Home >>Zee PHH Crime & Security

Ludhiana News: ਇਨੋਵਾ ਤੇ ਟਰੱਕ ਦੀ ਟੱਕਰ ਮਗਰੋਂ ਚੱਲੀਆਂ ਤਲਵਾਰਾਂ; ਨੌਜਵਾਨ ਹੋਇਆ ਲਹੂ-ਲੁਹਾਨ

Ludhiana News: ਲੁਧਿਆਣਾ ਵਿੱਚ ਇੱਕ ਗੱਡੀ ਤੇ ਟਰੱਕ ਦੀ ਭਿਆਨਕ ਟੱਕਰ ਮਗਰੋਂ ਬਹਿਸਬਾਜ਼ੀ ਇੰਨੀ ਵਧ ਗਈ ਕਿ ਟਰੱਕ ਡਰਾਈਵਰ ਨੇ ਤਲਵਾਰ ਕੱਢ ਕੇ ਨੌਜਵਾਨ ਨੂੰ ਬੁਰੀ ਤਰ੍ਹਾਂ ਲਹੂ-ਲੁਹਾਨ ਕਰ ਦਿੱਤਾ।

Advertisement
Ludhiana News: ਇਨੋਵਾ ਤੇ ਟਰੱਕ ਦੀ ਟੱਕਰ ਮਗਰੋਂ ਚੱਲੀਆਂ ਤਲਵਾਰਾਂ; ਨੌਜਵਾਨ ਹੋਇਆ ਲਹੂ-ਲੁਹਾਨ
Stop
Bharat Sharma |Updated: Nov 26, 2023, 12:06 PM IST

Ludhiana News: ਲੁਧਿਆਣਾ ਵਿੱਚ ਇੱਕ ਗੱਡੀ ਅਤੇ ਟਰੱਕ ਦੀ ਭਿਆਨਕ ਟੱਕਰ ਮਗਰੋਂ ਬਹਿਸਬਾਜ਼ੀ ਇੰਨੀ ਵਧ ਗਈ ਕਿ ਟਰੱਕ ਡਰਾਈਵਰ ਨੇ ਤਲਵਾਰ ਕੱਢ ਕੇ ਨੌਜਵਾਨ ਨੂੰ ਬੁਰੀ ਤਰ੍ਹਾਂ ਲਹੂ-ਲੁਹਾਨ ਕਰ ਦਿੱਤਾ। ਘਟਨਾ ਸਥਾਨ ਉਪਰ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਟਰੱਕ ਚਾਲਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਲੁਧਿਆਣਾ ਦੇ ਗਿੱਲ ਰੋਡ ਉਤੇ ਟਰੱਕ ਅਤੇ ਨੋਵਾ ਗੱਡੀ ਦੀ ਟੱਕਰ ਹੋਣ ਕਾਰਨ ਦੋਵੇਂ ਹੀ ਧਿਰਾਂ ਆਪਸ ਵਿੱਚ ਬਹਿਸ ਪਈਆਂ ਜਿਸ ਤੋਂ ਬਾਅਦ ਟਰੱਕ ਚਾਲਕ ਨੇ ਗੁੱਸੇ ਵਿੱਚ ਆ ਕੇ ਤਲਵਾਰ ਕੱਢ ਲਈ ਤੇ ਉਸ ਗੱਡੀ ਚਾਲਕ ਦੇ ਮਾਰੀ ਅਤੇ ਉਸਨੂੰ ਲਹੂ ਲੁਹਾਨ ਕਰ ਦਿੱਤਾ। ਇਸ ਤੋਂ ਬਾਅਦ ਕੋਲੋਂ ਲੰਘ ਰਹੇ ਨੌਜਵਾਨਾਂ ਨੇ ਇਸ ਮਾਮਲੇ ਨੂੰ ਵੇਖ ਮੌਕੇ ਉਪਰ ਹੀ ਪੁਲਿਸ ਨੂੰ ਸੱਦਿਆ ਅਤੇ ਟਰੱਕ ਚਾਲਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ : Ludhiana News: ਸ਼ੋਅਰੂਮ ਵਿੱਚ ਖੇਡ ਰਹੀ ਸੀ 3 ਸਾਲਾ ਬੱਚੀ, ਅਚਾਨਕ ਸ਼ੀਸ਼ਾ ਡਿੱਗਣ ਨਾਲ ਹੋਈ ਮੌਤ

ਇਸ ਦੌਰਾਨ ਭਾਰੀ ਹੰਗਾਮਾ ਵੀ ਹੋਇਆ। ਉਧਰ ਇਲਾਕੇ ਦੇ ਲੋਕਾਂ ਦੀ ਮੰਨੀਏ ਤਾਂ ਮਾਮਲਾ ਸੁਲਝਾਉਣ ਦੀ ਬਜਾਏ ਟਰੱਕ ਚਾਲਕ ਵੱਲੋਂ ਗਾਲੀ-ਗਲੋਚ ਕਰ ਇੱਕ ਨੌਜਵਾਨ ਦੇ ਤਲਵਾਰ ਮਾਰੀ ਗਈ ਹੈ ਜਿਸ ਤੋਂ ਬਾਅਦ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਬਾਬਤ ਮੌਕੇ ਉਤੇ ਪੁਲਿਸ ਨੂੰ ਸੱਦ ਟਰੱਕ ਚਾਲਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ : Punjab News: PM ਨਰਿੰਦਰ ਮੋਦੀ ਦੀ ਸੁਰੱਖਿਆ 'ਚ ਸੰਨ੍ਹ ਦੇ ਮਾਮਲੇ 'ਚ SP, ਦੋ DSP ਸਮੇਤ ਇਹ 7 ਅਧਿਕਾਰੀ ਮੁਅੱਤਲ

ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ

Read More
{}{}