Home >>Chandigarh

Panchkula News: ਟ੍ਰਾਈਸਿਟੀ ਦੇ ਲੋਕਾਂ ਲਈ ਖੁਸ਼ਖਬਰੀ! ਪੰਚਕੂਲਾ ਦੇ 'ਪਾਰਸ ਹੈਲਥ' ਨੇ 'Evening OPD' ਦੀ ਕੀਤੀ ਸ਼ੁਰੂਆਤ

Panchkula News:   ਟ੍ਰਾਈਸਿਟੀ ਦੇ ਲੋਕਾਂ ਲਈ ਖੁਸ਼ਖਬਰੀ ਹੈ। ਪੰਚਕੂਲਾ ਦੇ ਪਾਰਸ ਹੈਲਥ  'ਚ OPD ਦੀ ਸ਼ੁਰੂਆਤ ਹੋਈ ਹੈ।  

Advertisement
Panchkula News: ਟ੍ਰਾਈਸਿਟੀ ਦੇ ਲੋਕਾਂ ਲਈ ਖੁਸ਼ਖਬਰੀ! ਪੰਚਕੂਲਾ ਦੇ 'ਪਾਰਸ ਹੈਲਥ'  ਨੇ 'Evening OPD' ਦੀ ਕੀਤੀ ਸ਼ੁਰੂਆਤ
Stop
Zee News Desk|Updated: Mar 31, 2024, 06:26 PM IST

Panchkula Evening OPD News/ਕਮਲਦੀਪ ਸਿੰਘ ਟ੍ਰਾਈਸਿਟੀ ਦੇ ਵਿੱਚ ਰਹਿ ਰਹੇ ਲੋਕਾਂ ਲਈ ਖੁਸ਼ਖ਼ਬਰੀ ਹੈ। ਦਰਅਸਲ ਅਕਸਰ ਲੋਕ ਆਪਣੇ ਕੰਮ ਕਾਜ ਦੇ ਵਿੱਚ ਇੰਨੇ ਜ਼ਿਆਦਾ ਰੁੱਝੇ ਰਹਿੰਦੇ ਅਤੇ ਆਪਣੇ ਇਲਾਜ ਕਰਵਾਉਣਾ ਦੇ ਵਿੱਚ ਖਜ਼ਲ ਖੁਆਰ ਹੁੰਦੇ ਹਨ ਉਹ ਲੋਕ ਹੁਣ ਪੰਚਕੂਲਾ ਦੇ ਪਾਰਸ ਹੈਲਥ ਵਿੱਚ ਜਾ ਕੇ ਆਪਣਾ ਇਲਾਜ ਸ਼ਾਮ ਦੇ ਸਮੇਂ ਕਰਵਾ ਸਕਦੇ ਹਨ। ਪੰਚਕੂਲਾ ਦੇ ਵਿੱਚ ਈਵਨਿੰਗ ਮਲਟੀ-ਸਪੈਸ਼ਲਿਟੀ ਓਪੀਡੀ ਦੀ ਪਹਿਲੀ ਵਾਰ ਸ਼ੁਰੂਆਤ ਹੋਈ ਹੈ। 

ਈਵਨਿੰਗ ਮਲਟੀ-ਸਪੈਸ਼ਲਿਟੀ ਓਪੀਡੀ ਦਾ ਉਦਘਾਟਨ

ਮੇਅਰ ਕੁਲਭੂਸ਼ਣ ਗੋਇਲ ਨੇ ਅੱਜ ਐਤਵਾਰ ਨੂੰ ਪਾਰਸ ਹੈਲਥ, ਪੰਚਕੂਲਾ ਵਿਖੇ ਈਵਨਿੰਗ ਮਲਟੀ-ਸਪੈਸ਼ਲਿਟੀ ਓਪੀਡੀ ਦਾ ਉਦਘਾਟਨ ਕੀਤਾ। 
 

ਇਸ ਮੌਕੇ ਸਾਬਕਾ ਮੇਅਰ ਸੀਮਾ ਚੌਧਰੀ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਅਤੇ ਆਰ.ਡਬਲਯੂ.ਏ. ਦੇ ਅਧਿਕਾਰੀ ਵੀ ਹਾਜ਼ਰ ਸਨ। 

healthopd

ਸ਼ਾਮ 5 ਤੋਂ 7 ਵਜੇ ਕਰਵਾ ਸਕਦੇ ਇਲਾਜ 
ਹੁਣ ਲੋਕ ਸ਼ਾਮ 5 ਤੋਂ 7 ਵਜੇ ਤੱਕ ਆਪਣਾ ਇਲਾਜ ਕਰਵਾ ਸਕਦੇ ਹਨ। ਇਸ ਸਮੇਂ ਪੰਚਕੂਲਾ ਦੇ ਮੇਅਰ ਕੁਲਭੂਸ਼ਨ ਗੋਇਲ, ਡਾ. ਪ੍ਰਦੀਪ ਅਗਰਵਾਲ ਅਤੇ ਸਾਬਕਾ ਮੇਅਰ ਸੀਮਾ ਚੋਧਰੀ ਨੇ ਬੋਲਦਿਆਂ ਕਿਹਾ ਕਿ ਇਸ ਉਪੀਡੀ (Panchkula OPD News) ਨਾਲ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ।

ਵੱਡੇ ਸ਼ਹਿਰਾਂ ਵਿੱਚ ਵੇਖਣ ਨੂੰ ਮਿਲਦੀ ਹੈ ਅਜਿਹੀ ਸ਼ੁਰੂਆਤ
ਇਸ ਨਾਲ ਲੋਕਾਂ (Panchkula OPD News) ਨੂੰ ਬਹੁਤ ਫਾਇਦਾ ਹੋਵੇਗਾ। ਅਜਿਹੀ ਸ਼ੁਰੂਆਤ ਅਕਸਰ ਵੱਡੇ ਸ਼ਹਿਰਾਂ ਵਿੱਚ ਵੇਖਣ ਨੂੰ ਮਿਲਦੀ ਸੀ ਪਰ ਟ੍ਰਾਈਸਿਟੀ ਵਿੱਚ ਪਹਿਲੀ ਵਾਰੀ ਸ਼ੁਰੂਆਤ ਹੋਣ ਕਰਕੇ ਟ੍ਰਾਈਸਿਟੀ ਵਿੱਚ ਕੰਮ ਕਰਦੇ ਲੋਕਾਂ ਅਤੇ ਪਰਿਵਾਰਾਂ ਨੂੰ ਇਸ ਦਾ ਸਿੱਧੇ ਤੌਰ ਉੱਤੇ ਫਾਇਦਾ ਮਿਲੇਗਾ। 

ਇਹਨਾਂ ਲਈ ਸ਼ੁਰੂ ਹੋਈ ਈਵਨਿੰਗ ਮਲਟੀ-ਸਪੈਸ਼ਲਿਟੀ ਓਪੀਡੀ 
ਪਾਰਸ ਨੇ ਇੰਟਰਨਲ ਮੈਡੀਸਨ, ਗਾਇਨੀਕੋਲੋਜੀ, ਨਿਊਰੋਲੋਜੀ, ਜਨਰਲ ਅਤੇ ਗੈਸਟਰੋ ਸਰਜਰੀ, ਨੇਫਰੋਲੋਜੀ, ਆਰਥੋਪੈਡਿਕਸ, ਪੀਡੀਆਟ੍ਰਿਕਸ ਅਤੇ ਪਲਮੋਨੋਲੋਜੀ ਵਿੱਚ ਸ਼ਾਮ ਦੀ ਓਪੀਡੀ ਸ਼ੁਰੂ ਕੀਤੀ ਹੈ। 

ਸ਼ਾਮ ਵੇਲੇ ਵੀ ਮਾਹਿਰ ਡਾਕਟਰੀ ਸਲਾਹ
ਇਸ ਮੌਕੇ ਬੋਲਦਿਆਂ ਕੁਲਭੂਸ਼ਣ ਗੋਇਲ ਨੇ ਪਾਰਸ ਹੈਲਥ (Panchkula OPD News) ਵੱਲੋਂ ਸ਼ਾਮ ਦੀ ਓਪੀਡੀ ਸ਼ੁਰੂ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਪੰਚਕੂਲਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਸ਼ਾਮ ਵੇਲੇ ਵੀ ਆਪਣੀ ਸਿਹਤ ਸਬੰਧੀ ਸਮੱਸਿਆਵਾਂ ਲਈ ਮਾਹਿਰ ਡਾਕਟਰੀ ਸਲਾਹ ਲਈ ਜਾਵੇਗੀ।

ਡਾ. ਪੰਕਜ ਮਿੱਤਲ ਦਾ ਬਿਆਨ 
ਫੈਸਿਲਿਟੀ ਡਾਇਰੈਕਟਰ ਡਾ. ਪੰਕਜ ਮਿੱਤਲ ਨੇ ਦੱਸਿਆ ਕਿ ਇਹ ਮਲਟੀਸਪੈਸ਼ਲਿਟੀ ਓ.ਪੀ.ਡੀ. ਸੋਮਵਾਰ ਤੋਂ ਸ਼ਨੀਵਾਰ ਸ਼ਾਮ 5 ਤੋਂ 7 ਵਜੇ ਤੱਕ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਾਮ ਨੂੰ ਵੀ ਮਾਹਿਰ ਡਾਕਟਰੀ ਸਲਾਹ ਨੂੰ ਯਕੀਨੀ ਬਣਾਉਣ ਲਈ ਸ਼ਾਮ ਨੂੰ ਮਲਟੀ ਸਪੈਸ਼ਲਿਟੀ ਓਪੀਡੀ ਸ਼ੁਰੂ ਕੀਤੀ ਜਾ ਰਹੀ ਹੈ। ਆਸ ਕਰਦੇ ਹਾਂ ਕਿ ਇਸ ਨਾਲ ਇਲਾਕੇ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।

{}{}