Home >>Chandigarh

Chandigarh Teacher Protest: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਿਹਾਇਸ਼ ਬਾਹਰ ETT ਅਧਿਆਪਕਾਂ ਦਾ ਧਰਨਾ

Chanigarh Teacher Protest: ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ 5 ਸਾਲ ਤੋਂ ਨੌਕਰੀ ਖਤਮ ਕਰਕੇ ਮੁੜ ਤੋਂ ਨਿਯੁਕਤੀ ਪੱਤਰ ਦਿੱਤੇ ਗਏ ਹਨ। ਜਿਸਨੂੰ ਅਧਿਆਪਕਾਂ ਨੇ ਆਪਣੇ ਨਾਲ ਧੱਕੇਸ਼ਾਹੀ ਦੱਸਿਆ ਹੈ। 

Advertisement
Chandigarh Teacher Protest: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਿਹਾਇਸ਼ ਬਾਹਰ ETT ਅਧਿਆਪਕਾਂ ਦਾ ਧਰਨਾ
Stop
Manoj Joshi|Updated: Dec 21, 2023, 07:42 PM IST

Chanigarh Teacher protest: ਚੰਡੀਗੜ੍ਹ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਸਰਕਾਰੀ ਰਿਹਾਇਸ਼ ਦੇ ਅੱਗੇ ETT 180 ਅਧਿਆਪਕਾਂ ਨੇ ਧਰਨਾ ਦਿੱਤਾ। ਈਟੀਟੀ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਹਨ। 

ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ 5 ਸਾਲ ਤੋਂ ਨੌਕਰੀ ਖਤਮ ਕਰਕੇ ਮੁੜ ਤੋਂ ਨਿਯੁਕਤੀ ਪੱਤਰ ਦਿੱਤੇ ਗਏ ਹਨ। ਜਿਸਨੂੰ ਅਧਿਆਪਕਾਂ ਨੇ ਆਪਣੇ ਨਾਲ ਧੱਕੇਸ਼ਾਹੀ ਦੱਸਿਆ ਹੈ। ਪ੍ਰਦਰਸ਼ਨਕਾਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਕੁਤਾਹੀ ਦੇ ਕਾਰਨ ਪਿੱਛਲੇ ਅੱਠ ਸਾਲ ਰੈਗੂਲਰ ਸਰਵਿਸ ਕਰਨ ਦੇ ਬਾਵਜੂਦ ਵੀ ਇਹ ਅਧਿਆਪਕ ਹੁਣ ਵੀ ਪਰਖ ਕਾਲ ਤੇ ਚੱਲ ਰਹੇ ਹਨ ।

 ਜਦੋਂ ਕਿ ਵਿਭਾਗ ਦੇ ਉਨ੍ਹਾਂ 'ਤੇ ਜਬਰੀ ਨਵਾਂ ਤਨਖਾਹ ਸਕੇਲ ਲਾਗੂ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਅਸੀਂ ਸਿੱਖਿਆ ਮੰਤਰੀ ਦੇ ਨਾਲ ਗੱਲਬਾਤ ਕਰਕੇ ਆਪਣੇ ਨਾਲ ਕੀਤੇ ਜਾ ਰਹੇ ਗੈਰ ਕਾਨੂੰਨੀ ਧੱਕੇ ਬਾਰੇ ਪੁੱਛਣ ਲਈ ਆਏ ਸੀ।

ਅਧਿਆਪਕਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਪਿਛਲੇ ਕਾਫੀ ਸਮੇਂ ਤੋਂ ਮਸਲਾ ਹੱਲ ਕਰਨ ਦੇ ਲਾਰੇ ਲਗਾ ਰਹੇ ਹਨ, ਪਰੰਤੂ ਅਜੇ ਤੱਕ ਉਨ੍ਹਾਂ ਦਾ ਮਸਲਾ ਹੱਲ ਨਹੀਂ ਕੀਤਾ ਗਿਆ । ਜਿਸ ਦੇ ਰੋਸ ਕਰਕੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਘਰ ਦਾ ਘਿਰਾਓ ਕੀਤਾ।

ਅਧਿਆਪਕਾਂ ਦਾ ਕਹਿਣਾ ਹੈ ਕਿ ਇਹ ਸੰਘਰਸ਼ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਤੱਕ ਜਾਰੀ ਰੱਖਣਗੇ । ਅਧਿਆਪਕਾਂ ਨੇ ਸਰਕਾਰ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਇਹ ਰੈਗੂਲਰ 180 ETT ਅਧਿਆਪਕ ਦਿੱਲੀ ਜਾ ਕੇ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਅੱਗੇ ਆਤਮ ਦਾਹ ਕਰਨਗੇ।

ਇਸ ਮੌਕੇ ਪ੍ਰਦਰਸ਼ਨ ਕਰ ਰਹੇ ETT ਅਧਿਆਪਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਚੰਡੀਗੜ੍ਹ ਦੇ ਸੈਕਟਰ 3 ਦੇ ਥਾਣੇ ਵਿੱਚ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਇਹ ਸਾਰਾ ਇਲਾਕਾ ਬਹੁਤ ਹੀ ਸੰਵੇਦਨਸ਼ੀਲ ਹੈ

ਕਿਉਂਕਿ ਇੱਥੇ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਹੈ ਅਤੇ ਥੋੜ੍ਹੀ ਦੂਰੀ 'ਤੇ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਹਾਇਸ਼ ਵੀ ਹੈ ਅਤੇ ਕਈ ਮੰਤਰੀ ਇੱਥੇ ਆਉਂਦੇ-ਜਾਂਦੇ ਰਹਿੰਦੇ ਹਨ। ਇਸ ਇਲਾਕੇ 'ਚ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਜਾਂ ਧਰਨੇ 'ਤੇ ਪਾਬੰਦੀ।

Read More
{}{}