Home >>Chandigarh

Chandigarh News: ਗੈਂਗਸਟਰ ਸੰਪਤ ਨਹਿਰਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ 'ਚ ਪੇਸ਼, ਇੱਕ ਕੇਸ 'ਚ ਚਾਰਜ ਫ੍ਰੇਮ

Chandigarh News:  ਗੈਂਗਸਟਰ ਸੰਪਤ ਨਹਿਰਾ ਉਪਰ ਇੱਕ ਕੇਸ ਮਾਮਲੇ ਵਿੱਚ ਚੰਡੀਗੜ੍ਹ ਦੀ ਅਦਾਲਤ ਨੇ ਚਾਰਜ ਫ੍ਰੇਮ ਕਰ ਦਿੱਤੇ ਗਏ ਹਨ।

Advertisement
Chandigarh News: ਗੈਂਗਸਟਰ ਸੰਪਤ ਨਹਿਰਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ 'ਚ ਪੇਸ਼, ਇੱਕ ਕੇਸ 'ਚ ਚਾਰਜ ਫ੍ਰੇਮ
Stop
Ravinder Singh|Updated: Jan 09, 2024, 06:48 PM IST

Chandigarh News(ਪਵਿੱਤ ਕੌਰ): ਗੈਂਗਸਟਰ ਸੰਪਤ ਨਹਿਰਾ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਉਸ ਖ਼ਿਲਾਫ਼ ਸੈਕਟਰ-11 ਥਾਣੇ ਵਿੱਚ 2018 ਵਿੱਚ ਇੱਕ ਕੇਸ ਵਿੱਚ ਦੋਸ਼ ਆਇਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਸ ਖਿਲਾਫ ਇੱਕ ਹੋਰ ਮਾਮਲੇ 'ਚ ਸੁਣਵਾਈ ਟਾਲ ਦਿੱਤੀ ਗਈ ਹੈ। ਉਸ ਨੂੰ ਭਾਰੀ ਸੁਰੱਖਿਆ ਬਲ ਦੇ ਵਿਚਕਾਰ ਪੇਸ਼ ਕੀਤਾ ਗਿਆ। ਉਸ ਦੀ ਪੇਸ਼ੀ ਸਮੇਂ ਵੱਡੀ ਪੁਲਿਸ ਫੋਰਸ ਚੰਡੀਗੜ੍ਹ ਅਦਾਲਤ ਵਿੱਚ ਮੌਜੂਦ ਸੀ।

ਧਮਕੀ ਦੇਣ ਅਤੇ ਫਿਰੌਤੀ ਮੰਗਣ ਦਾ ਇਹ ਮਾਮਲਾ ਸੰਪਤ ਨਹਿਰਾ ਖਿਲਾਫ 2018 ਵਿੱਚ ਦਰਜ ਕੀਤਾ ਗਿਆ ਸੀ। 8 ਸਾਲ ਪੁਰਾਣੇ ਇਸ ਮਾਮਲੇ ਵਿੱਚ ਅੱਜ ਉਸ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਸੈਕਟਰ 10 ਵਿੱਚ ਦੋ ਵਿਦਿਆਰਥੀਆਂ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਉਸ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਸੀ।

ਹੁਣ ਅਦਾਲਤ ਵਿੱਚ ਟਰਾਇਲ ਚੱਲੇਗਾ। ਸੰਪਤ ਨਹਿਰਾ ਗੈਂਗਸਟਰ ਲਾਰੈਂਸ ਬਿਸ਼ਨੋਈ ਗਿਰੋਹ ਨਾਲ ਜੁੜਿਆ ਹੋਇਆ ਹੈ। ਉਹ ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਉਸ 'ਤੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਕਈ ਮਾਮਲੇ ਦਰਜ ਹਨ। ਗੈਂਗਸਟਰ ਸੰਪਤ ਨਹਿਰਾ ਉਪਰ ਹੋਰ ਮਾਮਲੇ ਦਰਜ ਹਨ ਜੋ ਕਿ ਅਜੇ ਵੀ ਵਿਚਾਰ ਅਧੀਨ ਹਨ।

ਉਹ ਪੰਜਾਬ ਪੁਲਿਸ ਦੇ ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਹੈ। ਰਾਜਸਥਾਨ ਵਿੱਚ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਕੇਸ ਵਿੱਚ ਵੀ ਸੰਪਨ ਨਹਿਰਾ ਦਾ ਨਾਮ ਆਇਆ ਹੈ। ਪੰਜਾਬ ਪੁਲਿਸ ਨੇ ਫਰਵਰੀ 2023 ਵਿੱਚ ਰਾਜਸਥਾਨ ਪੁਲਿਸ ਨੂੰ ਇਨਪੁਟ ਦਿੱਤਾ ਸੀ ਕਿ ਗੋਗਾਮੇੜੀ ਦਾ ਕਤਲ ਹੋ ਸਕਦਾ ਹੈ।

ਇਹ ਵੀ ਪੜ੍ਹੋ : Abohar News: ਮੰਡੀ ਵਿੱਚ ਨਰਮਾ ਨਾ ਵਿਕਣ ਕਾਰਨ ਕਿਸਾਨਾਂ ਨੇ ਅਧਿਕਾਰੀਆਂ ਨੂੰ ਬਣਾਇਆ ਬੰਦੀ

ਕਰਣੀ ਸੈਨਾ ਮੁਖੀ ਦੇ ਕਤਲ ਦੀ ਯੋਜਨਾ ਪੰਜਾਬ ਪੁਲਿਸ ਦੀ ਗੈਂਗਸਟਰ ਵਿਰੋਧੀ ਟਾਸਕ ਫੋਰਸ ਵੱਲੋਂ ਕਈ ਮਹੀਨੇ ਪਹਿਲਾਂ ਘੜੀ ਗਈ ਸੀ ਪਰ ਇਸ ਇਨਪੁਟ ਤੋਂ ਬਾਅਦ ਵੀ ਰਾਜਸਥਾਨ ਵਿੱਚ ਉਸਦਾ ਕਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : Zira Police Encounter: ਐਸਟੀਐਫ ਤੇ ਨਸ਼ਾ ਤਸਕਰਾਂ ਵਿਚਾਲੇ ਫਾਇਰਿੰਗ, ਦੋ ਨਸ਼ਾ ਤਸਕਰ ਹਲਾਕ

Read More
{}{}