Home >>Zee PHH Crime & Security

Machhiwara News: ਪੁਲਿਸ 'ਤੇ ਹਮਲੇ ਦੀ ਘਟਨਾ 'ਚ ਕਿਸਾਨ ਆਗੂ ਸਮੇਤ 9 ਗ੍ਰਿਫ਼ਤਾਰ

Machhiwara News: ਮਾਈਨਿੰਗ ਮਾਫੀਆ ਵੱਲੋਂ ਪੁਲਿਸ ਉਪਰ ਹਮਲਾ ਕਰਨ ਉਤੇ ਪੁਲਿਸ ਇੱਕ ਕਿਸਾਨ ਆਗੂ ਸਮੇਤ 9 ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Advertisement
Machhiwara News: ਪੁਲਿਸ 'ਤੇ ਹਮਲੇ ਦੀ ਘਟਨਾ 'ਚ ਕਿਸਾਨ ਆਗੂ ਸਮੇਤ 9 ਗ੍ਰਿਫ਼ਤਾਰ
Stop
Ravinder Singh|Updated: Jul 24, 2023, 06:57 PM IST

Machhiwara News: 20 ਜੁਲਾਈ ਦੀ ਰਾਤ ਨੂੰ ਪੁਲਿਸ ਜ਼ਿਲ੍ਹਾ ਖੰਨਾ ਦੇ ਮਾਛੀਵਾੜਾ ਸਾਹਿਬ ਇਲਾਕੇ 'ਚ ਮਾਈਨਿੰਗ ਮਾਫ਼ੀਆ ਨੇ ਪੁਲਿਸ ਉਪਰ ਹਮਲਾ ਕਰਕੇ ਰੇਤੇ ਨਾਲ ਭਰੀ ਟਰਾਲੀ ਤੇ ਮੁਲਜ਼ਮਾਂ ਨੂੰ ਛੁਡਵਾ ਲਿਆ ਸੀ। ਇਸ ਘਟਨਾ ਤੋਂ ਬਾਅਦ ਐਸਐਸਪੀ ਅਮਨੀਤ ਕੌਂਡਲ ਨੇ ਵੱਖ-ਵੱਖ ਟੀਮਾਂ ਬਣਾ ਕੇ ਸਖ਼ਤ ਕਾਰਵਾਈ ਕੀਤੀ। ਇਸ ਮਾਮਲੇ ਵਿੱਚ ਕਿਸਾਨ ਆਗੂ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੇ ਕਬਜ਼ੇ ’ਚੋਂ ਰੇਤੇ ਨਾਲ ਭਰੀ ਟਰਾਲੀ, 4 ਮੋਟਰਸਾਈਕਲ, 1 ਆਲਟੋ ਕਾਰ, ਮੋਬਾਈਲ, ਪਰਸ ਅਤੇ ਡੰਡੇ ਬਰਾਮਦ ਕੀਤੇ ਗਏ।

ਕਿਸਾਨ ਆਗੂ ਸਮੇਤ ਸਾਰੇ ਮੁਲਜ਼ਮਾਂ ਦੇ ਮਾਈਨਿੰਗ ਮਾਫੀਆ ਨਾਲ ਪੁਰਾਣੇ ਸਬੰਧ ਸਾਮਣੇ ਆਏ। ਕਈ ਮੁਲਜ਼ਮ ਖਿਲਾਫ਼ ਕਤਲ, ਇਰਾਦਾ ਕਤਲ ਵਰਗੇ ਗੰਭੀਰ ਮਾਮਲੇ ਦਰਜ ਹਨ। ਐਸਐਸਪੀ ਕੌਂਡਲ ਨੇ ਦੱਸਿਆ ਕਿ 20 ਜੁਲਾਈ ਦੀ ਰਾਤ ਨੂੰ ਜਦੋਂ ਪੁਲਿਸ ਪਾਰਟੀ ਨੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਕਾਰਵਾਈ ਕਰਦਿਆਂ ਰੇਤੇ ਨਾਲ ਭਰੀ ਇੱਕ ਟਰੈਕਟਰ-ਟਰਾਲੀ ਨੂੰ ਮੁਲਜ਼ਮ ਸਮੇਤ ਫੜਿਆ ਤਾਂ ਮਾਈਨਿੰਗ ਮਾਫ਼ੀਆ ਨੇ ਪੁਲਿਸ ਉਤੇ ਹਮਲਾ ਕਰ ਦਿੱਤਾ ਸੀ।

ਕਿਸਾਨ ਆਗੂ ਕੁਲਦੀਪ ਸਿੰਘ ਗਰੇਵਾਲ ਨੇ ਆਪਣੇ ਸਾਥੀਆਂ ਸਮੇਤ ਆਲਟੋ ਕਾਰ 'ਚ ਆ ਕੇ ਹਮਲਾ ਕੀਤਾ ਸੀ। ਜਿਸ ਉਪਰੰਤ ਮੋਟਰਸਾਈਕਲਾਂ 'ਤੇ ਉਸ ਦੇ ਸਾਥੀ ਵੀ ਆ ਗਏ ਸੀ। ਏਐਸਆਈ ਸਮੇਤ ਚਾਰ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਕੇ ਹਮਲਾਵਰ ਰੇਤੇ ਨਾਲ ਭਰੀ ਟਰਾਲੀ ਤੇ ਮੁਲਜ਼ਮ ਸਮੇਤ ਫ਼ਰਾਰ ਹੋ ਗਏ ਸੀ। ਜਿਸ ਤੋਂ ਬਾਅਦ ਪੁਲਿਸ ਨੇ 12 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦਾ ਮੁੱਖ ਕਥਿਤ ਦੋਸ਼ੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਸਮਰਾਲਾ ਇਕਾਈ ਦਾ ਪ੍ਰਧਾਨ ਕੁਲਦੀਪ ਸਿੰਘ ਗਰੇਵਾਲ ਨਿਕਲਿਆ।

ਹਮਲੇ ਦੌਰਾਨ ਉਸਦਾ ਪੁੱਤਰ ਗਗਨਦੀਪ ਸਿੰਘ ਗਗਨ ਵੀ ਆਪਣੇ ਪਿਤਾ ਨਾਲ ਸੀ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਕੁੱਲ 12 ਲੋਕ ਸਨ। ਇਸ ਮਾਮਲੇ ਵਿੱਚ ਟੰਡੀ ਮੰਡ ਦੇ ਰਹਿਣ ਵਾਲੇ ਕੁਲਦੀਪ ਸਿੰਘ ਗਰੇਵਾਲ, ਉਸਦੇ ਪੁੱਤਰ ਗਗਨਦੀਪ ਸਿੰਘ ਗਗਨ, ਵੇਦਪਾਲ, ਉਸਦੇ ਪਿਤਾ ਰਿਸ਼ੀਪਾਲ, ਗੁਰਪ੍ਰੀਤ ਸਿੰਘ ਲੱਡੂ, ਜਰਨੈਲ ਸਿੰਘ, ਕੁਲਵਿੰਦਰ ਸਿੰਘ, ਮੰਡ ਝੜੌਦੀ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ,  ਗੁਰਵਿੰਦਰ ਸਿੰਘ ਗੁੱਡੂ ਵਾਸੀ ਪਿੰਡ ਫਤਿਹਪੁਰ (ਰੋਪੜ),  ਨਰੇਸ਼ ਉਰਫ ਤੋਤਾ ਵਾਸੀ ਸ਼ੇਰਪੁਰ ਮੰਡ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਐਸਐਸਪੀ ਨੇ ਦੱਸਿਆ ਕਿ ਐਸਪੀ (ਆਈ) ਡਾ. ਪ੍ਰਗਿਆ ਜੈਨ, ਡੀਐਸਪੀ ਵਰਿਆਮ ਸਿੰਘ, ਸੀਆਈਏ ਸਟਾਫ਼ ਇੰਚਾਰਜ ਅਮਨਦੀਪ ਸਿੰਘ, ਸਮਰਾਲਾ ਥਾਣਾ ਐਸਐਚਓ ਭਿੰਦਰ ਸਿੰਘ ਅਤੇ ਸਬ ਇੰਸਪੈਕਟਰ ਸੰਤੋਖ ਸਿੰਘ ਦੀਆਂ ਟੀਮਾਂ ਨੇ ਮੁਲਜ਼ਮਾਂ ਨੂੰ ਫੜਨ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਤਰ੍ਹਾਂ ਨਾਲ ਇਸ ਪ੍ਰਕਾਰ ਐਕਸ਼ਨ ਕੀਤਾ ਗਿਆ ਤਾਂ ਜੋ ਅਜਿਹੇ ਅਨਸਰਾਂ ਨੂੰ ਸਬਕ ਸਿਖਾਇਆ ਜਾ ਸਕੇ। ਮਹਿਲਾ ਐਸਐਸਪੀ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਇਹੋ ਜਿਹੇ ਗੁੰਡਾ ਅਨਸਰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਹੋਣਗੇ।

ਮੁਲਜ਼ਮਾਂ ਦਾ ਅਪਰਾਧਿਕ ਰਿਕਾਰਡ
ਸਾਲ 2014 ਵਿੱਚ ਕਿਸਾਨ ਆਗੂ ਕੁਲਦੀਪ ਸਿੰਘ ਗਰੇਵਾਲ ਖ਼ਿਲਾਫ਼ ਮਾਈਨਿੰਗ ਐਕਟ ਦਾ ਕੇਸ ਦਰਜ ਹੋਇਆ ਸੀ। ਉਸ ਸਮੇਂ ਤੋਂ ਹੀ ਕੁਲਦੀਪ ਦੇ ਸਬੰਧ ਮਾਈਨਿੰਗ ਮਾਫੀਆ ਨਾਲ ਦੱਸੇ ਜਾ ਰਹੇ ਹਨ। ਕੁਲਦੀਪ ਖਿਲਾਫ਼ ਦੋ ਹੋਰ ਮਾਮਲੇ ਵੀ ਦਰਜ ਹਨ। ਉਸਦੇ ਲੜਕੇ ਗਗਨਦੀਪ ਸਿੰਘ ਗਗਨ ਖ਼ਿਲਾਫ਼ ਬੰਦੀ ਬਣਾਉਣ, ਚੋਰੀ ਤੇ ਕੁੱਟਮਾਰ ਦੇ ਦੋ ਕੇਸ ਦਰਜ ਹਨ। ਗੁਰਪ੍ਰੀਤ ਸਿੰਘ ਲੱਡੂ ਖ਼ਿਲਾਫ਼ ਇਰਾਦਾ ਕਤਲ ਦੇ ਦੋ, ਕਤਲ ਦਾ ਇੱਕ, ਮਾਈਨਿੰਗ ਦੇ ਦੋ, ਚੋਰੀ ਦੇ ਦੋ ਅਤੇ ਘਰ ਅੰਦਰ ਵੜ ਕੇ ਹਮਲਾ ਕਰਨ ਦੇ ਦੋਸ਼ਾਂ ਸਮੇਤ ਕੁੱਲ 8 ਕੇਸ ਦਰਜ ਹਨ।

ਜਰਨੈਲ ਸਿੰਘ ਰਿੰਕੂ ਖ਼ਿਲਾਫ਼ ਚੋਰੀ, ਧੋਖਾਧੜੀ, ਕਤਲ, ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ਾਂ ਸਮੇਤ 3 ਕੇਸ ਦਰਜ ਹਨ। ਕੁਲਵਿੰਦਰ ਸਿੰਘ ਕਾਲਾ ਖਿਲਾਫ ਕਤਲ ਦੇ ਦੋ, ਮਾਈਨਿੰਗ ਦਾ ਇਕ, ਧੋਖਾਧੜੀ ਤੇ ਚੋਰੀ ਦਾ ਇਕ, ਇਰਾਦਾ ਕਤਲ, ਸਰਕਾਰੀ ਡਿਊਟੀ ਵਿਚ ਰੁਕਾਵਟ ਪਾਉਣ ਦੇ ਦੋ ਕੇਸ ਦਰਜ ਹਨ।

ਇਹ ਵੀ ਪੜ੍ਹੋ : Punjab News: ਪੰਜਾਬ ਪੁਲਿਸ ਦਾ 'Operation CASO'! ਬਠਿੰਡਾ 'ਚ ਵੱਖ-ਵੱਖ ਥਾਵਾਂ 'ਤੇ ਕੀਤੀ ਜਾ ਰਹੀ ਚੈਕਿੰਗ

Read More
{}{}