Home >>Zee PHH Crime & Security

Fake Airline Tickets: ਜਾਅਲੀ ਹਵਾਈ ਟਿਕਟਾਂ ਦੇ ਕੇ ਟਿਕਟ ਡੀਲਰ ਲੱਖਾਂ ਰੁਪਏ ਦੀ ਠੱਗੀ ਮਾਰ ਹੋਇਆ ਫ਼ਰਾਰ

Fake Airline Tickets: ਇੱਕ ਟਿਕਟ ਡੀਲਰ ਵੱਲੋਂ ਜਾਅਲੀ ਹਵਾਈ ਟਿਕਟਾਂ ਦੇਣ ਉਤੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Advertisement
Fake Airline Tickets: ਜਾਅਲੀ ਹਵਾਈ ਟਿਕਟਾਂ ਦੇ ਕੇ ਟਿਕਟ ਡੀਲਰ ਲੱਖਾਂ ਰੁਪਏ ਦੀ ਠੱਗੀ ਮਾਰ ਹੋਇਆ ਫ਼ਰਾਰ
Stop
Ravinder Singh|Updated: Aug 14, 2023, 08:51 PM IST

Fake Airline Tickets:  ਵਿਦੇਸ਼ ਭੇਜਣ ਦੇ ਨਾਮ ਉਤੇ ਲਗਾਤਾਰ ਠੱਗੀਆ ਵੱਜਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ ਉਥੇ ਹੁਣ ਜਾਅਲੀ ਟਿਕਟਾਂ ਦੇ ਕੇ ਲੋਕਾਂ ਨੂੰ ਠੱਗਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਮਾਮਲਾ ਫਰੀਦਕੋਟ ਦਾ ਹੈ ਜਿੱਥੇ ਇੱਕ ਟਿਕਟ ਡੀਲਰ ਵੱਲੋਂ ਕਰੀਬ 40 ਤੋਂ 50 ਲੋਕਾਂ ਨੂੰ ਅਗਾਓਂ ਪੈਸੇ ਲੈ ਕੇ ਜਾਅਲੀ ਟਿਕਟਾਂ ਦੇ ਕੇ ਲੱਖਾਂ ਰੁਪਏ ਦੀ ਧੋਖਾਧੜੀ ਕਰਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਠੱਗੀ ਦਾ ਸ਼ਿਕਾਰ ਹੋਏ ਪੀੜਤਾਂ ਵੱਲੋਂ ਅੱਜ ਜਦ ਉਸ ਦੀ ਦੁਕਾਨ ਉਤੇ ਜਾਕੇ ਗੱਲ ਕਰਨੀ ਚਾਹੀ ਤਾਂ ਟਿਕਟ ਡੀਲਰ ਉਥੋਂ ਫ਼ਰਾਰ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਦੁਕਾਨ ਦੇ ਬਾਹਰ ਧਰਨਾ ਲਗਾ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਠੱਗੀ ਦਾ ਸ਼ਿਕਾਰ ਲੋਕਾਂ ਵਿਚੋਂ ਇੱਕ ਵਿਅਕਤੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਵਿਦੇਸ਼ ਪੜ੍ਹਾਈ ਕਰਨ ਜਾਣਾ ਸੀ ਜਿਸ ਦੇ ਜਾਣ ਲਈ ਉਸ ਵੱਲੋਂ ਕਰੀਬ ਚਾਰ ਮਹੀਨੇ ਪਹਿਲਾਂ ਡਾਇਮੰਡ ਟਿਕਟ ਡੀਲਰ ਦੀ ਦੁਕਾਨ ਤੋਂ ਐਡਵਾਂਸ ਪੈਸੇ ਦੇਕੇ ਹਵਾਈ ਟਿਕਟ ਬੁੱਕ ਕਰਵਾਈ ਸੀ ਪਰ ਜਦ ਉਹ ਏਅਰਪੋਰਟ ਪੁੱਜੇ ਤਾਂ ਪਤਾ ਲਗਾ ਕੇ ਉਨ੍ਹਾਂ ਦੀ ਟਿਕਟ ਜਾਅਲੀ ਸੀ ਜਿਸਦਾ ਆਨਲਾਈਨ ਕੋਈ ਰਿਕਾਰਡ ਨਹੀਂ ਸੀ।

ਇਹ ਵੀ ਪੜ੍ਹੋ : CM Bhagwant Mann: ਸੀਐਮ ਮਾਨ ਦਾ ਵੱਡਾ ਬਿਆਨ; ਸੂਬੇ ਦਾ ਖਜ਼ਾਨਾ ਲੁੱਟਣ ਵਾਲੇ ਤਜਰਬੇਕਾਰ ਨੇਤਾਵਾਂ ਦੀ ਪੰਜਾਬ ਨੂੰ ਕੋਈ ਲੋੜ ਨਹੀਂ

ਦੂਜੇ ਵਿਅਕਤੀ ਨੇ ਦੱਸਿਆ ਕੇ ਉਹ ਆਪਣੇ ਬੱਚੇ ਨੂੰ ਜਹਾਜ਼ ਚੜ੍ਹਾਉਣ ਲਈ ਆਪਣਾ ਸਮਾਨ ਪੈਕ ਕਰ ਗੱਡੀ ਵਿੱਚ ਬੈਠੇ ਸਨ ਕਿ ਉਨ੍ਹਾਂ ਨੂੰ ਫੋਨ ਆਇਆ ਕੇ ਫਲਾਈਟ ਕਿਸੇ ਵਜ੍ਹਾ ਕਰਕੇ ਨਹੀਂ ਜਾ ਰਹੀ ਜਦਕਿ ਅਸਲੀ ਵਜ੍ਹਾ ਇਹ ਸੀ ਕਿ ਏਜੰਟ ਵੱਲੋਂ ਟਿਕਟ ਬੁੱਕ ਕਰਵਾਈ ਹੀ ਨਹੀਂ ਗਈ ਸੀ, ਜਿਸ ਕਰਕੇ ਉਨ੍ਹਾਂ ਨੂੰ ਬਹੁਤ ਨਮੋਸ਼ੀ ਝੱਲਣੀ ਪਈ। ਇਸ ਨੂੰ ਲੈ ਕੇ ਪੀੜਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਹਾਲੇ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਲੋਕਾਂ ਵਿੱਚ ਇਸ ਧੋਖਾਧੜੀ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : Jalandhar Engineer in Borewell Updates: ਬੋਰਵੈੱਲ 'ਚ ਡਿੱਗਿਆ ਇੰਜੀਨੀਅਰ ਜ਼ਿੰਦਗੀ ਦੀ ਜੰਗ ਹਾਰਿਆ

Read More
{}{}