਸ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਜਲਦ ਫੜ੍ਹ ਕੇ ਅਦਾਲਤ ਵਿੱਚ ਪੇਸ਼ ਕਰਨ ਦੀ ਗੱਲ ਕਹੀ ਜਾ ਰਹੀ ਹੈ।

ਦਰਜ ਕੀਤੇ ਗਏ ਮਾਮਲੇ ਮੁਤਾਬਕ ਮਨਮੋਹਨ ਸਿੰਘ ਬਾਜਵਾ ਡਾਇਰੈਕਟਰ ਮੇਟਰੋਟੇਕ ਪ੍ਰਾਈਵੇਟ ਲਿਮਟਿਡ ਮਨੀਮਾਜਰਾ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਲੋਹ ਦੇ ਰਹਿਣ ਵਾਲੇ ਬਲਵੰਤ ਸਿੰਘ ਖਿਲਾਫ ਸ਼ਿਕਾਇਤ ਨੰਗਲ ਪੁਲਿਸ ਨੂੰ ਦਿੱਤੀ, ਜਿਸ ਵਿੱਚ ਉਸ ਨੇ ਖ਼ੁਦ ਨਾਲ ਹੋਏ ਧੋਖੇ ਬਾਰੇ ਲਿਖਿਆ ਹੈ ਅਤੇ ਇਸ ਧੋਖੇ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਪੁਲਿਸ ਕਾਰਵਾਈ ਕਰਨ ਲਈ ਸ਼ਿਕਾਇਤ ਕੀਤੀ ਹੈ।

ਮਨਮੋਹਨ ਸਿੰਘ ਬਾਜਵਾ ਦੇ ਮੈਨੇਜਰ ਦੇ ਦੱਸਣ ਮੁਤਾਬਕ ਉਨ੍ਹਾਂ ਵੱਲੋਂ ਥਾਣਾ ਨੰਗਲ ਅਧੀਨ ਪੈਂਦੇ ਪਿੰਡ ਬੇਲਾ ਧਿਆਨੀ ਵਿਖੇ ਮਨਮੋਹਨ ਸਿੰਘ ਬਾਜਵਾ ਵੱਲੋਂ ਜ਼ਮੀਨ ਖ਼ਰੀਦਣ ਲਈ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਸਲੋਹ ਦੇ ਬਲਵੰਤ ਸਿੰਘ ਦੇ ਨਾਲ ਇੱਕ ਬਿਆਨਾ ਕੀਤਾ ਗਿਆ ਸੀ ਤੇ ਇਸ ਬਿਆਨੇ ਸਮੇਂ ਪਹਿਲਾ 30 ਲੱਖ ਰੁਪਏ ਤੇ ਬਾਅਦ ਵਿਚ ਫੇਰ 10 ਲੱਖ ਰੁਪਏ ਬਤੌਰ ਸਾਈ ਦਿੱਤੇ ਗਏ ਸਨ।

19 ਕਿੱਲੇ 12 ਮਰਲੇ ਜ਼ਮੀਨ ਲਈ ਦਿੱਤੀ ਇਸ ਸਾਈ ਦੀ ਮੋਟੀ ਰਕਮ ਤੋਂ ਬਾਅਦ ਬਲਵੰਤ ਸਿੰਘ ਵੱਲੋਂ ਰਜਿਸਟਰੀ ਕਰਵਾਉਣ ਲਈ ਟਾਲ-ਮਟੋਲ ਕੀਤੀ ਜਾਣ ਲੱਗੀ ਤੇ ਵਾਰ-ਵਾਰ ਸ਼ਿਕਾਇਤਕਰਤਾ ਵੱਲੋਂ ਬਲਵੰਤ ਸਿੰਘ ਨਾਲ ਰਾਬਤਾ ਕੀਤਾ ਗਿਆ ਪ੍ਰੰਤੂ ਉਸ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ ਤੇ ਬਾਅਦ ਵਿੱਚ ਸ਼ਿਕਾਇਤਕਰਤਾ ਨੂੰ ਇਹ ਵੀ ਪਤਾ ਚੱਲਿਆ ਕਿ ਅਸਲ ਵਿੱਚ ਬਲਵੰਤ ਸਿੰਘ ਇਸ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਅਧਿਕਾਰਿਤ ਹੀ ਨਹੀਂ ਹੈ।

ਇਹ ਵੀ ਪੜ੍ਹੋ : Raghav Chadha News: ਫਰਜ਼ੀ ਦਸਤਖ਼ਤ ਕਰਨ ਦੇ ਇਲਜ਼ਾਮ 'ਤੇ ਰਾਘਵ ਚੱਢਾ ਨੇ ਭਾਜਪਾ ਨੂੰ ਦਿੱਤੀ ਕਾਗਜਾਤ ਪੇਸ਼ ਕਰਨ ਦੀ ਚੁਣੌਤੀ

ਇਸ ਦੇ ਚੱਲਦਿਆਂ ਉਸ ਵੱਲੋਂ ਨੰਗਲ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਤਫਤੀਸ਼ ਕਰਨ ਉਪਰੰਤ ਪੁਲਿਸ ਵੱਲੋਂ ਬਲਵੰਤ ਸਿੰਘ ਵਾਸੀ ਪਿੰਡ ਸਲੋਹ ਜ਼ਿਲ੍ਹਾ ਨਵਾਂਸ਼ਹਿਰ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਲਦ ਇਸ ਮਾਮਲੇ ਵਿੱਚ ਦੋਸ਼ੀ ਵਿਅਕਤੀਆਂ ਨੂੰ ਫੜ੍ਹ ਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : Sidhu Moosewala Murder case: ਸਿੱਧੂ ਮੂਸੇਵਾਲਾ ਕਤਲ ਮਾਮਲੇ ਨਾਲ ਜੁੜਿਆ ਅਮਰੀਕਾ ਸਥਿਤ ਹਥਿਆਰਾਂ ਦਾ ਸਪਲਾਇਰ ਗ੍ਰਿਫਤਾਰ

ਨੰਗਲ ਤੋਂ ਬਿਮਲ ਕੁਮਾਰ ਦੀ ਰਿਪੋਰਟ

Read More
{}{}