Home >>Zee PHH Crime & Security

Muktsar Crime News: ਦੋਸਤ ਦਾ ਝਗੜਾ ਸੁਲਝਾਉਣ ਗਏ ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਇੱਕ ਜ਼ਖਮੀ

Muktsar Crime News: ਪੁਲਿਸ ਨੇ 2 ਨੌਜਵਾਨਾਂ ਨੂੰ ਨਾਮਜਦ ਕਰਦੇ ਹੋਏ ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ।

Advertisement
Muktsar Crime News: ਦੋਸਤ ਦਾ ਝਗੜਾ ਸੁਲਝਾਉਣ ਗਏ ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਇੱਕ ਜ਼ਖਮੀ
Stop
Zee News Desk|Updated: Dec 21, 2023, 03:09 PM IST

Muktsar Crime News: ਮੁਕਤਸਰ 'ਚ ਪੁਰਾਣੀ ਰੰਜਿਸ਼ ਦੇ ਚੱਲਦੇ ਹੋਈ ਹੱਥੋਂਪਾਈ 'ਚ ਆਪਣੇ ਦੋਸਤ ਨੂੰ ਬਚਾਉਂਣ ਆਏ ਨੌਜਵਾਨਾਂ 'ਤੇ ਸਕਾਰਪਿਓ ਸਵਾਰ ਨੇ ਫਾਇਰਿੰਗ ਕਰ ਦਿੱਤੀ। ਗੋਲੀ ਲੱਗਣ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਜਿਸ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤੀ ਗਿਆ। ਪੁਲਿਸ ਨੇ 2 ਨੌਜਵਾਨਾਂ ਨੂੰ ਨਾਮਜਦ ਕਰਦੇ ਹੋਏ ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ।

ਮ੍ਰਿਤਕ ਦੇ ਤਾਏ ਮੁਤਾਬਿਕ ਬੀਤੀ ਰਾਤ ਮੇਰਾ ਭਤੀਜਾ ਆਪਣੀ ਥਾਰ ਗੱਡੀ ਵਿੱਚ ਸਵਾਰ ਹੋਕੇ ਆਪਣੇ ਨਿੱਜੀ ਕੰਮ ਲਈ ਮੁਕਤਸਰ ਆਇਆ ਸੀ। ਜਦੋਂ ਉਹ ਸ਼ਾਮ ਤੱਕ ਵਾਪਸ ਨਹੀਂ ਆਇਆ ਤਾਂ ਮੈਂ ਜਸਕਰਨ ਸਿੰਘ ਵਾਸੀ ਰਣਜੀਤਗੜ੍ਹ ਦੇ ਨਾਲ ਆਪਣੇ ਭਾਤੀਜੇ ਦੀ ਭਾਲ ਵਿੱਚ ਡਾ. ਕੇਹਰ ਸਿੰਘ ਮਾਰਕੀਟ ਬਾਈਪਾਸ ਪਹੁੰਚਿਆ

ਤਾਂ ਅਸੀਂ ਦੇਖਿਆ ਕਿ ਮੇਰਾ ਭਤੀਜਾ ਆਪਣੇ ਦੋਸਤਾਂ ਦੇ ਨਾਲ ਹੋਟਲ ਦੇ ਸਹਾਮਣੇ ਖੜ੍ਹੇ ਹੋ ਕੇ ਕੁਝ ਖਾ ਰਹੇ ਸੀ। ਕੀਰਬ 8 ਵਜੇ ਇੱਕ ਸਕੌਰਪਿਓ ਗੱਡੀ ਆਈ, ਜਿਸ ਵਿੱਚ ਜੈਰੀਤ ਸਿੰਘ, ਲਵਪ੍ਰੀਤ ਸਿੰਘ ਚਹਿਲ ਅਤੇ 2-3 ਹੋਰ ਅਣਪਛਾਤੇ ਲੋਕ ਸਵਾਰ ਸਨ। 

ਜਦੋਂ ਉਸ ਨੇ ਕਾਰ ਦਾ ਹਾਰਨ ਵਜਾਇਆ ਤਾਂ ਮੇਰੇ ਭਤੀਜੇ ਦਾ ਦੋਸਤ ਰਿਪਨਜੋਤ ਸਿੰਘ ਵਾਸੀ ਚੱਕ ਜਵਾਹਰੇਵਾਲਾ ਉਸ ਦੀ ਕਾਰ ਕੋਲ ਗਿਆ ਤਾਂ ਉਨ੍ਹਾਂ ਦੀ ਹੱਥੋਪਾਈ ਹੋ ਗਈ।

ਇਸ ਦੌਰਾਨ ਜਦੋਂ ਮੇਰਾ ਭਤੀਜਾ ਉਸ ਨੂੰ ਛੁਡਾਉਣ ਲਈ ਸਕਾਰਪੀਓ ਕਾਰ ਨੇੜੇ ਗਿਆ ਤਾਂ ਕਾਰ 'ਚ ਬੈਠੇ ਲਵਪ੍ਰੀਤ ਸਿੰਘ ਨੇ ਮੇਰੇ ਭਤੀਜੇ 'ਤੇ ਰਿਵਾਲਵਰ ਨਾਲ ਫਾਇਰ ਕਰ ਦਿੱਤਾ। ਜਿਸ ਕਾਰਨ ਉਹ ਮੌਕੇ 'ਤੇ ਹੀ ਡਿੱਗ ਗਿਆ ਅਤੇ ਲਵਪ੍ਰੀਤ ਨੇ ਰਿਪਨਜੋਤ ਸਿੰਘ ਬਰਾੜ 'ਤੇ ਗੋਲੀ ਚਲਾ ਦਿੱਤੀ ਜਿਸ ਨਾਲ ਉਹ ਜ਼ਖਮੀ ਹੋ ਗਿਆ। 

ਇਸ ਤੋਂ ਬਾਅਦ ਲਵਪ੍ਰੀਤ ਸਿੰਘ ਚਹਿਲ ਅਤੇ ਜੈਰੀਤ ਸਿੰਘ ਮੌਕੇ ਤੋਂ ਫ਼ਰਾਰ ਹੋਏ। ਇਸ ਘਟਨਾ ਵਿਚ ਮੇਰੇ ਭਤੀਜੇ ਦੀ ਮੌਤ ਹੋ ਗਈ ਜਦੋਂ ਕਿ ਰਿਪਨਜੋਤ ਸਿੰਘ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ

ਪੁਲਿਸ ਨੇ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਉਤੇ ਜੈਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਚਹਿਲ ਵਾਸੀ ਮੁਕਤਸਰ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਆਈਪੀਸੀ ਦੀ ਧਾਰਾ 302, 307, 148, 148 ਅਤੇ ਅਸਲਾ ਐਕਟ 25, 27 ਤਹਿਤ ਮਾਮਲਾ ਦਰਜ ਕਰ ਲਿਆ ਹੈ।

 

Read More
{}{}