Home >>Zee PHH Crime & Security

Anantnag Encounter: ਅਨੰਤਨਾਗ ਮੁਠਭੇੜ 'ਚ ਸ਼ਹੀਦ ਜਵਾਨਾਂ ਦਾ ਬਦਲਾ ਲਿਆ ਜਾਵੇਗਾ, ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦਾ ਬਿਆਨ

Jammu and Kashmir News: ਐਲ-ਜੀ ਮਨੋਜ ਸਿਨਹਾ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੇ ਲੋਕ ਵੀ ਅੱਤਵਾਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ।

Advertisement
Anantnag Encounter: ਅਨੰਤਨਾਗ ਮੁਠਭੇੜ 'ਚ ਸ਼ਹੀਦ ਜਵਾਨਾਂ ਦਾ ਬਦਲਾ ਲਿਆ ਜਾਵੇਗਾ, ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦਾ ਬਿਆਨ
Stop
Rajan Nath|Updated: Sep 18, 2023, 09:15 AM IST

Jammu and Kashmir LG Manoj Sinha on Anantnag Encounter: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਠਭੇੜ 'ਤੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਐਤਵਾਰ ਨੂੰ ਕਿਹਾ ਕਿ ਦੋ ਸੀਨੀਅਰ ਅਧਿਕਾਰੀਆਂ ਸਮੇਤ 4 ਜਵਾਨਾਂ ਦੀ ਮੌਤ ਦਾ ਬਦਲਾ ਲਿਆ ਜਾਵੇਗਾ।

ਸ਼੍ਰੀਨਗਰ ਵਿਖੇ 'ਹਮ ਸਭ ਏਕ ਹੈ' ਸਿਰਲੇਖ ਵਾਲੇ ਸਮਾਗਮ ਵਿੱਚ ਬੋਲਦਿਆਂ, ਐਲ-ਜੀ ਮਨੋਜ ਸਿਨਹਾ ਨੇ ਕਿਹਾ ਕਿ ਜਿੱਥੇ ਉਨ੍ਹਾਂ ਦਾ ਪ੍ਰਸ਼ਾਸਨ ਖੇਤਰ ਵਿੱਚ ਸਥਾਈ ਸ਼ਾਂਤੀ ਬਣਾਈ ਰੱਖਣ ਲਈ ਵਚਨਬੱਧ ਹੈ, ਉਥੇ ਜੰਮੂ ਅਤੇ ਕਸ਼ਮੀਰ ਦੇ ਲੋਕ ਵੀ ਅੱਤਵਾਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ।

ਸਿਨਹਾ ਨੇ ਕਿਹਾ ਕਿ "ਅਸੀਂ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਵਚਨਬੱਧ ਹਾਂ। ਅਸੀਂ ਆਪਣੇ ਜਵਾਨਾਂ ਦੀਆਂ ਮੌਤਾਂ ਦਾ ਬਦਲਾ ਲਵਾਂਗੇ। ਇਸ ਵਿੱਚ ਸ਼ਾਮਲ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਅਤੇ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਅੱਜ ਪੂਰਾ ਦੇਸ਼ ਸਾਡੇ ਬਹਾਦਰ ਸੈਨਿਕਾਂ ਦੇ ਨਾਲ ਖੜ੍ਹਾ ਹੈ। ਮੇਰੇ ਦਿਮਾਗ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੰਮੂ ਅਤੇ ਕਸ਼ਮੀਰ ਦੇ ਲੋਕ ਵੀ ਅੱਤਵਾਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ।"

ਉਨ੍ਹਾਂ ਅੱਗੇ ਕਿਹਾ ਕਿ “ਸਾਨੂੰ ਸਾਰਿਆਂ ਨੂੰ ਖੇਤਰ ਵਿੱਚ ਅੱਤਵਾਦ ਨੂੰ ਹਰਾਉਣ ਅਤੇ ਸੁਰੱਖਿਆ ਲਈ ਚੁਣੌਤੀਆਂ ਦਾ ਮੁਕਾਬਲਾ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਇੱਕ ਵਿਕਸਤ ਭਾਰਤ ਬਣਾਉਣ ਵਿੱਚ ਇਸ ਖੇਤਰ ਦਾ ਯੋਗਦਾਨ ਕਿਸੇ ਹੋਰ ਰਾਜ ਨਾਲੋਂ ਘੱਟ ਨਹੀਂ ਹੋਵੇਗਾ।"

ਇਸ ਤੋਂ ਪਹਿਲਾਂ, ਲੈਫਟੀਨੈਂਟ ਜਨਰਲ (ਸੇਵਾਮੁਕਤ) ਕੇਜੇਐਸ ਢਿੱਲੋਂ ਵੱਲੋਂ ਵੀ ਐਤਵਾਰ ਨੂੰ ਕਿਹਾ ਗਿਆ ਸੀ ਕਿ ਅਨੰਤਨਾਗ ਮੁਕਾਬਲੇ ਵਿੱਚ ਮਾਰੇ ਗਏ ਸੁਰੱਖਿਆ ਕਰਮਚਾਰੀ ਬਹੁਤ ਪ੍ਰੇਰਿਤ ਅਧਿਕਾਰੀ ਸਨ, ਜਿਨ੍ਹਾਂ ਕੋਲ ਜਵਾਬੀ ਕਾਰਵਾਈ ਦਾ ਬਹੁਤ ਤਜਰਬਾ ਸੀ। 

ਲੈਫਟੀਨੈਂਟ ਢਿੱਲੋਂ ਨੇ ਕਿਹਾ ਸੀ ਕਿ, "ਕਰਨਲ ਮਨਪ੍ਰੀਤ ਸਿੰਘ ਅਤੇ ਮੇਜਰ ਆਸ਼ੀਸ਼ ਢੋਣਚੱਕ ਬਹੁਤ ਬਹਾਦਰ ਸਿਪਾਹੀ ਸਨ। ਉਹਨਾਂ ਕੋਲ ਅੱਤਵਾਦ ਵਿਰੋਧੀ ਕਾਰਵਾਈਆਂ ਦਾ ਕਾਫੀ ਤਜਰਬਾ ਸੀ, ਖਾਸ ਕਰਕੇ ਇਹਨਾਂ ਖੇਤਰਾਂ ਵਿੱਚ।" ਉਨ੍ਹਾਂ ਇਹ ਵੀ ਕਿਹਾ ਕਿ "ਡੀ.ਐੱਸ.ਪੀ. ਹੁਮਾਯੂੰ ਭੱਟ ਬਹੁਤ ਹੀ ਪ੍ਰੇਰਿਤ ਅਫ਼ਸਰ ਸਨ ਅਤੇ ਉਹ ਬਹੁਤ ਹੀ ਤਕਨੀਕੀ ਗਿਆਨਵਾਨ, ਬੁੱਧੀਮਾਨ ਸਨ ਅਤੇ ਹਮੇਸ਼ਾ ਅੱਗੇ ਤੋਂ ਅਗਵਾਈ ਕਰਨ 'ਚ ਵਿਸ਼ਵਾਸ ਰੱਖਦੇ ਸਨ।" 

ਇਹ ਵੀ ਪੜ੍ਹੋ: Anantnag Encounter News: ਅਨੰਤਨਾਗ ਮੁਠਭੇੜ ਦਾ ਮਾਮਲਾ, ਇੱਕ ਹੋਰ ਜਵਾਨ ਹੋਇਆ ਸ਼ਹੀਦ

Read More
{}{}