Home >>Chandigarh

PSIEC Plot Scam: ਬਹੁ-ਕਰੋੜੀ ਪਲਾਟ ਘੁਟਾਲਾ- ਵੱਡੇ ਅਧਿਕਾਰੀਆਂ ਵਿਰੁੱਧ ਵਿਜੀਲੈਂਸ ਚਲਾਏਗੀ ਮੁਕੱਦਮਾ, CM ਮਾਨ ਨੇ ਦਿੱਤੀ ਮਨਜ਼ੂਰੀ

PSIEC Plot Scam: ਪੰਜਾਬ ਬਹੁ-ਕਰੋੜੀ ਪਲਾਟ ਘੁਟਾਲੇ 'ਚ ਵੱਡੇ ਅਧਿਕਾਰੀਆਂ ਵਿਰੁੱਧ ਵਿਜੀਲੈਂਸ ਮੁਕੱਦਮਾ ਚਲਾਏਗੀ। CM ਮਾਨ ਨੇ ਮਨਜ਼ੂਰੀ ਦਿੱਤੀ ਹੈ।

Advertisement
PSIEC Plot Scam: ਬਹੁ-ਕਰੋੜੀ ਪਲਾਟ ਘੁਟਾਲਾ- ਵੱਡੇ ਅਧਿਕਾਰੀਆਂ ਵਿਰੁੱਧ ਵਿਜੀਲੈਂਸ ਚਲਾਏਗੀ ਮੁਕੱਦਮਾ, CM ਮਾਨ ਨੇ ਦਿੱਤੀ ਮਨਜ਼ੂਰੀ
Stop
Updated: Feb 24, 2024, 09:08 AM IST

Punjab News: ਪੰਜਾਬ  ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁ-ਕਰੋੜੀ ਉਦਯੋਗਿਕ ਪਲਾਟ ਅਲਾਟਮੈਂਟ ਘੁਟਾਲੇ ਵਿੱਚ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀਐਸਆਈਈਸੀ) ਦੇ ਛੇ ਅਧਿਕਾਰੀਆਂ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਦਰਅਸਲ ਪੰਜਾਬ ਸਰਕਾਰ ਦੇ ਪੀਐਸਆਈਸੀ ਵਿੱਚ ਹੋਏ ਬਹੁ ਕਰੋੜੀ ਪਲਾਟ ਘੁਟਾਲੇ ਦੇ ਸੂਤਰਧਾਰ ਸਾਬਕਾ ਸੀਜੀਐਮ ਐਸ ਪੀ ਸਿੰਘ, ਸਾਬਕਾ ਸੀਜੀਐਮ ਜਸਵਿੰਦਰ ਸਿੰਘ ਰੰਧਾਵਾ , ਐਸਡੀਈ ਸਵਤੇਜ ਸਿੰਘ , ਸਾਬਕਾ ਸਟੇਟ ਅਫਸਰ ਅੰਮ੍ਰਿਤ ਸਿੰਘ ਕਾਹਲੋ, ਅਡਵਾਈਜ਼ਰ ਦਰਸ਼ਨ ਗਰਗ, ਸਾਬਕਾ ਸੀਨੀਅਰ ਸਹਾਇਕ ਵਿਜੇ ਗੁਪਤਾ ਵਿਰੁੱਧ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਪੀਸੀ ਐਕਟ 1988 17 ਤਹਿਤ ਮੁਕਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। 

2018 ਵਿੱਚ, ਵਿਜੀਲੈਂਸ ਬਿਊਰੋ (VB) ਨੇ PSIEC ਦੇ ਤਤਕਾਲੀ MD ਤੋਂ 22 ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਲਈ ਛੇ ਅਧਿਕਾਰੀਆਂ ਨੂੰ ਮਾਮਲਾ ਦਰਜ ਕਰਨ ਦੀ ਇਜਾਜ਼ਤ ਮੰਗੀ ਸੀ।

ਦੱਸਣ ਯੋਗ ਹੈ ਕਿ ਉਕਤ ਅਧਿਕਾਰੀਆਂ ਵਿਰੁੱਧ ਬਹੁ ਕਰੋੜੀ ਪਲਾਟਾਂ ਨੂੰ ਗੈਰਕਾਨੂੰਨੀ ਢੰਗ ਨਾਲ ਰਾਜਨੀਤਿਕ ਪਹੁੰਚ ਰੱਖਣ ਵਾਲੇ ਰਸੂਖਦਾਰ ਲੋਕਾਂ ਨੂੰ ਅਲਾਟਮੈਂਟਾਂ ਕੀਤੀਆਂ ਅਤੇ ਜਾਂਚ ਦੌਰਾਨ ਕਈ ਬੇਨਾਮੀ ਪਲਾਟ ਸਾਹਮਣੇ ਆਏ। ਜਿਸ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਸੈਂਕੜੇ ਕਰੋੜ ਰੁਪਏ ਦਾ ਚੂਨਾ ਲੱਗਿਆ ਹੈ। ਭਾਵੇਂ ਕਿ ਉਕਤ ਮੁਲਜਮਾਂ ਵਿਰੁੱਧ ਪਹਿਲਾਂ ਵਿਜੀਲੈਂਸ ਬਿਊਰੋ ਨੇ ਮੁਕਦਮਾ ਦਰਜ ਕਰਕੇ ਤਤਕਾਲੀ ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ ਸਮੇਤ ਕਈਆਂ ਨੂੰ ਗਿਰਫਤਾਰ ਕੀਤਾ ਸੀ ਪਰ ਅੱਜ-ਕੱਲ੍ਹ ਇਹ ਲੋਕ ਜਮਾਨਤ ‘ਤੇ ਹਨ। ਇਸ ਬਹੁ ਕਰੋੜੀ ਘੁਟਾਲੇ ਉੱਤੇ ਪੜਦਾ ਪਾਉਣ ਲਈ ਤਤਕਾਲੀ ਮੁੱਖ ਮੰਤਰੀ ਦੇ ਫਰਜ਼ੀ ਹੁਕਮਾਂ ਦੀ ਚਿੱਠੀ ਦਾ ਬਹਾਨਾ ਲਗਾ ਕੇ ਮਾਮਲੇ ਨੂੰ ਠੰਡੇ ਵਸਤੇ ਵਿੱਚ ਪਾਉਣ ਵਾਲੇ 3 ਸੀਨੀਅਰ ਆਈਏਐਸ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਹੋ ਸਕਦੀ ਹੈ। 

ਇਹ ਵੀ ਪੜ੍ਹੋ: Kisan Andolan: ਸ਼ੰਭੂ ਬਾਰਡਰ 'ਤੇ ਕਿਸਾਨ ਲਗਾ ਰਹੇ ਹਨ ਪੱਕਾ ਮੋਰਚਾ! ਕਿਸਾਨ ਆਗੂਆਂ ਨੇ ਦੱਸੀ ਅਗਲੀ ਗਣਨੀਤੀ, ਪੜ੍ਹੋ ਇਸ ਖ਼ਬਰ 'ਚ

ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਦੇ ਇਹ ਫਾਈਲ ਟੇਬਲ ‘ਤੇ ਹੈ । ਦੱਸਣਾ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਣ ਤੇ ਕੁਝ ਲੋਕਾਂ ਦੀਆਂ ਸ਼ਿਕਾਇਤਾਂ ਤੇ ਅਦਾਲਤ ਵਿੱਚ ਪਟੀਸ਼ਨ ਤੋਂ ਬਾਅਦ ਉਦਯੋਗਿਕ ਪਲਾਟ ਘਟਾਲੇ ਦੀ ਜਾਂਚ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਸੀ, ਪਰ ਉਸ ਸਮੇਂ ਅਦਾਲਤ ਤੇ ਸਰਕਾਰ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਗਿਆ ਕਿ ਮੁੱਖ ਮੰਤਰੀ ਵੱਲੋਂ ਕਮੇਟੀ ਬਣਾਈ ਗਈ ਹੈ, ਉਸ ਸਮੇਂ ਵਿਜੀਲੈਂਸ ਨੂੰ ਵੀ ਮੁੱਖ ਮੰਤਰੀ ਦੀ ਚਿੱਠੀ ਵਾਲੀ ਕਮੇਟੀ ਦਾ ਹਵਾਲਾ ਦੇ ਕੇ ਦਖਲ ਦੇਣ ਤੋਂ ਰੋਕਿਆ ਗਿਆ। ਸੂਤਰ ਇਹ ਵੀ ਦੱਸਦੇ ਹਨ ਕਿ ਬਾਅਦ ਵਿੱਚ ਇਹ ਸਾਹਮਣੇ ਆਇਆ ਕਿ ਤਤਕਾਲੀ ਮੁੱਖ ਮੰਤਰੀ ਵੱਲੋਂ ਕੋਈ ਵੀ ਅਜਿਹਾ ਹੁਕਮ ਨਹੀਂ ਕੀਤਾ ਗਿਆ ਸੀ। ਜਿਸ ਕਾਰਨ ਬਹੁ ਕਰੋੜੀ ਪਲਾਟ ਘਟਾਲੇ ਦੇ ਦੋਸ਼ੀਆਂ ਨੂੰ ਬਚਾਉਣ ਲਈ ਤਿੰਨ ਆਈਏਐਸ ਅਧਿਕਾਰੀਆਂ ਦੀ ਭੂਮਿਕਾ ਤੇ ਵੀ ਸਵਾਲ ਖੜੇ ਹੁੰਦੇ ਹਨ।

ਇਹ ਵੀ ਪੜ੍ਹੋ: Rangla Punjab Mela: ਰੰਗਲਾ ਪੰਜਾਬ ਮੇਲੇ ਦੀ ਸ਼ੁਰੂਆਤ, ਦੁਨੀਆਂ 'ਚ ਲੋਹਾ ਮਨਵਾ ਚੁੱਕੇ ਪੰਜਾਬੀ ਗਾਇਕ ਆਉਣਗੇ ਅੰਮ੍ਰਿਤਸਰ 
 

Read More
{}{}