Home >>Zee PHH Crime & Security

Gurdwara Sri Akal Bunga Sahib Controversy: ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਦੇ ਕਬਜ਼ੇ ਦੇ ਵਿਵਾਦ ਦਾ ਜਾਣੋ ਪੂਰਾ ਮਾਮਲਾ; ਕਿਉਂ ਪੁੱਜੀ ਗੋਲੀਬਾਰੀ ਤੱਕ ਨੌਬਤ?

  Gurdwara Sri Akal Bunga Sahib Controversy: ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਯਾਦਗਰ ਨਵਾਬ ਕਪੂਰ ਸਿੰਘ ਜੀ ਛਾਉਣੀ ਨਿਹੰਗ ਸਿੰਘ ਬੁੱਢਾ ਦਲ ਸੁਲਤਾਨਪੁਰ ਲੋਧੀ ਇਨੀਂ ਦਿਨੀਂ ਕਾਫੀ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ।

Advertisement
Gurdwara Sri Akal Bunga Sahib Controversy: ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਦੇ ਕਬਜ਼ੇ ਦੇ ਵਿਵਾਦ ਦਾ ਜਾਣੋ ਪੂਰਾ ਮਾਮਲਾ; ਕਿਉਂ ਪੁੱਜੀ ਗੋਲੀਬਾਰੀ ਤੱਕ ਨੌਬਤ?
Stop
Ravinder Singh|Updated: Nov 23, 2023, 01:47 PM IST

Gurdwara Sri Akal Bunga Sahib Controversy:  ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਯਾਦਗਰ ਨਵਾਬ ਕਪੂਰ ਸਿੰਘ ਜੀ ਛਾਉਣੀ ਨਿਹੰਗ ਸਿੰਘ ਬੁੱਢਾ ਦਲ ਸੁਲਤਾਨਪੁਰ ਲੋਧੀ ਇਨੀਂ ਦਿਨੀਂ ਕਾਫੀ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਪਵਿੱਤਰ ਤੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਕੁਝ ਦੂਰੀ ਉਪਰ ਸਥਿਤ ਗੁਰਦੁਆਰਾ ਅਕਾਲ ਬੁੰਗਾ ਉਪਰ ਕਬਜ਼ੇ ਦਾ ਵਿਵਾਦ ਕਾਫੀ ਭਖਿਆ ਹੋਇਆ ਹੈ। ਗੁਰਦੁਆਰਾ ਸਾਹਿਬ ਉਪਰ ਕਬਜ਼ੇ ਦਾ ਵਿਵਾਦ ਕਈ ਸਾਲਾਂ ਤੋਂ ਛਿੜਿਆ ਹੋਇਆ ਹੈ।

ਬਾਬਾ ਬੁੱਢਾ ਦਲ ਦੇ ਦੋ ਧੜਿਆਂ ਦਾ ਵਿਵਾਦ
ਇਸ ਗੁਰਦੁਆਰੇ ਉਪਰ ਬੁੱਢਾ ਦਲ ਦੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਲ ਦਾ ਕਬਜ਼ਾ ਸੀ। ਇਸ ਦਲ ਨੇ ਗੁਰੁਦਆਰਾ ਸਾਹਿਬ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਦੋ ਸੇਵਾਦਾਰਾਂ ਨੂੰ ਸੌਂਪੀ ਹੋਈ ਸੀ। ਕੁਝ ਸਮਾਂ ਪਹਿਲਾਂ ਬਾਬਾ ਬੁੱਢਾ ਦਲ ਤੋਂ ਬਗਾਵਤੀ ਹੋਈ ਇੱਕ ਧਿਰ ਨੇ ਅਲੱਗ ਤੋਂ ਆਪਣਾ ਗਰੁੱਪ ਬਣਾ ਲਿਆ ਸੀ। 

ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੂੰ ਬਣਾ ਲਿਆ ਸੀ ਬੰਦੀ
ਇਸ ਧੜੇ ਦੇ ਮੁਖੀ ਬਾਬਾ ਮਾਨ ਸਿੰਘ ਸਨ, ਜਿਨ੍ਹਾਂ ਨੇ ਬੀਤੇ ਦਿਨੀਂ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਵਿੱਚ ਦਾਖ਼ਲ ਹੋ ਕੇ ਦੋਵੇਂ ਸੇਵਾਦਾਰਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਇਸ ਧੜ੍ਹੇ ਨੇ ਡੇਰੇ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦਲ ਨਾਲ ਸਬੰਧ ਨਿਹੰਗ ਨਿਰਵੈਰ ਸਿੰਘ ਤੇ ਰਾਗੀ ਜਗਜੀਤ ਸਿੰਘ ਦੀ ਕੁੱਟਮਾਰ ਕੀਤੀ ਤੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਸੀ। 

ਪੁਲਿਸ ਨੇ ਦਖ਼ਲ ਦੇ ਕੇ ਕੀਤਾ ਸੀ ਮਾਮਲਾ ਦਰਜ
ਜਾਣਕਾਰੀ ਮਿਲਣ ਉਤੇ ਪੁਲਿਸ ਨੇ ਬੰਦੀ ਬਣਾਏ ਗਏ ਸੇਵਾਦਾਰਾਂ ਨੂੰ ਛੁਡਵਾ ਕੇ ਜ਼ਖ਼ਮੀ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਸੀ। ਇਸ ਤੋਂ ਬਾਅਦ ਪੀੜਤਾਂ ਨੇ ਪੁਲਿਸ ਕੋਲ ਮਾਮਲਾ ਵੀ ਦਰਜ ਕਰਵਾਇਆ ਸੀ। ਥਾਣਾ ਸੁਲਤਾਨਪੁਰ ਲੋਧੀ ਵਿਖੇ ਸਿੰਘ ਸਾਹਿਬ ਬਾਬਾ ਮਾਨ ਸਿੰਘ ਤੇ ਹੋਰ ਵੱਡੀ ਗਿਣਤੀ 'ਚ ਨਿਹੰਗ ਸਿੰਘਾਂ ਉਪਰ ਮਾਮਲਾ ਦਰਜ ਕਰ ਲਿਆ ਗਿਆ ਸੀ। ਇਸ ਦੌਰਾਨ ਇਸ ਡੇਰੇ ਉਤੇ ਪਹਿਲਾਂ ਕਾਬਜ਼ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਦੇ ਦਲ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਸੁਲਤਾਨਪੁਰ ਲੋਧੀ ਪਹੁੰਚ ਗਏ ਤੇ ਟਕਰਾਅ ਰੋਕਣ ਲਈ ਪੁਲਿਸ ਨੇ ਉਨ੍ਹਾਂ ਨੂੰ ਤਲਵੰਡੀ ਪੁਲ ਸੁਲਤਾਨਪੁਰ ਲੋਧੀ ਵਿਖੇ ਰੋਕ ਲਿਆ ਸੀ।

ਇੱਕ ਧਿਰ ਦੇ 10 ਨਿਹੰਗ ਸਿੰਘਾਂ ਨੂੰ ਕੀਤਾ ਸੀ ਗ੍ਰਿਫ਼ਤਾਰ
ਪੁਲਿਸ ਬਿਆਨ ਮੁਤਾਬਕ ਇਸ ਕੇਸ ਵਿੱਚ ਬਾਬਾ ਮਾਨ ਸਿੰਘ ਦੇ ਧੜੇ ਨਾਲ ਸਬੰਧਤ 10 ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਵੀਰਵਾਰ ਤੜਕੇ ਗੁਰਦੁਆਰਾ ਸਾਹਿਬ ਤੋਂ ਕਬਜ਼ਾ ਛੁਡਵਾਉਣ ਲਈ ਗੁਰਦੁਆਰਾ ਸਾਹਿਬ ਵੱਲ ਵਧੀ।

ਕਬਜ਼ਾ ਛੁਡਵਾਉਣ ਲਈ ਪੁੱਜੀ ਸੀ ਪੁਲਿਸ
ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਉਪਰ ਕਬਜ਼ੇ ਨੂੰ ਲੈ ਕੇ ਬਾਬਾ ਬੁੱਢਾ ਦਲ ਦੇ ਦੋ ਧੜਿਆਂ ਵਿਚਕਾਰ ਚੱਲ ਰਹੇ ਵਿਵਾਦ ਨੇ ਖੂਨੀ ਰੂਪ ਧਾਰ ਲਿਆ। ਵੀਰਵਾਰ ਸਵੇਰੇ ਪੁਲਿਸ ਤੇ ਨਿਹੰਗਾਂ ਵਿਚਾਲੇ ਭਾਰੀ ਗੋਲੀਬਾਰੀ ਹੋਈ। ਜਿਸ 'ਚ ਗੋਲੀ ਲੱਗਣ ਨਾਲ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ ਡੀਐੱਸਪੀ ਸਮੇਤ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ।
ਗੁਰਦੁਆਰੇ ਅੰਦਰ ਅਜੇ ਵੀ ਹਥਿਆਰਬੰਦ ਨਿਹੰਗਾਂ ਦੇ ਮੌਜੂਦ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਕੋਈ ਕਾਰਵਾਈ ਕੀਤੀ ਤਾਂ ਉਹ ਮੁੜ ਜਵਾਬੀ ਕਾਰਵਾਈ ਕਰਨਗੇ। ਇਸ ਘਟਨਾ ਤੋਂ ਬਾਅਦ ਕਪੂਰਥਲਾ 'ਚ ਮਾਹੌਲ ਤਣਾਅਪੂਰਨ ਹੈ। 

ਨਿਹੰਗ ਸਿੰਘ ਤੇ ਪੁਲਿਸ ਵਿਚਾਲੇ ਚੱਲ ਰਹੀ ਹੈ ਮੀਟਿੰਗ
ਏਡੀਜੀਪੀ ਲਾਅ ਐਂਡ ਆਰਡਰ ਗੁਰਵਿੰਦਰ ਸਿੰਘ ਹੋਰ ਅਧਿਕਾਰੀਆਂ ਨਾਲ ਸੁਲਤਾਨਪੁਰ ਲੋਧੀ ਪਹੁੰਚ ਗਏ ਹਨ। ਉਹ ਗੁਰਦੁਆਰੇ ਅੰਦਰ ਮੀਟਿੰਗ ਕਰ ਰਹੇ ਹਨ। ਫਿਲਹਾਲ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਗੁਰਦੁਆਰੇ ਵਿੱਚ ਆਮ ਲੋਕਾਂ ਦਾ ਦਾਖਲਾ ਰੋਕ ਦਿੱਤਾ ਗਿਆ ਹੈ।
ਆਲੇ-ਦੁਆਲੇ ਦੇ ਰਹਿਣ ਵਾਲੇ ਲੋਕਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਨਜ਼ਦੀਕ ਰਹਿਣ ਵਾਲੇ ਲੋਕਾਂ ਨੇ ਪੁਲਿਸ ਕੋਲੋਂ ਜਲਦ ਮਾਹੌਲ ਨੂੰ ਸੁਖਾਵਾਂ ਬਣਾਉਣ ਦੀ ਮੰਗ ਕੀਤੀ ਹੈ।

ਨਿਹੰਗ ਸ਼ਬਦ ਦਾ ਕੀ ਅਰਥ ਹੈ?

ਦਰਅਸਲ, ਨਿਹੰਗ ਸ਼ਬਦ ਦੇ ਕਈ ਅਰਥ ਹਨ, ਜਿਵੇਂ ਤਲਵਾਰ, ਮਗਰਮੱਛ ਅਤੇ ਕਲਮ। ਨਿਹੰਗ ਸ਼ਬਦ ਪੂਰਨ ਜੰਗਜੂ (ਯੋਧੇ) ਲਈ ਵੀ ਵਰਤਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਨਿਹੰਗ ਸ਼ਬਦ ਸੰਸਕ੍ਰਿਤ ਦੇ ਸ਼ਬਦ 'ਨਿਸ਼ੰਕ' ਤੋਂ ਆਇਆ ਹੈ, ਜਿਸਦਾ ਅਰਥ ਹੈ ਉਹ ਵਿਅਕਤੀ ਜਿਸ ਨੂੰ ਕਿਸੇ ਵੀ ਚੀਜ਼ ਦਾ ਸ਼ੱਕ ਜਾਂ ਡਰ ਨਾ ਹੋਵੇ ਅਤੇ ਹਰ ਵੇਲੇ ਸ਼ਹੀਦ ਪਾਉਣ ਲਈ ਤਿਆਰ ਰਹਿੰਦੇ ਹੋਣ। ਨਿਹੰਗ ਸ਼ਬਦ ਦਾ ਫਾਰਸੀ ਭਾਸ਼ਾ ਵਿਚ ਅਰਥ ਹੈ ਮਗਰਮੱਛ ਹੈ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨਕੋਸ਼ ਮੁਤਾਬਕ ਨਿਹੰਗ ਦਾ ਅਰਥ ਹੈ ਖੜਗ/ਕਿਰਪਾਨ। ਇਹ ਫੌਜੀਆਂ ਵਾਂਗ ਰਹਿੰਦੇ ਹਨ ਅਤੇ ਆਪਣੇ ਡੇਰਿਆਂ ਨੂੰ ਛਾਉਣੀਆਂ ਕਹਿੰਦੇ ਹਨ। ਸਰਬ ਲੌਹ ਦੇ ਭਾਂਡਿਆਂ ਵਿਚ ਖਾਣਾ ਖਾਂਦੇ ਨੇ ਅਤੇ ਇਨ੍ਹਾਂ ਦੀ ਆਪਣੀ ਹੀ ਮਰਿਯਾਦਾ ਹੈ।

ਹਮੇਸ਼ਾ ਆਪਣੇ ਨਾਲ ਹਥਿਆਰ ਰੱਖਦੇ
ਕਿਤੇ ਤੁਸੀਂ ਦੇਖਿਆ ਹੋਵੇਗਾ ਕਿ ਉਹ ਨੀਲੇ ਰੰਗ ਦੇ ਕੱਪੜੇ ਪਾਉਂਦਾ ਹੈ ਅਤੇ ਉਸ ਕੋਲ ਪੱਗ ਵੀ ਹੈ, ਇਸ ਤੋਂ ਇਲਾਵਾ ਉਸ ਕੋਲ ਹਥਿਆਰ ਵੀ ਹੈ। ਨਿਹੰਗਾਂ ਦੇ ਹੱਥ ਵਿੱਚ ਕੜਾ, ਪੱਗ ਦੇ ਦੁਆਲੇ ਚੱਕਰ, ਤਲਵਾਰ ਜਾਂ ਤਲਵਾਰ, ਬਰਛੀ ਅਤੇ ਹੱਥ ਵਿੱਚ ਇੱਕ ਛੋਟਾ ਛੁਰਾ ਵਰਗੇ ਹਥਿਆਰ ਹੁੰਦੇ ਹਨ। ਸਾਰੇ ਨਿਹੰਗ ਹਥਿਆਰਾਂ ਵਿੱਚ ਨਿਪੁੰਨ ਹਨ।

ਇਨਸਾਨੀਅਤ ਤੇ ਧਰਮ ਦੀ ਰਾਖੀ ਦੇ ਪੱਕੇ
ਮਨੁੱਖਤਾ ਅਤੇ ਧਰਮ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਨੂੰ ਮਾਰਸ਼ਲ ਆਰਟ ਅਤੇ ਹੋਰ ਲੜਾਈ ਦੇ ਹੁਨਰ ਦੀ ਸਿਖਲਾਈ ਦਿੱਤੀ ਜਾਂਦੀ ਹੈ। ਨਿਹੰਗ ਸਿੱਖ ਹਰ ਰੋਜ਼ ਗੁਰਬਾਣੀ ਦਾ ਪਾਠ ਕਰਦੇ ਹਨ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਨਿਹੰਗਾਂ ਦੀ ਵੀ ਸ਼ੁਰੂਆਤ ਹੋਈ ਸੀ। ਇਸ ਦੇ ਪਿੱਛੇ ਦਲੀਲ ਸੀ ਇੱਕ ਤਾਂ ਤਾਕਤ ਦਾ ਇਸਤੇਮਾਲ ਸਹੀ ਕੰਮ ਲਈ ਕਰਨਾ ਹੈ ਜਿਵੇਂ ਕਿਸੇ ਗ਼ਰੀਬ ਨਾਲ ਧੱਕਾ ਨਾ ਹੋਵੇ ਜਾਂ ਕਿਸੇ ਨਾਲ ਕੋਈ ਵਧੀਕੀ ਨਾ ਹੋਵੇ। ਘੋੜੇ, ਪੁਰਾਤਨ ਹਥਿਆਰ ਨਿਹੰਗਾਂ ਦੀ ਪਛਾਣ ਹੈ।

ਇਹ ਵੀ ਪੜ੍ਹੋ : Sultanpur Lodhi Firing News: ਗੁਰਦੁਆਰਾ 'ਤੇ ਕਬਜ਼ੇ ਨੂੰ ਲੈ ਕੇ ਪੁਲਿਸ ਤੇ ਨਿਹੰਗ ਸਿੰਘਾਂ 'ਚ ਮੁਕਾਬਲਾ; ਕਾਂਸਟੇਬਲ ਦੀ ਮੌਤ, 5 ਜ਼ਖ਼ਮੀ

Read More
{}{}