Home >>Zee PHH Crime & Security

Jagraon News: ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਵਾਲੇ ਤਿੰਨ ਬਦਮਾਸ਼ ਪੁਲਿਸ ਨੇ ਕੀਤੇ ਕਾਬੂ

Jagraon News: ਇਹ ਬਦਮਾਸ਼ ਕਨੇਡਾ ਵਿੱਚ ਬੈਠੇ ਆਪਣੇ ਆਕਾ ਦੇ ਇਸ਼ਾਰੇ 'ਤੇ ਕਾਰੋਬਾਰੀਆਂ ਨੂੰ ਫੋਂਨ ਕਰਕੇ ਫਿਰੌਤੀ ਮੰਗਦੇ ਸਨ।

Advertisement
Jagraon News: ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਵਾਲੇ ਤਿੰਨ ਬਦਮਾਸ਼ ਪੁਲਿਸ ਨੇ ਕੀਤੇ ਕਾਬੂ
Stop
Updated: Dec 19, 2023, 04:11 PM IST

Jagraon News : ਜਗਰਾਉਂ CIA ਸਟਾਫ ਕੈਨੇਡਾ 'ਚ ਅਮੀਰ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਵਾਲੇ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਬਦਮਾਸ਼ਾਂ ਕਨੇਡਾ ਵਿੱਚ ਬੈਠੇ ਆਪਣੇ ਆਕਾ ਦੇ ਇਸ਼ਾਰੇ 'ਤੇ ਕਾਰੋਬਾਰੀਆਂ ਨੂੰ ਫੋਂਨ ਕਰਕੇ ਫਿਰੌਤੀ ਮੰਗਦੇ ਸਨ।

ਜਿਨ੍ਹਾਂ ਨੂੰ ਪੁਲਿਸ ਨੇ ਨਾਕਾ ਲਗਾਕੇ ਹਥਿਆਰਾਂ, ਨਸ਼ੀਲੀਆ ਗੋਲੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ। 

ਜਗਰਾਉਂ ਪੁਲਿਸ ਦੇ SSP ਨਵਨੀਤ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਜਗਰਾਉਂ CIA ਸਟਾਫ ਦੇ ਮੁਖੀ ਇੰਸਪੈਕਟਰ ਕਿੱਕਰ ਸਿੰਘ ਅਤੇ ਸਬ ਇੰਸਪੈਕਟਰ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਬਣਾਈ ਸੀ। ਜੋ ਮੋਗਾ 'ਚ ਮੰਗੀਆਂ ਜਾ ਰਹੀ ਫਿਰੌਤੀਆਂ ਨੂੰ ਲੈ ਕੇ ਬਣਾਈ ਗਈ ਸੀ।

ਜਦੋਂ ਪੁਲਿਸ ਪਾਰਟੀ ਨੇ ਬੀਤੀ ਦੇਰ ਰਾਤ ਗੁਪਤ ਸੂਚਨਾ ਦੇ ਅਧਾਰ 'ਤੇ ਸੁਧਾਰ ਤੋਂ ਜਸੋਵਾਲ ਕੁਲਾਰ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ। ਤਾਂ ਪੁਲਿਸ ਨੇ ਇਸ ਨਾਕਾਬੰਦੀ ਦੌਰਾਨ ਇੱਕ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਰੋਕਿਆ। ਜਦੋਂ ਪੁੁਲਿਸ ਨੇ ਇਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ

ਤਾਂ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਤਿੰਨ ਪਿਸਤੌਲ ਅਤੇ ਸੈਂਕੜੇ ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਹੋਈਆਂ। 

ਇਹ ਵੀ ਪੜ੍ਹੋ: Majthia News: ਬਿਕਰਮ ਮਜੀਠੀਆ ਨੂੰ SIT ਨੇ ਮੁੜ ਕੀਤਾ ਸੰਮਨ

ਗ੍ਰਿਫ਼ਤਾਰ ਕੀਤੇ ਗੁਰਪ੍ਰੀਤ ਸਿੰਘ ਉਰਫ ਬੱਬੂ, ਮਨਪ੍ਰੀਤ ਸਿੰਘ ਉਰਫ ਸੇਵਕ, ਵਾਸੀਆਂਨ ਭਦੌੜ ਅਤੇ ਲਵਪ੍ਰੀਤ ਸਿੰਘ ਉਰਫ ਲੱਭਾ ਵਾਸੀ ਕਾਉਂਕੇ ਖੋਸਾ ਦੀ ਪੁੱਛਗਿਛ ਵਿੱਚ ਖੁਲਾਸਾ ਹੋਇਆ, ਕਿ ਤਿੰਨੋਂ ਮੋਗਾ ਦੇ ਮੁਹੱਲਾ ਲਹੌਰੀਆਂ ਵਾਸੀ ਦਵਿੰਦਰ ਪਾਲ ਸਿੰਘ ਜੋ ਕਿ ਕੈਨੇਡਾ ਵਿੱਚ ਰਹਿੰਦਾ ਹੈ,

ਇਸ ਦੇ ਇਸ਼ਾਰੇ 'ਤੇ ਕੰਮ ਕਰਦੇ ਹਨ। ਕੈਨੇਡਾ ਬੈਠਾ ਦਵਿੰਦਰ ਪਾਲ ਸਿੰਘ ਪੰਜਾਬ ਦੇ ਅਮੀਰ ਕਾਰੋਬਾਰੀਆਂ ਨੂੰ ਫ਼ੋਨ ਕਰ ਕੇ ਫਿਰੌਤੀ ਮੰਗਦਾ ਹੈ ਅਤੇ ਜੋ ਫਿਰੌਤੀ ਦੇਣ ਤੋਂ ਇੰਨਕਾਰ ਕਰਦਾ ਸੀ , ਤਾਂ ਇਹ ਤਿੰਨੋਂ ਬਦਮਾਸ਼ ਕਾਰੋਬਾਰੀਆਂ ਦੇ ਘਰ ਬਾਹਰ ਫਾਇਰਿੰਗ ਕਰਦੇ ਸਨ।

ਕੈਨੇਡਾ ਬੈਠਾ ਦਵਿੰਦਰ ਪਾਲ ਸਿੰਘ ਨੇ ਇਹਨਾਂ ਤਿੰਨਾਂ ਨੂੰ ਫਾਇਰਿੰਗ ਕਰਨ ਲਈ ਹਥਿਆਰ ਵੀ ਮੁਹੱਈਆ ਕਰਵਾਏ ਸਨ ਜੋ ਜਗਰਾਉਂ ਪੁਲਿਸ ਨੇ ਇਨ੍ਹਾਂ ਤੋਂ ਨਾਕਾਬੰਦੀ ਦੌਰਾਨ ਬਰਾਮਦ ਕਰ ਲਏ।

ਇਹ ਵੀ ਪੜ੍ਹੋ: Farmer news:ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨਾਂ ਜਥਬੰਦੀਆਂ ਵਿਚਾਲੇ ਮੀਟਿੰਗ ਖ਼ਤਮ

 

Read More
{}{}