Home >>Zee PHH Crime & Security

Jalandhar News: ਜਲੰਧਰ 'ਚ ਨੌਜਵਾਨ ਦੀ ਘਰ 'ਚ ਵੜ ਕੇ ਸਹੁਰੇ ਪਰਿਵਾਰ ਨੇ ਕੀਤੀ ਕੁੱਟਮਾਰ

Jalandhar News:  ਜਲੰਧਰ ਦੇ ਰਾਮ ਨਗਰ ਇਲਾਕੇ ਵਿੱਚ ਇੱਕ ਘਰ ਵਿੱਚ ਵੜ ਕੇ ਲੜਕੇ ਨੂੰ ਕੁੱਟਣ ਦੀ ਵੀਡੀਓ ਸਾਹਮਣੇ ਆਈ ਹੈ। 

Advertisement
Jalandhar News: ਜਲੰਧਰ 'ਚ ਨੌਜਵਾਨ ਦੀ ਘਰ 'ਚ ਵੜ ਕੇ ਸਹੁਰੇ ਪਰਿਵਾਰ ਨੇ ਕੀਤੀ ਕੁੱਟਮਾਰ
Stop
Ravinder Singh|Updated: Oct 27, 2023, 02:11 PM IST

Jalandhar News:  ਜਲੰਧਰ ਦੇ ਰਾਮ ਨਗਰ ਇਲਾਕੇ ਵਿੱਚ ਇੱਕ ਘਰ ਵਿੱਚ ਵੜ ਕੇ ਲੜਕੇ ਨੂੰ ਕੁੱਟਣ ਦੀ ਵੀਡੀਓ ਸਾਹਮਣੇ ਆਈ ਹੈ। ਲੜਕੇ ਨੇ ਦੱਸਿਆ ਕਿ ਉਹ ਘਰ ਵਿੱਚ ਸੁੱਤਾ ਪਿਆ ਸੀ ਕਿ ਅਚਾਨਕ ਉਸ ਦੇ ਸਹੁਰੇ ਵਾਲੇ ਉਸ ਦੇ ਘਰ ਵਿੱਚ ਦਾਖ਼ਲ ਹੋਏ ਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਬੀਤੀ ਸ਼ਾਮ ਜਲੰਧਰ ਦੇ ਰਾਮ ਨਗਰ ਇਲਾਕੇ ਵਿੱਚ ਇੱਕ ਘਰ ਵਿੱਚ ਸੱਤ-ਅੱਠ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਪਰਿਵਰਾ ਦੇ ਲੋਕਾਂ ਦਾ ਕਹਿਣਾ ਹੈ ਕਿ ਹਮਲਾ ਕਰਨ ਵਾਲੇ ਉਸ ਦੇ ਸਹੁਰੇ ਪਰਿਵਾਰ ਵਾਲੇ ਹਨ, ਜਿਨ੍ਹਾਂ ਵਿਚੋਂ ਉਸ ਦੇ ਸਾਲੇ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਘਰ ਵਿੱਚ ਵੜ ਕੇ ਘਟਨਾ ਨੂੰ ਦਿੱਤਾ ਦਿੱਤਾ ਗਿਆ।

ਘਰ ਵਿੱਚ ਮੌਜੂਦ ਔਰਤ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਘਰ ਵਿੱਚ ਪਰਿਵਾਰ ਦੇ ਨਾਲ ਬੈਠੇ ਹੋਏ ਸਨ ਕਿ ਅਚਾਨਕ 6-7 ਲੜਕੇ ਉਸ ਦੇ ਘਰ ਵਿੱਚ ਵੜ ਗਏ ਅਤੇ ਉਨ੍ਹਾਂ ਨੇ ਉਸ ਦੇ ਭਰਾ ਨੂੰ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਜਦ ਔਰਤ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੋਬਾਈਲ ਖੋਹ ਕੇ ਥੱਲੇ ਸੁੱਟ ਦਿੱਤਾ।

ਇਸ ਸਭ ਦੇ ਬਾਵਜੂਦ ਔਰਤ ਨੇ ਦੂਜੇ ਮੋਬਾਈਲ ਨਾਲ ਸਾਰੀ ਵੀਡੀਓ ਬਣਾ ਲਈ। ਇਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਹਮਲਾਵਾਰ ਕਿਸ ਕਰ੍ਹਾਂ ਲੜਕੇ ਨੂੰ ਪੌੜੀਆਂ ਤੋਂ ਥੱਲੇ ਘੜੀਸਦੇ ਹੋਏ ਲੈ ਕੇ ਜਾ ਰਹੇ ਹਨ। ਔਰਤਾਂ ਬਚਾਉਣ ਲਈ ਖਿੱਚ ਰਹੀਆਂ ਹਨ ਪਰ ਇਹ ਲੋਕ ਪੂਰੀ ਗੁੰਡਾਗਰਦੀ ਕਰਦੇ ਹੋਏ ਲੜਕੇ ਨੂੰ ਬਾਹਰ ਗਲੀ ਤੱਕ ਲੈ ਆਏ ਅਤੇ ਉਸ ਦੀ ਕਾਫੀ ਕੁੱਟ ਮਾਰ ਕੀਤੀ।

ਇਹ ਵੀ ਪੜ੍ਹੋ : Guru Gobind Singh Medical College Fire: ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ 'ਚ ਲੱਗੀ ਅੱਗ; ਮਰੀਜ਼ ਆਏ ਬਾਹਰ

ਪੀੜਤ ਲੜਕੇ ਨੇ ਦੱਸਿਆ ਕਿ ਉਹ ਆਪਣੇ ਘਰ ਉਪਰ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ ਕਿ ਅਚਾਨਕ ਇਹ ਸੱਤ-ਅੱਠ ਲੜਕੇ ਉਸ ਦੇ ਕਮਰੇ ਵਿੱਚ ਵੜੇ ਅਤੇ ਉਸ ਨੂੰ ਉਥੇ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਤੀਜੀ ਮੰਜ਼ਿਲ ਤੋਂ ਘੜੀਸਦੇ ਹੋਏ ਲੈ ਕੇ ਗਏ। ਲੜਕੇ ਨੇ ਦੱਸਿਆ ਕਿ ਕੁੱਟਮਾਰ ਕਰਨ ਵਾਲਿਆਂ ਵਿੱਚ ਇਕ ਉਸ ਦਾ ਸਾਲਾ ਅਤੇ ਬਾਕੀ ਉਸ ਦੇ ਦੋਸਤ ਸ਼ਾਮਲ ਸਨ।

ਇਹ ਵੀ ਪੜ੍ਹੋ : Punjab News: ਪੰਜਾਬ 'ਚ ਦੀਵਾਲੀ, ਗੁਰਪੁਰਬ, ਕ੍ਰਿਸਮਸ ਤੇ ਨਵੇਂ ਸਾਲ ਲਈ ਪਟਾਕੇ ਚਲਾਉਣ ਲਈ ਸਮਾਂ ਮਿੱਥਿਆ; ਆਨਲਾਈਨ ਵਿਕਰੀ 'ਤੇ ਪਾਬੰਦੀ

Read More
{}{}