Home >>Chandigarh

Chandigarh News: ਚੰਡੀਗੜ੍ਹ 'ਚ ਇਮੀਗ੍ਰੇਸ਼ਨ ਕੰਪਨੀ 'ਤੇ ਦਿੱਲੀ ਕ੍ਰਾਈਮ ਬ੍ਰਾਂਚ ਦੀ ਛਾਪੇਮਾਰੀ; ਕਈ ਜਾਅਲੀ ਪਾਸਪੋਰਟ ਅਤੇ ਵੀਜ਼ੇ ਬਰਾਮਦ

Chandigarh News: ਦਿੱਲੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੋਮਵਾਰ ਨੂੰ ਮੁਲਜ਼ਮ ਦੇ ਸੈਕਟਰ-34 ਸਥਿਤ ਚੰਡੀਗੜ੍ਹ ਟੂ ਐਬਰੌਡ ਕੰਪਨੀ ਵਿੱਚ ਛਾਪੇਮਾਰੀ ਕੀਤੀ।

Advertisement
Chandigarh News: ਚੰਡੀਗੜ੍ਹ 'ਚ ਇਮੀਗ੍ਰੇਸ਼ਨ ਕੰਪਨੀ 'ਤੇ ਦਿੱਲੀ ਕ੍ਰਾਈਮ ਬ੍ਰਾਂਚ ਦੀ ਛਾਪੇਮਾਰੀ; ਕਈ ਜਾਅਲੀ ਪਾਸਪੋਰਟ ਅਤੇ ਵੀਜ਼ੇ ਬਰਾਮਦ
Stop
Ravinder Singh|Updated: Oct 25, 2023, 01:46 PM IST

Chandigarh News: ਦਿੱਲੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੋਮਵਾਰ ਨੂੰ ਮੁਲਜ਼ਮ ਦੇ ਸੈਕਟਰ-34 ਸਥਿਤ ਚੰਡੀਗੜ੍ਹ ਟੂ ਐਬਰੌਡ ਕੰਪਨੀ ਵਿੱਚ ਛਾਪੇਮਾਰੀ ਕੀਤੀ। ਦਫਤਰ ਵਿਚੋਂ ਕਰੀਬ 65 ਪਾਸਪੋਰਟ ਬਰਾਮਦ ਹੋਏ। ਕਈ ਜਾਅਲੀ ਪਾਸਪੋਰਟ ਵੀ ਦਫਤਰ ਵਿਚੋਂ ਮਿਲੇ ਹਨ।

15 ਪਾਸਪੋਰਟਾਂ ਉਪਰ ਜਾਅਲੀ ਵੀਜ਼ਾ ਲੱਗਿਆ ਹੋਇਆ ਹੈ। ਮੁਲਜ਼ਮ ਦੀ ਪਛਾਣ ਤਰੁਣ ਕੁਮਾਰ ਵਜੋਂ ਹੋਈ ਹੈ ਜੋ ਕਿ ਪਿਛਲੇ ਕਰੀਬ 8 ਸਾਲ ਤੋਂ ਚੰਡੀਗੜ੍ਹ ਵਿੱਚ ਇਮੀਗ੍ਰੇਸ਼ਨ ਕੰਪਨੀਆਂ ਚਲਾ ਰਿਹਾ ਸੀ। ਇਸ ਤੋਂ ਪਹਿਲਾਂ ਉਹ ਮੋਹਾਲੀ ਦੇ ਫੇਜ਼-9 ਵਿੱਚ ਕੰਮ ਕਰਦਾ ਸੀ। ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੂੰ ਕਈ ਸ਼ਿਕਾਇਤਾਂ ਮਿਲੀਆਂ ਸਨ।

ਕ੍ਰਾਈਮ ਬ੍ਰਾਂਚ ਦਿੱਲੀ ਦੀ ਟੀਮ ਨੇ ਸੈਕਟਰ-34 ਤੋਂ ਇੱਕ ਇਮੀਗ੍ਰੇਸ਼ਨ ਚਲਾਉਣ ਵਾਲੇ ਸਖ਼ਸ਼ ਨੂੰ ਗ੍ਰਿਫਤਾਰ ਕੀਤਾ ਹੈ। ਸੈਕਟਰ-34 ਥਾਣੇ ਵਿੱਚ ਡੀਡੀਆਰ ਵੀ ਦਰਜ ਕਰਵਾਈ ਗਈ ਹੈ। ਤਰੁਣ ਕੁਮਾਰ ਹੈ ਪਿਛਲੇ 8 ਸਾਲਾਂ ਤੋਂ ਚੰਡੀਗੜ੍ਹ ਵਿੱਚ ਇਮੀਗ੍ਰੇਸ਼ਨ ਕੰਪਨੀਆਂ ਚਲਾ ਰਿਹਾ ਸੀ। ਸੂਤਰਾਂ ਅਨੁਸਾਰ ਮੁਲਜ਼ਮ ਤਰੁਣ ਦੇ ਸਟਾਫ਼ ਵਿੱਚ ਕਰੀਬ 20 ਮੁਲਾਜ਼ਮ ਹਨ।

ਉਹ ਪਿਛਲੇ ਕਈ ਸਾਲਾਂ ਤੋਂ ਉਸ ਨਾਲ ਜੁੜਿਆ ਹੋਏ ਹਨ। ਇਹ ਕੰਪਨੀ ਕਈ ਕਰਮਚਾਰੀਆਂ ਦੇ ਨਾਂ 'ਤੇ ਖੋਲ੍ਹੀ ਗਈ ਸੀ। ਬਦਲੇ ਵਿੱਚ ਉਨ੍ਹਾਂ ਨੂੰ ਕੁਝ ਰੁਪਏ ਦਿੱਤੇ ਜਾਂਦੇ ਸਨ। ਇਸ ਦਾ ਮਾਸਟਰ ਮਾਈਂਡ ਤਰੁਣ ਕੁਮਾਰ ਸੀ। ਹੁਣ ਕ੍ਰਾਈਮ ਬ੍ਰਾਂਚ ਦਿੱਲੀ ਦੀ ਟੀਮ ਕੁਰਾਲੀ ਦੇ ਰਹਿਣ ਵਾਲੇ ਤਰੁਣ ਦੀ ਜਾਇਦਾਦ ਦੀ ਵੀ ਜਾਂਚ ਕਰੇਗੀ। ਕਿਉਂਕਿ ਸੈਕਟਰ-82 ਜੇਐਲਪੀਐਲ ਏਅਰਪੋਰਟ ਰੋਡ ’ਤੇ ਇਸ ਦੇ ਕਈ ਸ਼ੋਅਰੂਮ ਦੱਸੇ ਗਏ ਹਨ।

ਹੁਣ ਕ੍ਰਾਈਮ ਬ੍ਰਾਂਚ ਦੀ ਟੀਮ ਜਾਂਚ ਕਰੇਗੀ ਕਿ ਇਹ ਸ਼ੋਅਰੂਮ ਕਿਸ ਦੇ ਨਾਂ 'ਤੇ ਹਨ ਅਤੇ ਕਦੋਂ ਖ਼ਰੀਦੇ ਗਏ ਸਨ। ਇਮੀਗ੍ਰੇਸ਼ਨ ਕੰਪਨੀ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਲਈ ਉਨ੍ਹਾਂ ਦੇ ਮੈਡੀਕਲ ਟੈਸਟ ਵੀ ਕਰਵਾਏ। ਦੋਸ਼ੀ ਸੰਚਾਲਕ ਦੇ ਕਈ ਲੈਬ ਸੰਚਾਲਕਾਂ ਨਾਲ ਮਿਲੀਭੁਗਤ ਸੀ।

ਇਹ ਵੀ ਪੜ੍ਹੋ : Jalandhar Firing News: 2 ਧਿਰਾਂ ਵਿਚਾਲੇ ਆਹਮੋ-ਸਾਹਮਣੇ ਹੋਈ ਫਾਇਰਿੰਗ, ਇੱਕ ਦੇ ਸਿਰ 'ਚ ਲੱਗੀ ਗੋਲੀ

ਜਿਹੜੇ ਲੋਕਾਂ ਨੇ ਵਿਦੇਸ਼ ਜਾਣਾ ਹੁੰਦਾ ਸੀ ਮੁਲਜ਼ਮ ਇਨ੍ਹਾਂ ਨੂੰ ਲੈਬਾਂ ਵਿੱਚ ਟੈਸਟ ਕਰਵਾਉਣ ਲਈ ਭੇਜਦਾ ਸੀ ਤੇ ਲੱਖਾਂ ਰੁਪਏ ਬਟੋਰਦਾ ਸੀ। ਅਪਰਾਧ ਸ਼ਾਖਾ ਹੁਣ ਮੁਲਜ਼ਮ ਤਰੁਣ ਰਾਹੀਂ ਇਨ੍ਹਾਂ ਲੈਬ ਸੰਚਾਲਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਦਿੱਲੀ ਦੀ ਟੀਮ ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : Ludhiana News: ਨਸ਼ਾ ਵੇਚਣ ਵਾਲੀ ਔਰਤ ਬਿਨਾਂ ਕਿਸੇ ਡਰ ਦੇ ਸਪਲਾਈ ਕਰ ਰਹੀ ਨਸ਼ਾ, ਲੋਕਾਂ ਨੇ ਥਾਣੇ ਦਾ ਕੀਤਾ ਘਿਰਾਓ

ਚੰਡੀਗੜ੍ਹ ਤੋਂ ਪਵਿੱਤ ਕੌਰ ਦੀ ਰਿਪੋਰਟ

Read More
{}{}