Home >>Zee PHH Crime & Security

Delhi Death News: ਦਮ ਘੁੱਟਣ ਕਾਰਨ ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ; ਜਾਣੋ ਕਿਵੇਂ ਵਾਪਰਿਆ ਇਹ ਹਾਦਸਾ?

Delhi Death News: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕੋ ਸਮੇਂ 6 ਲੋਕਾਂ ਦੀ ਮੌਤ ਹੋ ਗਈ ਹੈ। ਉੱਤਰ-ਪੂਰਬੀ ਦਿੱਲੀ ਦੇ ਸ਼ਾਸਤਰੀ ਪਾਰਕ ਸਥਿਤ ਇੱਕ ਘਰ ਵਿੱਚ ਵੀਰਵਾਰ ਰਾਤ ਨੂੰ ਇੱਕ ਪਰਿਵਾਰ ਦੇ ਅੱਠ ਵਿੱਚੋਂ ਛੇ ਮੈਂਬਰਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ।  

Advertisement
Delhi Death News: ਦਮ ਘੁੱਟਣ ਕਾਰਨ ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ; ਜਾਣੋ ਕਿਵੇਂ ਵਾਪਰਿਆ ਇਹ ਹਾਦਸਾ?
Stop
Riya Bawa|Updated: Mar 31, 2023, 12:40 PM IST

Delhi Death News: ਦਿੱਲੀ ਦੇ ਸ਼ਾਸਤਰੀ ਪਾਰਕ ਇਲਾਕੇ ਵਿੱਚ ਇੱਕ ਹੀ ਪਰਿਵਾਰ ਦੇ ਛੇ ਲੋਕਾਂ ਦੀ ਮੌਤ ਹੋ ਗਈ। ਡੀਸੀਪੀ ਨਾਰਥ ਈਸਟ ਨੇ ਦੱਸਿਆ ਕਿ ਸ਼ਾਸਤਰੀ ਪਾਰਕ ਇਲਾਕੇ ਵਿੱਚ ਇੱਕ ਪਰਿਵਾਰ ਦੇ ਛੇ ਲੋਕ ਉਨ੍ਹਾਂ ਦੇ ਘਰ ਵਿੱਚ ਮ੍ਰਿਤਕ ਪਾਏ ਗਏ। ਜਦਕਿ ਦੋ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਪਰਿਵਾਰ ਮੋਰਟੀਨ ਨੂੰ ਅੱਗ ਲਗਾ ਕੇ ਸੁੱਤਾ ਪਿਆ ਸੀ। 

ਮੋਰਟੀਨ ਤੋਂ ਲੱਗੀ ਅੱਗ ਨੇ ਗੱਦੇ ਵਿੱਚ ਜਾ ਕੇ ਅੱਗ ਫੜ ਲਈ। ਪਰਿਵਾਰ ਦੇ ਸਾਰੇ ਜੀਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਜ਼ੀ ਮੀਡੀਆ ਦੇ ਪੱਤਰਕਾਰ ਨੇ ਦੱਸਿਆ ਕਿ ਮ੍ਰਿਤਕ ਪਰਿਵਾਰ ਰਾਤ ਨੂੰ ਮੋਰਟਿਨ ਲਾ ਕੇ ਸੌਂ ਗਿਆ ਸੀ। ਦੋ ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੇਹੋਸ਼ੀ ਦੀ ਹਾਲਤ 'ਚ ਦੋਵਾਂ ਨੂੰ ਜਗ ਪ੍ਰਵੇਸ਼ ਚੰਦਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਘਬਰਾਓ ਨਾ ਹੁਣ ਮੋਟਾਪੇ ਵਾਲਿਓਂ, ਇਸ ਬੱਚੇ ਤੋਂ ਸਿੱਖੋ 200 ਤੋਂ 86 ਕਿਲੋ ਕਿਵੇਂ ਘਟਾਇਆ ਆਪਣਾ ਭਾਰ

ਮਿਲੀ ਜਾਣਕਾਰੀ ਦੇ ਮੁਤਾਬਿਕ ਦਿੱਲੀ ਦੇ ਸ਼ਾਸਤਰੀ ਪਾਰਕ ਇਲਾਕੇ 'ਚ ਦਮ ਘੁੱਟਣ ਨਾਲ 6 ਲੋਕਾਂ ਦੀ ਮੌਤ ਹੋ ਗਈ। ਸਾਰੇ ਇੱਕੋ ਪਰਿਵਾਰ ਦੇ ਮੈਂਬਰ ਹਨ। ਰਾਤ ਸਮੇਂ ਪਰਿਵਾਰ ਨੇ ਘਰ 'ਚ ਮਾਰਟਿਨ ਕੋਇਲ ਜਗਾਈ ਸੀ, ਜਿਸ ਤੋਂ ਬਾਅਦ ਮਾਰਟਿਨ ਕੋਇਲ ਗੱਦੇ 'ਤੇ ਡਿੱਗ ਗਈ, ਜਿਸ ਤੋਂ ਬਾਅਦ ਗੱਦੇ ਨੂੰ ਅੱਗ ਲੱਗ ਗਈ ਅਤੇ ਕਮਰੇ 'ਚ ਧੂੰਆਂ ਭਰ ਗਿਆ, ਜਿਸ ਕਾਰਨ ਦਮ ਘੁੱਟਣ ਨਾਲ 6 ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ 2 ਲੋਕ ਝੁਲਸ ਗਏ ਹਨ।

ਕਿਹਾ ਜਾ ਰਿਹਾ ਹੈ ਕਿ ਘਰ ਦੀ ਪਹਿਲੀ ਮੰਜ਼ਿਲ 'ਤੇ ਇਕ ਕਮਰੇ 'ਚ ਪਰਿਵਾਰ ਦੇ ਸਾਰੇ ਮੈਂਬਰ ਸੁੱਤੇ ਹੋਏ ਸਨ। ਦਮ ਘੁੱਟਣ ਨਾਲ ਮਰਨ ਵਾਲਿਆਂ 'ਚ 4 ਪੁਰਸ਼, 1 ਔਰਤ ਅਤੇ 1.5 ਸਾਲ ਦਾ ਬੱਚਾ ਸ਼ਾਮਲ ਹੈ। ਇਸ ਹਾਦਸੇ ਵਿੱਚ ਝੁਲਸੇ 2 ਲੋਕਾਂ ਦਾ ਇਲਾਜ ਚੱਲ ਰਿਹਾ ਹੈ।

Read More
{}{}