Home >>Zee PHH Crime & Security

Jalandhar Murder Case: ਜਲੰਧਰ 'ਚ ਬਜ਼ੁਰਗ ਔਰਤ ਦੀ ਮੌਤ; ਪੁੱਤਰਾਂ 'ਤੇ ਲੱਗੇ ਹੱਤਿਆ ਦੇ ਦੋਸ਼

Jalandhar Murder Case:  ਜਲੰਧਰ ਦੇ ਅਬਾਦਪੁਰਾ ਇਲਾਕੇ ਵਿੱਚ ਸਵੇਰੇ 80 ਤੋਂ 85 ਸਾਲਾਂ ਇੱਕ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਮੁਹੱਲਾ ਵਾਸੀਆਂ ਨੇ ਬਜ਼ੁਰਗ ਔਰਤ ਦੇ ਪੁੱਤਰਾਂ ਉਤੇ ਕਤਲ ਦੇ ਦੋਸ਼ ਲਗਾਏ ਹਨ।

Advertisement
 Jalandhar Murder Case: ਜਲੰਧਰ 'ਚ ਬਜ਼ੁਰਗ ਔਰਤ ਦੀ ਮੌਤ; ਪੁੱਤਰਾਂ 'ਤੇ ਲੱਗੇ ਹੱਤਿਆ ਦੇ ਦੋਸ਼
Stop
Ravinder Singh|Updated: Aug 29, 2023, 07:45 PM IST

Jalandhar Murder Case:  ਜਲੰਧਰ ਦੇ ਅਬਾਦਪੁਰਾ ਇਲਾਕੇ ਵਿੱਚ ਬਜ਼ੁਰਗ ਔਰਤ ਦੇ ਕਤਲ ਮਗਰੋਂ ਸਨਸਨੀ ਫੈਲ ਗਈ। ਅਬਾਦਪੁਰਾ ਦੀ ਗਲੀ ਨੰਬਰ 5 ਵਿੱਚ ਮੰਗਲਵਾਰ ਸਵੇਰੇ 80 ਤੋਂ 85 ਸਾਲਾਂ ਇੱਕ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਮੁਹੱਲਾ ਵਾਸੀਆਂ ਨੇ ਬਜ਼ੁਰਗ ਔਰਤ ਦੇ ਪੁੱਤਰਾਂ ਉਤੇ ਕਤਲ ਦੇ ਦੋਸ਼ ਲਗਾਏ ਹਨ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ਉਪਰ ਪੁੱਜ ਕੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਜਾਂਚ ਚੱਲ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਜ਼ੁਰਗ ਮਹਿਲਾ ਰਮੇਸ਼ ਰਾਣੀ ਆਪਣੇ ਤਿੰਨ ਬੇਟਿਆਂ ਦੇ ਨਾਲ ਰਹਿੰਦੀ ਸੀ। ਰਮੇਸ਼ ਰਾਣੀ ਦੇ ਤਿੰਨੋਂ ਬੇਟੇ ਅਜੇ ਕੁਆਰੇ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ 2 ਬੇਟੇ ਅਕਸਰ ਆਪਣ ਮਾਂ ਨਾਲ ਕੁੱਟਮਾਰ ਕਰਦੇ ਸਨ। ਮੁਹੱਲਾ ਵਾਸੀਆਂ ਨੇ ਕਿਹਾ ਕਿ ਕਈ ਵਾਰ ਇਨ੍ਹਾਂ ਨੂੰ ਸਮਝਾਇਆ ਵੀ ਗਿਆ ਸੀ ਪਰ ਇੰਨਾ ਸਮਝਾਉਣ ਦੇ ਬਾਵਜੂਦ ਵੀ ਉਹ ਆਪਣੀ ਮਾਂ ਦੇ ਨਾਲ ਕੁੱਟਮਾਰ ਕਰਦੇ ਸਨ।

ਅੱਜ ਸਵੇਰੇ ਵੀ ਮਾਂ ਦੇ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਰਿਕਸ਼ੇ ਉਤੇ ਨਜ਼ਦੀਕੀ ਹਸਪਤਾਲ ਵਿੱਚ ਲੈ ਗਏ ਸਨ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਦ ਮੁਹੱਲਾ ਵਾਸੀਆਂ ਨੇ ਮਹਿਲਾ ਦੇ ਸਿਰ ਤੇ ਹੱਥ ਉਪਰ ਸੱਟਾਂ ਦੇ ਨਿਸ਼ਾਨ ਦੇਖੇ ਤੇ ਉਨ੍ਹਾਂ ਵਿਚੋ ਖੂਨ ਵਗ ਰਿਹਾ ਸੀ। ਇਸ ਤੋਂ ਬਾਅਦ ਮੁਹੱਲਾ ਵਾਸੀਆਂ ਨੇ ਔਰਤ ਦੇ ਬੇਟੇ ਰਮੇਸ਼ ਉਰਫ ਚੁਈ ਨੂੰ ਫੜ ਲਿਆ। ਜਿਸ ਤੋਂ ਬਾਅਦ ਰਮੇਸ਼ ਨੇ ਲੋਕਾਂ ਨੂੰ ਇਹ ਕਿਹਾ ਕਿ ਉਸ ਦੀ ਮਾਂ ਪੌੜੀਆਂ ਤੋਂ ਡਿੱਗ ਪਈ ਹੈ।

ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਥੇ ਮੌਕੇ ਉਤੇ ਪੁੱਜੇ ਏਸੀਪੀ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਬਾਦਪੁਰ ਦੀ ਗਲੀ ਨੰਬਰ 5 ਵਿੱਚ ਇੱਕ ਬਜ਼ੁਰ ਔਰਤ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਮੌਕੇ ਉਪਰ ਪੁੱਜੇ ਤਾਂ ਪਤਾ ਚੱਲਿਆ ਕਿ ਮ੍ਰਿਤਕ ਦੀ ਪਛਾਣ ਰਮੇਸ਼ ਰਾਣੀ ਵਜੋਂ ਹੋਈ। ਔਰਤ ਦੇ ਤਿੰਨ ਬੇਟੇ ਹਨ। ਜਿਸ ਵਿਚੋਂ ਦੋ ਬੇਟੇ ਉਸ ਨਾਲ ਕੁੱਟਮਾਰ ਕਰਦੇ ਸਨ। ਇਸ ਕਾਰਨ ਉਕਤ ਮਹਿਲਾ ਦੀ ਮੌਤ ਹੋ ਗਈ। ਪੁਲਿਸ ਨੇ ਇੱਕ ਨੌਜਵਾਨ ਰਮੇਸ਼ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਦੂਜੇ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : Khedan Vatan Punjab Diyan: 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-2 ਦਾ ਅੱਜ ਉਦਘਾਟਨ, ਵਾਲੀਬਾਲ ਦਾ ਖੇਡਣਗੇ ਮੈਚ CM ਭਗਵੰਤ ਮਾਨ

Read More
{}{}