Home >>Chandigarh

Nafe Murder Case: ਨੈਫੇ ਕਤਲ ਕੇਸ 'ਚ ਪੁਲਿਸ ਨੇ ਦੋਸ਼ੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ, 1 ਲੱਖ ਰੁਪਏ ਦਾ ਐਲਾਨਿਆ ਇਨਾਮ

Nafe Singh Rathi Murder Case: ਪੁਲਿਸ ਨੇ ਅਜੇ ਤੱਕ ਨੈਫੇ ਸਿੰਘ ਰਾਠੀ ਕਤਲ ਕੇਸ ਦੇ ਕਿਸੇ ਮੁਲਜ਼ਮ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਪੁਲਿਸ ਆਸਪਾਸ ਦੇ ਇਲਾਕੇ ਅਤੇ ਸਟੇਸ਼ਨ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

Advertisement
Nafe Murder Case: ਨੈਫੇ ਕਤਲ ਕੇਸ 'ਚ ਪੁਲਿਸ ਨੇ ਦੋਸ਼ੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ, 1 ਲੱਖ ਰੁਪਏ ਦਾ ਐਲਾਨਿਆ ਇਨਾਮ
Stop
Riya Bawa|Updated: Mar 03, 2024, 08:08 AM IST

Nafe Singh Rathi Murder Case: ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਦੇ ਕਤਲ ਕੇਸ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦੱਸ  ਦਈਏ ਕਿ ਹਾਲ ਹੀ ਵਿੱਚ ਪੁਲਿਸ ਨੇ ਇਸ ਕੇਸ ਵਿੱਚ ਚਾਰ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਇਸ 'ਚ ਪੁਲਿਸ ਨੇ ਤਿੰਨ ਦੋਸ਼ੀਆਂ ਦੀਆਂ ਤਸਵੀਰਾਂ ਜਾਰੀ ਕਰਕੇ ਉਨ੍ਹਾਂ 'ਤੇ ਇਕ-ਇਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਬਾਕੀ ਦੋਸ਼ੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।

25 ਫਰਵਰੀ ਨੂੰ ਗੋਲੀ ਮਾਰ ਕੇ ਕੀਤਾ ਕਤਲ (Nafe Singh Rathi Murder Case)
ਇੰਡੀਅਨ ਨੈਸ਼ਨਲ ਲੋਕ ਦਲ ਹਰਿਆਣਾ ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਦੀ 25 ਫਰਵਰੀ ਨੂੰ ਝੱਜਰ ਦੇ ਬਹਾਦਰਗੜ੍ਹ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਝੱਜਰ ਪੁਲਿਸ ਨੇ ਨੈਫੇ ਸਿੰਘ ਕਤਲ ਕਾਂਡ ਦੇ ਤਿੰਨ ਮੁਲਜ਼ਮਾਂ ਦੀ ਪਛਾਣ ਕਰਨ 'ਤੇ 1-1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਮੁਲਜ਼ਮਾਂ ਦੀ ਪਛਾਣ
ਮੁਲਜ਼ਮਾਂ ਦੀ ਪਛਾਣ ਆਸ਼ੀਸ਼, ਨਕੁਲ ਸਾਂਗਵਾਨ ਉਰਫ ਦੀਪਕ ਸਾਂਗਵਾਨ ਅਤੇ ਅਤੁਲ ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਹੈ ਕਿ ਦੋਸ਼ੀ ਬਾਰੇ ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਘਟਨਾ ਦੇ ਬਾਅਦ ਤੋਂ ਪੁਲਿਸ ਦੀਆਂ ਕਈ ਟੀਮਾਂ ਦੋਸ਼ੀਆਂ ਨੂੰ ਫੜਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ।

ਇਹ ਵੀ ਪੜ੍ਹੋ: Crime news: ਮੋਹਾਲੀ ਦੇ ਸਾਬਕਾ ਨਾਇਬ ਤਹਿਸੀਲਦਾਰ ਖਿਲਾਫ਼ ਦਰਜ FIR, ਪੜ੍ਹੋ ਕੀ ਹੈ ਪੂਰਾ ਮਾਮਲਾ

ਪਰਿਵਾਰ ਨੂੰ ਮਿਲ ਰਹੀਆਂ ਧਮਕੀਆਂ 
ਹੁਣ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ। ਨਫੇ ਸਿੰਘ ਰਾਠੀ  (Nafe Singh Rathi Murder Case) ਦੇ ਦੋ ਪੁੱਤਰਾਂ ਨੂੰ ਵੀਰਵਾਰ ਨੂੰ ਇੱਕ ਅਣਪਛਾਤੇ ਨੰਬਰ ਤੋਂ ਕਥਿਤ ਤੌਰ 'ਤੇ 18 ਧਮਕੀ ਭਰੀਆਂ ਕਾਲਾਂ ਆਈਆਂ। ਉਨ੍ਹਾਂ ਨੂੰ ਕਤਲ ਬਾਰੇ ਮੀਡੀਆ ਨਾਲ ਗੱਲ ਨਾ ਕਰਨ ਲਈ ਕਿਹਾ ਗਿਆ ਹੈ। ਇਹ ਜਾਣਕਾਰੀ ਮ੍ਰਿਤਕ ਆਗੂ ਦੇ ਭਤੀਜੇ ਕਪੂਰ ਸਿੰਘ ਰਾਠੀ ਨੇ ਦਿੱਤੀ। ਉਸ ਨੇ ਦੱਸਿਆ ਕਿ ਉਸ ਦੇ ਚਾਚੇ ਦੇ ਵੱਡੇ ਲੜਕੇ ਭੁਪਿੰਦਰ ਅਤੇ ਛੋਟੇ ਲੜਕੇ ਜਤਿੰਦਰ ਨੂੰ ਅਣਪਛਾਤੇ ਨੰਬਰਾਂ ਤੋਂ 18 ਧਮਕੀ ਭਰੇ ਫੋਨ ਆਏ ਹਨ।

Read More
{}{}