Home >>Zee PHH Crime & Security

NIA Gangsters List Release News: ਐਨਆਈਏ ਵੱਲੋਂ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਦੀ ਸੂਚੀ ਜਾਰੀ, ਸਿਖਰ 'ਤੇ ਗੋਲਡੀ ਬਰਾੜ

NIA Gangsters List Release News: ਜਾਂਚ ਏਜੰਸੀ ਐਨਆਈਏ ਨੇ ਵਿਦੇਸ਼ਾਂ ਵਿੱਚ ਬੈਠੇ 28 ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਹੈ। ਇਹ ਸੂਚੀ ਤਿਆਰ ਕਰਕੇ ਜਾਂਚ ਏਜੰਸੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਹੈ।

Advertisement
NIA Gangsters List Release News: ਐਨਆਈਏ ਵੱਲੋਂ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਦੀ ਸੂਚੀ ਜਾਰੀ, ਸਿਖਰ 'ਤੇ ਗੋਲਡੀ ਬਰਾੜ
Stop
Ravinder Singh|Updated: Apr 03, 2023, 02:08 PM IST

NIA Gangsters List Release News: ਕੇਂਦਰੀ ਜਾਂਚ ਏਜੰਸੀ (NIA) ਵੱਲੋਂ ਗੈਂਗਸਟਰਾਂ ਨਾਲ ਸਬੰਧਤ ਕਈ ਮਾਮਲਿਆਂ ਦੀ ਜਾਂਚ ਤੋਂ ਬਾਅਦ ਕਰੀਬ 28 ਗੈਂਗਸਟਰਾਂ ਦੇ ਨਾਵਾਂ ਤੇ ਉਨ੍ਹਾਂ ਦੀਆਂ ਘਟਨਾਵਾਂ ਦੀ ਸੂਚੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਗਈ ਹੈ। ਇਨ੍ਹਾਂ ਗੈਂਗਸਟਰਾਂ ਦੇ ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਰਾਜਸਥਾਨ ਸਮੇਤ ਕੁਝ ਹੋਰ ਰਾਜਾਂ ਨਾਲ ਵੀ ਸਬੰਧ ਹਨ। ਇਹ ਸਾਰੇ ਵਿਦੇਸ਼ ਵਿੱਚ ਰਹਿ ਕੇ ਭਾਰਤ ਵਿੱਚ ਟਾਰਗੇਟ ਕਿਲਿੰਗ, ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਕਈ ਵੱਡੇ ਅਪਰਾਧਿਕ ਮਾਮਲਿਆਂ ਨੂੰ ਅੰਜਾਮ ਦੇ ਰਹੇ ਹਨ।

ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਇਸ ਸੂਚੀ ਵਿੱਚ ਸਭ ਤੋਂ ਉੱਪਰ ਹੈ। ਉਸ ਦੇ ਇਨ੍ਹੀਂ ਦਿਨੀਂ ਅਮਰੀਕਾ ਵਿੱਚ ਹੋਣ ਦਾ ਸ਼ੱਕ ਹੈ। ਦੱਸ ਦੇਈਏ ਕਿ ਗੋਲਡੀ ਬਰਾੜ ਨੇ ਪੰਜਾਬ ਦੀ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦਿੱਤਾ ਸੀ। ਗੋਲਡੀ ਬਰਾੜ ਦੇ ਸਬੰਧ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਡਾਇਰੈਕਟਰ ਤੇ ਅੱਤਵਾਦੀ ਲਖਬੀਰ ਸਿੰਘ ਉਰਫ਼ ਲੰਡਾ ਨਾਲ ਦੱਸੇ ਜਾਂਦੇ ਹਨ। ਲਖਬੀਰ ਸਿੰਘ ਉਰਫ ਲੰਡਾ 'ਤੇ ਮੋਹਾਲੀ ਤੇ ਤਰਨਤਾਰਨ 'ਚ ਆਰਜੀਪੀ 'ਤੇ ਹਮਲੇ ਕਰਵਾਉਣ ਦਾ ਵੀ ਦੋਸ਼ ਹੈ।

ਅਜਿਹੇ 'ਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਗੈਂਗਸਟਰਾਂ ਦੇ ਨਾਵਾਂ ਦੀ ਸੂਚੀ ਤਿਆਰ ਕੀਤੀ ਹੈ ਜੋ ਭਾਰਤ ਛੱਡ ਕੇ ਵਿਦੇਸ਼ ਭੱਜ ਗਏ ਹਨ ਅਤੇ ਉਥੋਂ ਭਾਰਤ ਦੇ ਕਈ ਸੂਬਿਆਂ 'ਚ ਅਪਰਾਧਿਕ ਮਾਮਲਿਆਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਵਿਦੇਸ਼ ਮੰਤਰਾਲੇ ਵੱਲੋਂ ਸਬੰਧਤ ਮੁਲਕਾਂ ਨੂੰ ਸੂਚਿਤ ਕਰਨ ਤੋਂ ਬਾਅਦ ਇਨ੍ਹਾਂ ਗੈਂਗਸਟਰਾਂ ਖ਼ਿਲਾਫ਼ ਕਿਵੇਂ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਭਾਰਤ ਹਵਾਲੇ ਕਰਨ ਬਾਰੇ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Punjab Farmers Protest News: ਰੇਲ ਰੋਕੋ ਅੰਦੋਲਨ ਦੇ ਚੱਲਦੇ ਕਿਸਾਨਾਂ ਨੇ ਪਟਰੀਆਂ 'ਤੇ ਚੜਾਏ ਟ੍ਰੈਕਟਰ, ਜਾਣੋ ਕੀ ਹਨ ਮੰਗਾਂ

1. ਗੋਲਡੀ ਬਰਾੜ ਉਰਫ ਸਤਿੰਦਰਜੀਤ ਸਿੰਘ-ਮੂਲ ਰੂਪ ਵਿੱਚ ਪੰਜਾਬ ਦਾ ਵਸਨੀਕ ਹੈ ਪਰ ਕੈਨੇਡਾ ਜਾਂ ਅਮਰੀਕਾ 'ਚ ਲੁਕਿਆ ਹੋਇਆ ਹੈ।

2. ਅਨਮੋਲ ਬਿਸ਼ਨੋਈ-ਮੂਲ ਰੂਪ ਵਿੱਚ ਪੰਜਾਬ ਦਾ ਵਸਨੀਕ ਹੈ ਪਰ ਅਮਰੀਕਾ ਵਿੱਚ ਲੁਕਿਆ ਹੋਇਆ ਹੈ।
3. ਕੁਲਦੀਪ ਸਿੰਘ-ਪੰਜਾਬ ਦਾ ਵਸਨੀਕ ਹੈ ਅਤੇ ਇਸ ਸਮੇਂ ਯੂਏਈ 'ਚ ਲੁਕਿਆ ਹੋਇਆ ਹੈ।
4. ਜਗਜੀਤ ਸਿੰਘ-ਪੰਜਾਬ ਦਾ ਇਹ ਗੈਂਗਸਟਰ ਇਸ ਸਮੇਂ ਮਲੇਸ਼ੀਆ 'ਚ ਰਹਿ ਰਿਹਾ ਹੈ।
5. ਧਰਮਨ ਕਾਹਲੋਂ-ਮੂਲ ਰੂਪ 'ਚ ਪੰਜਾਬ ਦਾ ਵਸਨੀਕ ਤੇ ਹੁਣ ਅਮਰੀਕਾ 'ਚ ਲੁਕਿਆ ਹੋਇਆ ਹੈ।
6. ਰੋਹਿਤ ਗੋਦਾਰਾ-ਰਾਜਸਥਾਨ ਦਾ ਰਹਿਣ ਵਾਲਾ ਰੋਹਿਤ ਇਸ ਸਮੇਂ ਯੂਰਪ ਦੇ ਕਿਸੇ ਦੇਸ਼ 'ਚ ਲੁਕਿਆ ਹੋਇਆ ਹੈ।
7. ਗੁਰਵਿੰਦਰ ਸਿੰਘ-ਪੰਜਾਬ ਦਾ ਰਹਿਣ ਵਾਲਾ ਗੁਰਵਿੰਦਰ ਕੈਨੇਡਾ 'ਚ ਲੁਕਿਆ ਹੋਇਆ ਹੈ।
8. ਸਚਿਨ ਥਾਪਨ-ਪੰਜਾਬ ਮੂਲ ਦਾ ਰਹਿਣ ਵਾਲਾ ਸਚਿਨ ਇਸ ਸਮੇਂ ਅਜ਼ਰਬਾਈਜਾਨ 'ਚ ਲੁਕਿਆ ਹੋਇਆ ਹੈ।
9. ਸਤਵੀਰ ਸਿੰਘ-ਪੰਜਾਬ ਦਾ ਰਹਿਣ ਵਾਲਾ ਪਰ ਕੈਨੇਡਾ 'ਚ ਲੁਕਿਆ ਹੋਇਆ ਹੈ।
10. ਸਨਵਰ ਢਿੱਲੋਂ-ਉਹ ਇੱਕ ਕੈਨੇਡੀਅਨ ਗੈਂਗਸਟਰ ਹੈ ਪਰ ਉਸ ਦੇ ਮਾਪੇ ਭਾਰਤੀ ਸਨ।
11. ਰਾਜੇਸ਼ ਕੁਮਾਰ-ਬ੍ਰਾਜ਼ੀਲ ਵਿੱਚ ਰਹਿੰਦਾ ਹੈ।
12. ਗੁਰਪਿੰਦਰ ਸਿੰਘ-ਪੰਜਾਬ ਦਾ ਵਸਨੀਕ ਹੈ ਅਤੇ ਇਸ ਸਮੇਂ ਕੈਨੇਡਾ 'ਚ ਲੁਕਿਆ ਹੋਇਆ ਹੈ।
13. ਹਰਜੋਤ ਸਿੰਘ ਗਿੱਲ-ਪੰਜਾਬੀ ਮੂਲ ਦਾ ਹਰਜੋਤ ਇਸ ਸਮੇਂ ਅਮਰੀਕਾ 'ਚ ਲੁਕਿਆ ਹੋਇਆ ਹੈ।
14. ਦਰਮਨਜੀਤ ਸਿੰਘ ਉਰਫ਼ ਦਰਮਨ ਕਾਹਲੋਂ ਅਮਰੀਕਾ ਵਿੱਚ ਲੁਕਿਆ ਹੋਇਆ ਹੈ।
15. ਅੰਮ੍ਰਿਤ ਬੱਲ ਅਮਰੀਕਾ 'ਚ ਲੁਕਿਆ ਹੋਇਆ ਹੈ।
16. ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ ਕੈਨੇਡਾ 'ਚ ਲੁਕਿਆ ਹੋਇਆ ਹੈ।
17. ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ ਕੈਨੇਡਾ 'ਚ ਲੁਕਿਆ ਹੋਇਆ ਹੈ।
18. ਸਤਵੀਰ ਸਿੰਘ ਵੜਿੰਗ ਉਰਫ਼ ਸੈਮ ਇਸ ਸਮੇਂ ਕੈਨੇਡਾ 'ਚ ਰਹਿ ਰਿਹਾ ਹੈ।
19. ਲਖਬੀਰ ਸਿੰਘ ਲੰਡਾ ਕੈਨੇਡਾ 'ਚ ਲੁਕਿਆ ਹੋਇਆ ਹੈ।
20. ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਕੈਨੇਡਾ ਵਿੱਚ ਲੁਕਿਆ ਹੋਇਆ ਹੈ।
21. ਚਰਨਜੀਤ ਸਿੰਘ ਉਰਫ਼ ਰਿੰਕੂ ਬੀਹਲਾ ਕੈਨੇਡਾ 'ਚ ਲੁਕਿਆ ਹੋਇਆ ਹੈ।
22. ਰਮਨਦੀਪ ਸਿੰਘ ਉਰਫ਼ ਰਮਨ ਜੱਜ ਕੈਨੇਡਾ 'ਚ ਲੁਕਿਆ ਹੋਇਆ ਹੈ।
23. ਗੌਰਵ ਪਟਿਆਲ ਉਰਫ ਲੱਕੀ ਪਟਿਆਲ-ਅਰਮੇਨੀਆ 'ਚ ਲੁਕਿਆ ਹੋਇਆ ਹੈ।
24. ਸੁਪ੍ਰੀਪ ਸਿੰਘ ਹੈਰੀ ਚੱਠਾ-ਮੂਲ ਰੂਪ ਵਿੱਚ ਪੰਜਾਬ ਦਾ ਹੈ ਪਰ ਜਰਮਨੀ 'ਚ ਲੁਕਿਆ ਹੋਇਆ ਹੈ।
25. ਮਨਪ੍ਰੀਤ ਸਿੰਘ ਉਰਫ਼ ਪੀਟਾ-ਮੂਲ ਰੂਪ 'ਚ ਪੰਜਾਬ ਦਾ ਹੈ ਪਰ ਇਸ ਸਮੇਂ ਫਿਲੀਪੀਨਜ਼ 'ਚ ਰਹਿ ਰਿਹਾ ਹੈ।
26. ਰਮਨਜੀਤ ਸਿੰਘ ਉਰਮ ਰੋਮੀ ਹਾਂਗਕਾਂਗ ਇਸ ਸਮੇਂ ਹਾਂਗਕਾਂਗ 'ਚ ਰਹਿ ਰਹੇ ਹਨ।
27. ਗੁਰਜੰਟ ਸਿੰਘ ਉਰਫ ਜੰਟਾ-ਆਸਟ੍ਰੇਲੀਆ 'ਚ ਰਹਿੰਦਾ ਹੈ।
28. ਸੰਦੀਪ ਗਰੇਵਾਲ ਉਰਫ ਬਿੱਲਾ ਇਸ ਸਮੇਂ ਇੰਡੋਨੇਸ਼ੀਆ 'ਚ ਰਹਿ ਰਿਹਾ ਹੈ ਅਤੇ ਭਾਰਤ ਵਿੱਚ ਅਪਰਾਧ ਕਰ ਰਿਹਾ ਹੈ।

ਇਹ ਵੀ ਪੜ੍ਹੋ : Punjab News: ਹੁਸ਼ਿਆਰਪੁਰ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ, 8 ਜ਼ਖ਼ਮੀ

{}{}