Home >>Zee PHH Crime & Security

Bikram Majithia Drug Case: ਬਿਕਰਮ ਮਜੀਠੀਆ ਡਰੱਗ ਕੇਸ 'ਚ ਤੇਜ਼ੀ ਲਿਆਉਣ ਲਈ ਐਸਆਈਟੀ ਦਾ ਬਦਲਿਆ ਮੁਖੀ

Bikram Majithia Drug Case: ਪੰਜਾਬ ਸਰਕਾਰ ਨੇ ਬਿਕਰਮ ਮਜੀਠੀਆ ਡਰੱਗ ਕੇਸ 'ਚ ਤੇਜ਼ੀ ਲਿਆਉਣ ਲਈ ਐਸਆਈਟੀ ਦਾ ਪੁਨਰਗਠਨ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ।

Advertisement
Bikram Majithia Drug Case: ਬਿਕਰਮ ਮਜੀਠੀਆ ਡਰੱਗ ਕੇਸ 'ਚ ਤੇਜ਼ੀ ਲਿਆਉਣ ਲਈ ਐਸਆਈਟੀ ਦਾ ਬਦਲਿਆ ਮੁਖੀ
Stop
Ravinder Singh|Updated: May 21, 2023, 12:58 PM IST

Bikram Majithia Drug Case: ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਖਿਲਾਫ ਬਹੁ-ਕਰੋੜੀ ਡਰੱਗ ਮਾਮਲੇ ਵਿੱਚ ਗਠਿਤ ਕੀਤੀ ਗਈ ਐਸਆਈਟੀ ਦਾ ਮੁਖੀ ਬਦਲ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਬਹੁ-ਕਰੋੜ ਡਰੱਗ ਮਾਮਲੇ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ। ਆਈ ਜੀ ਮੁਖਵਿੰਦਰ ਸਿੰਘ ਛੀਨਾ ਨੂੰ ਐਸਆਈਟੀ ਦਾ ਮੁਖੀ ਲਗਾਇਆ ਗਿਆ ਹੈ।

ਹੁਣ ਨਵੇਂ ਮੁਖੀ ਦੀ ਅਗਵਾਈ ਵਿੱਚ ਐਸਆਈਟੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੀ ਜਾਂਚ ਕਰੇਗੀ। ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਰਾਹੁਲ ਐਸ. ਦੀ ਥਾਂ ਐਮਐਸ ਛੀਨਾ ਆਈਪੀਐਸ ਆਈਜੀਪੀ ਪਟਿਆਲਾ ਰੇਂਜ ਹੁਣ ਐਸਆਈਟੀ ਦੀ ਅਗਵਾਈ ਕਰਨਗੇ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਡੀਆਈਜੀ ਰਾਹੁਲ ਐਸਆਈਟੀ ਦੇ ਮੁਖੀ ਸਨ। ਇਸ ਤੋਂ ਇਲਾਵਾ ਐਸਆਈਟੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਐਸਆਈਟੀ ਦੇ ਬਾਕੀ ਸਾਰੇ ਮੈਂਬਰ ਪਹਿਲਾਂ ਵਾਲੇ ਹੀ ਰਹਿਣਗੇ। ਇਨ੍ਹਾਂ ਵਿੱਚ ਏਆਈਜੀ ਰੈਂਕ ਦੇ ਅਧਿਕਾਰੀ ਰਣਜੀਤ ਸਿੰਘ ਢਿੱਲੋਂ, ਰਘਬੀਰ ਸਿੰਘ (ਡੀਐਸਪੀ, ਐਸਟੀਐਫ, ਰੂਪਨਗਰ) ਤੇ ਅਮਰਪ੍ਰੀਤ ਸਿੰਘ (ਡੀਐਸਪੀ, ਖਰੜ-2) ਸ਼ਾਮਲ ਹਨ। ਰਾਹੁਲ ਐੱਸ ਨੂੰ ਕਥਿਤ ਤੌਰ 'ਤੇ ਨਸ਼ਿਆਂ ਦੇ ਮਾਮਲਿਆਂ 'ਚ ਚਲਾਨ ਪੇਸ਼ ਨਾ ਕਰਨ 'ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਸਰਕਾਰ ਨੇ ਇਸ ਢਿੱਲੀ ਕਾਰਗੁਜ਼ਾਰੀ ਕਾਰਨ ਉਕਤ ਐਸਆਈਟੀ ਦਾ ਪੁਨਰਗਠਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਦੀ ਅਗਵਾਈ ਫੀਲਡ ਵਿੱਚ ਤਾਇਨਾਤ ਅਧਿਕਾਰੀ ਕਰਨਗੇ ਤਾਂ ਜੋ ਇਸ ਮਹੱਤਵਪੂਰਨ ਡਰੱਗ ਮਾਮਲੇ ਦੀ ਜਾਂਚ 'ਤੇ ਧਿਆਨ ਕੇਂਦਰਿਤ ਕੀਤਾ ਜਾ ਸਕੇ। ਬਿਕਰਮ ਸਿੰਘ ਮਜੀਠੀਆ 'ਤੇ ਦਸੰਬਰ 2021 'ਚ ਨਸ਼ਾ ਤਸਕਰਾਂ ਦੀ ਸਹਾਇਤਾ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : Punjab News: ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀਆਂ ਬਦਲੀਆਂ ਬਾਰੇ ਦਿੱਤਾ ਵੱਡਾ ਬਿਆਨ; ਜਾਣੋ ਕੀ?

ਹਾਲਾਂਕਿ ਕੇਸ ਦਰਜ ਹੋਣ ਪਿੱਛੋਂ ਪੁਲਿਸ ਦੀ ਜਾਂਚ ਵਿੱਚ ਬਹੁਤੀ ਪ੍ਰਗਤੀ ਨਹੀਂ ਹੋਈ। ਇਸ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਵਿੱਚ ਮਜੀਠੀਆ ਨੇ ਬੇਕਸੂਰ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਸੀ ਕਿ ਪੁਲਿਸ ਕੋਲ ਉਸ ਖਿਲਾਫ ਕੁਝ ਨਹੀਂ ਹੈ ਤੇ ਉਹ ਚਲਾਨ ਪੇਸ਼ ਨਹੀਂ ਕਰ ਸਕੀ ਹੈ। ਉਨ੍ਹਾਂ ਕੇਸ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਸਿਰਫ਼ ਕੇਸ ਨੂੰ ਅਦਾਲਤ 'ਚ ਲਟਕਾਈ ਰੱਖਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ : Jalandhar News: 2 ਘੰਟੇ ਤਾਰਾਂ 'ਤੇ ਲਟਕਦਾ ਰਿਹਾ ਲਾਈਨਮੈਨ: ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਮੌਤ

Read More
{}{}