Home >>Zee PHH Crime & Security

Jalandhar News: ਸਵੀਮਿੰਗ ਪੂਲ ‘ਚ ਨਹਾਉਣ ਗਏ ਬੱਚੇ ਦੀ ਡੁੱਬਣ ਕਾਰਨ ਹੋਈ ਮੌਤ

Jalandhar News: ਮਾਧਵ ਦੇ ਦੋਸਤਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਉਸ ਨੇ ਦੱਸਿਆ ਕਿ ਸਾਰੇ ਇਕੱਠੇ ਪੂਲ ‘ਤੇ ਗਏ ਸਨ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਦੀ ਭਾਲ ਵਿਚ ਸਵੀਮਿੰਗ ਪੂਲ ‘ਤੇ ਪਹੁੰਚੇ। ਸ਼ੱਕ ਪੈਣ ‘ਤੇ ਪਰਿਵਾਰਕ ਮੈਂਬਰਾਂ ਨੇ ਪੂਲ ‘ਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ।

Advertisement
Jalandhar News: ਸਵੀਮਿੰਗ ਪੂਲ ‘ਚ ਨਹਾਉਣ ਗਏ ਬੱਚੇ ਦੀ ਡੁੱਬਣ ਕਾਰਨ ਹੋਈ ਮੌਤ
Stop
Manpreet Singh|Updated: May 29, 2024, 11:43 AM IST

Jalandhar News: ਜਲੰਧਰ ‘ਚ ਗਰਮੀ ਤੋਂ ਰਾਹਤ ਪਾਉਣ ਲਈ ਸਵੀਮਿੰਗ ਪੂਲ ‘ਚ ਨਹਾਉਣ ਗਏ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ। ਮੰਗਲਵਾਰ ਰਾਤ ਜਦੋਂ ਬੱਚਾ ਘਰ ਨਹੀਂ ਪਹੁੰਚਿਆ ਤਾਂ ਪਰਿਵਾਰਕ ਮੈਂਬਰ ਉਸ ਦੀ ਭਾਲ ਵਿਚ ਸਵੀਮਿੰਗ ਪੂਲ ‘ਤੇ ਪਹੁੰਚ ਗਏ। ਜਦੋਂ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਬੱਚਾ ਡੁੱਬ ਗਿਆ ਸੀ।

ਪਿਤਾ ਭੀਮ ਬਹਾਦਰ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਨੇਪਾਲ ਦਾ ਰਹਿਣ ਵਾਲਾ ਹੈ। ਉਹ ਜਲੰਧਰ ਦੀ ਦਾਨਿਸ਼ਮੰਦਾ ਕਲੋਨੀ ਵਿੱਚ ਰਹਿੰਦਾ ਹੈ। ਉਸ ਦਾ ਪੁੱਤਰ ਮਾਧਵ (13) ਮੰਗਲਵਾਰ ਸ਼ਾਮ ਚਾਰ ਦੋਸਤਾਂ ਨਾਲ ਸਨ ਸਿਟੀ ਕਲੋਨੀ ਸਥਿਤ ਰਾਇਲ ਸਵੀਮਿੰਗ ਪੂਲ ‘ਚ ਨਹਾਉਣ ਗਿਆ ਸੀ। ਰਾਤ 9 ਵਜੇ ਤੱਕ ਜਦੋਂ ਮਾਧਵ ਘਰ ਨਹੀਂ ਆਇਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

ਮਾਧਵ ਦੇ ਦੋਸਤਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਉਸ ਨੇ ਦੱਸਿਆ ਕਿ ਸਾਰੇ ਇਕੱਠੇ ਪੂਲ ‘ਤੇ ਗਏ ਸਨ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਦੀ ਭਾਲ ਵਿਚ ਸਵੀਮਿੰਗ ਪੂਲ ‘ਤੇ ਪਹੁੰਚੇ। ਸ਼ੱਕ ਪੈਣ ‘ਤੇ ਪਰਿਵਾਰਕ ਮੈਂਬਰਾਂ ਨੇ ਪੂਲ ‘ਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ।

ਸੀਸੀਟੀਵੀ ਮੁਤਾਬਕ ਮਾਧਵ ਨੇ ਸ਼ਾਮ 6.07 ਵਜੇ ਸਵੀਮਿੰਗ ਪੂਲ ਵਿੱਚ ਆਖਰੀ ਛਾਲ ਮਾਰੀ ਸੀ। ਇਸ ਤੋਂ ਬਾਅਦ ਮਾਧਵ ਬਾਹਰ ਨਹੀਂ ਆਇਆ। ਜਦੋਂ ਪਰਿਵਾਰਕ ਮੈਂਬਰਾਂ ਨੇ ਪੂਲ ਵਿੱਚ ਭਾਲ ਕੀਤੀ ਤਾਂ ਮਾਧਵ ਬੇਹੋਸ਼ ਪਾਇਆ ਗਿਆ। ਇਸ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਚੈਕਅੱਪ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਬੱਚੇ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਲਾਂਬੜਾ ਦੇ ਏਐਸਆਈ ਨਿਰੰਜਨ ਸਿੰਘ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੇ ਪੋਸਟਮਾਰਟਮ ਰੂਮ ‘ਚ ਰਖਵਾ ਦਿੱਤਾ ਹੈ।

ਦੂਜੇ ਪਾਸੇ ਰਾਇਲ ਸਵੀਮਿੰਗ ਪੂਲ ਦੇ ਮਾਲਕ ਬਲਜੀਤ ਸਿੰਘ ਉਰਫ ਲੱਡੂ ਨੇ ਦੱਸਿਆ ਕਿ ਉਹ ਖੁਦ ਤੈਰਾਕੀ ਜਾਣਦਾ ਹੈ। ਉਨ੍ਹਾਂ ਨੇ ਕੋਚ ਵੀ ਰੱਖੇ ਹੋਏ ਹਨ। ਪੂਲ ਨੂੰ 6 ਵਜੇ ਬੰਦ ਕਰ ਦਿੱਤਾ ਗਿਆ ਸੀ। 6.07 ਵਜੇ ਬੱਚੇ ਨੇ ਛਾਲ ਮਾਰ ਦਿੱਤੀ। ਇਸ ਤੋਂ ਪਹਿਲਾਂ ਉਸ ਨੂੰ ਕਈ ਵਾਰ ਬਾਹਰ ਆਉਣ ਲਈ ਕਿਹਾ ਗਿਆ ਸੀ।

Read More
{}{}