Home >>Zee PHH Crime & Security

Son Shot Father: AC ਕਰ ਰਿਹਾ ਸੀ ਘੱਟ ਕੂਲਿੰਗ, ਬੇਟੇ ਨੇ ਗੁੱਸੇ 'ਚ ਆ ਕੇ ਪਿਓ ਨੂੰ ਮਾਰੀ ਗੋਲੀ

Son Shot Father: ਆਧੁਨਿਕ ਜ਼ਮਾਨੇ ਵਿੱਚ ਲੋਕਾਂ ਵਿਚਾਲੇ ਸ਼ਹਿਣਸ਼ੀਲਤਾ ਦੀ ਭਾਰੀ ਕਮੀ ਹੁੰਦੀ ਜਾ ਰਹੀ ਹੈ। ਬਾਹਰ ਤਾਂ ਛੱਡੋ ਅਸ਼ਹਿਣਸ਼ੀਲਤਾ ਕਾਰਨ ਘਰ ਵਿੱਚ ਜ਼ੁਰਮ ਪ੍ਰਵਿਰਤੀ ਦੇ ਸ਼ਿਕਾਰ ਹੋ ਰਹੇ ਹਨ। ਅਜਿਹੀ ਹੀ ਇੱਕ ਘਟਨਾ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ।

Advertisement
Son Shot Father: AC ਕਰ ਰਿਹਾ ਸੀ ਘੱਟ ਕੂਲਿੰਗ, ਬੇਟੇ ਨੇ ਗੁੱਸੇ 'ਚ ਆ ਕੇ ਪਿਓ ਨੂੰ ਮਾਰੀ ਗੋਲੀ
Stop
Ravinder Singh|Updated: Jun 25, 2023, 06:52 PM IST

Son Shot Father: ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਬਲਾਕ ਦੇ ਪਿੰਡ ਜਲਾਲਚੱਕ 'ਚ ਖੂਨ ਦੇ ਰਿਸ਼ਤਿਆਂ 'ਚ ਉਸ ਸਮੇਂ ਤਣਾਅ ਆ ਗਿਆ, ਜਦੋਂ ਏਸੀ ਦੀ ਘੱਟ ਕੂਲਿੰਗ ਨੂੰ ਲੈ ਕੇ ਨੌਜਵਾਨ ਨੇ ਆਪਣੇ ਪਿਤਾ ਨੂੰ ਗੋਲੀ ਮਾਰ ਦਿੱਤੀ। ਸ਼ੁਕਰ ਹੈ ਕਿ ਗੋਲੀ ਬਜ਼ੁਰਗ ਦੀਆਂ ਦੋਵੇਂ ਲੱਤਾਂ ਵਿੱਚ ਲੱਗੀ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਜ਼ਖਮੀ ਹਾਲਤ 'ਚ ਗੁਆਂਢ 'ਚ ਰਹਿੰਦੇ ਰਿਸ਼ਤੇਦਾਰਾਂ ਨੇ ਉਸ ਨੂੰ ਜ਼ਖਮੀ ਹਾਲਤ 'ਚ ਦਸੂਹਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ।

ਬਜ਼ੁਰਗ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ। ਜ਼ਖਮੀ ਪਿਤਾ ਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ 'ਚ ਲੱਗਾ ਏ.ਸੀ ਠੀਕ ਤਰ੍ਹਾਂ ਨਾਲ ਠੰਢਾ ਨਹੀਂ ਕਰ ਰਿਹਾ ਸੀ, ਜਿਸ ਬਾਰੇ ਉਨ੍ਹਾਂ ਆਪਣੇ ਲੜਕੇ ਅਮਰਜੀਤ ਸਿੰਘ ਨਾਲ ਗੱਲ ਕੀਤੀ ਪਰ ਪੁੱਤਰ ਨਸ਼ੇ ਦੀ ਹਾਲਤ 'ਚ ਸੀ।

ਵੀਰ ਸਿੰਘ ਨੇ ਦੱਸਿਆ ਕਿ ਏ.ਸੀ ਦੀ ਮੁਰੰਮਤ ਕਰਵਾਉਣ ਅਤੇ ਇਸ ਦੀ ਥਾਂ ਨਵਾਂ ਏ.ਸੀ ਲਗਾਉਣ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ। ਗੁੱਸੇ 'ਚ ਆਏ ਬੇਟੇ ਨੇ ਆਪਣੀ ਲਾਇਸੈਂਸੀ ਰਾਇਫਲ ਨਾਲ ਉਸ 'ਤੇ ਗੋਲੀ ਚਲਾ ਦਿੱਤੀ, ਜੋ ਸਿੱਧੀ ਉਸ ਦੀਆਂ ਦੋਹਾਂ ਲੱਤਾਂ 'ਤੇ ਲੱਗੀ। ਅਮਰਜੀਤ ਸਿੰਘ ਪਹਿਲਾਂ ਫੌਜ ਵਿੱਚ ਸੀ। ਹੁਣ ਪੈਨਸ਼ਨ ਉਤੇ ਘਰ ਆਇਆ ਹੋਇਆ ਹੈ। ਪਤਨੀ ਦੀ 14 ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਅਸੀਂ ਇਕੱਠੇ ਰਹਿ ਰਹੇ ਸੀ।

ਅਮਰਜੀਤ ਸਿੰਘ ਸ਼ਰਾਬ ਪੀਣ ਦਾ ਆਦੀ ਹੈ। ਹਸਪਤਾਲ ਵਿੱਚ ਇਲਾਜ ਅਧੀਨ ਜ਼ਖ਼ਮੀ ਦੇ ਬਿਆਨ ਦਰਜ ਕਰਨ ਆਈ ਪੁਲਿਸ ਨੂੰ ਉਸ ਨੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਜ਼ਖ਼ਮੀ ਨੇ ਬਿਆਨ ਦਰਜ ਕਰਨ ਲਈ ਕੁਝ ਦਿਨਾਂ ਦਾ ਸਮਾਂ ਮੰਗਿਆ। ਉਨ੍ਹਾਂ ਮੌਕੇ 'ਤੇ ਪਹੁੰਚੇ ਮੀਡੀਆ ਨੂੰ ਦੱਸਿਆ ਕਿ ਉਸ ਦੇ ਪੁੱਤਰ ਨੇ ਨਸ਼ੇ ਦੀ ਹਾਲਤ 'ਚ ਗਲਤੀ ਕੀਤੀ ਹੈ ਪਰ ਉਹ ਪਿਤਾ ਹੋਣ ਦੇ ਨਾਤੇ ਉਸ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਵਾਉਣ ਦੀ ਗਲਤੀ ਨਹੀਂ ਕਰਨਗੇ। ਉਨ੍ਹਾਂ ਨੇ ਪੁਲਿਸ ਨੂੰ ਵੀ ਬੇਨਤੀ ਕੀਤੀ ਕਿ ਉਸ ਦੇ ਪੁੱਤਰ ਨੂੰ ਛੱਡ ਦਿੱਤਾ ਜਾਵੇ।

ਇਹ ਵੀ ਪੜ੍ਹੋ : Punjab News: ਬੈਂਕ ਮੁਲਾਜ਼ਮ ਹੀ ਨਿਕਲਿਆ ਸਾਈਬਰ ਠੱਗ! ਲੋਕਾਂ ਦੇ ਕ੍ਰੈਡਿਟ ਕਾਰਡ ਤੋਂ ਖਰਚ ਕੀਤੇ ਲੱਖਾਂ ਰੁਪਏ

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਗਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਹਥਿਆਰ ਵੀ ਪੁਲਿਸ ਨੇ ਜ਼ਬਤ ਕਰ ਲਿਆ ਹੈ। ਦਸੂਹਾ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 307 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : Punjab News: ਵਿਦੇਸ਼ਾਂ 'ਚ ਜਾਂਚ ਕਰ ਰਹੀ ਹੈ NIA; 50 ਲੋਕਾਂ ਖ਼ਿਲਾਫ਼ ਮਾਮਲੇ ਹੋਣਗੇ ਦਰਜ, ਅੰਮ੍ਰਿਤਪਾਲ ਦੇ ਕਰੀਬੀ 'ਤੇ ਕੈਨੇਡਾ 'ਚ ਕੇਸ ਦਰਜ

Read More
{}{}