Home >>Chandigarh

B Praak News: ਗਾਇਕ ਬੀ ਪਰਾਕ ਦਾ ਸਵੱਛਤਾ ਆਧਾਰਤ ਗੀਤ ਲਾਂਚ

B Praak News:  ਚੰਡੀਗੜ੍ਹ ਦੀ ਸਫ਼ਾਈ 'ਚ ਦਰਜਾਬੰਦੀ ਵਿੱਚ ਸੁਧਾਰ ਲਈ ਅਧਿਕਾਰੀ ਕੜੀ ਮਿਹਨਤ ਕਰ ਰਹੇ ਹਨ।  ਬੁੱਧਵਾਰ ਨੂੰ ਮਸ਼ਹੂਰ ਗਾਇਕ ਬੀ ਪਾਰਕ ਵੱਲੋਂ ਕੰਪੋਜ਼ ਕੀਤਾ ਗਿਆ ਸਵੱਛਤਾ 'ਤੇ ਆਧਾਰਿਤ ਗੀਤ ਲਾਂਚ ਕੀਤਾ ਗਿਆ।

Advertisement
B Praak News: ਗਾਇਕ ਬੀ ਪਰਾਕ ਦਾ ਸਵੱਛਤਾ ਆਧਾਰਤ ਗੀਤ ਲਾਂਚ
Stop
Ravinder Singh|Updated: Aug 02, 2023, 09:04 PM IST

B Praak News: ਸਫ਼ਾਈ ਸਰਵੇਖਣ ਨੂੰ ਲੈ ਕੇ ਅੱਜ-ਕੱਲ੍ਹ ਸਿਟੀਬਿਊਟੀਫੁੱਲ ਵਿੱਚ ਮੁਹਿੰਮ ਚੱਲ ਰਹੀ ਹੈ। ਚੰਡੀਗੜ੍ਹ ਦੀ ਸਫ਼ਾਈ 'ਚ ਦਰਜਾਬੰਦੀ ਵਿੱਚ ਸੁਧਾਰ ਲਈ ਨਿਗਮ ਦੇ ਉੱਚ ਅਧਿਕਾਰੀ ਜ਼ਮੀਨੀ ਪੱਧਰ ’ਤੇ ਕੜੀ ਮਿਹਨਤ ਕਰ ਰਹੇ ਹਨ।  ਬੁੱਧਵਾਰ ਨੂੰ ਮਸ਼ਹੂਰ ਗਾਇਕ ਬੀ ਪਾਰਕ ਵੱਲੋਂ ਕੰਪੋਜ਼ ਕੀਤਾ ਗਿਆ ਸਵੱਛਤਾ 'ਤੇ ਆਧਾਰਿਤ ਗੀਤ ਲਾਂਚ ਕੀਤਾ ਗਿਆ।

ਇਸ ਗੀਤ ਦਾ ਮਕਸਦ ਅਧਿਕਾਰੀਆਂ ਤੇ ਸ਼ਹਿਰ ਵਾਸੀਆਂ ਨੂੰ ਸਫ਼ਾਈ ਲਈ ਹੋ ਜ਼ਿਆਦਾ ਉਤਸ਼ਾਹਤ ਕਰਨਾ ਹੈ ਤਾਂ ਕਿ ਕੜੀ ਮਿਹਨਤ ਕਰਨ। ਮਸ਼ਹੂਰ ਗਾਇਕ ਬੀ ਪਰਾਕ ਨੇ ਆਪਣੀ ਟੀਮ ਦੇ ਨਾਲ ਸ਼ਹਿਰ ਵਿੱਚ ਤਿੰਨ-ਚਾਰ ਦਿਨਾਂ ਤੱਕ ਗਾਣੇ ਦੀ ਸ਼ੂਟਿੰਗ ਕੀਤੀ ਹੈ। ਮਿਊਂਸਪਲ ਕਾਰਪੋਰੇਸ਼ਨ ਨੇ ਸ਼ੂਟਿੰਗ ਲਈ ਆਪਣੇ ਸਫ਼ਾਈ ਕਰਮਚਾਰੀ ਤੇ ਕਚਰਾ ਵਾਹਨ ਮੁਹੱਈਆ ਕਰਵਾਏ ਸਨ।

ਇਹ ਗਾਣਾ ਰਾਣੀ ਲਛਮੀ ਬਾਈ ਮਹਿਲਾ ਭਵਨ ਸੈਕਟਰ-38 ਸੀ ਵਿੱਚ ਲਾਂਚ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਯੂਟੀ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਰਾਜਪਾਲ ਨੇ ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵੱਲੋਂ ਕੀਤੇ ਗਏ ਕੰਮਾਂ ਤੇ ਸਵੱਛਤਾ ਲਈ ਉਨ੍ਹਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਐਮਸੀ ਨੂੰ ਜਨਤਕ ਥਾਵਾਂ ਉਤੇ ਗੰਦਗੀ ਫੈਲਾਉਣ ਵਾਲੇ ਲੋਕਾਂ ਉਪਰ ਜੁਰਮਾਨਾ ਲਗਾਉਣ ਦੇ ਵੀ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਸ਼ਹਿਰ ਵਿੱਚ ਸਫ਼ਾਈ ਰੱਖਣ ਲਈ ਜਾਗਰੂਕ ਕੀਤਾ।

ਇਹ ਵੀ ਪੜ੍ਹੋ : Terrorist incidents in India: ਚੰਗੀ ਖ਼ਬਰ! ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਸਾਲ ਦਹਿਸ਼ਤਗਰਦੀ ਤੇ ਘੁਸਪੈਠ ਦੀਆਂ ਘਟਨਾਵਾਂ 'ਚ ਵੱਡੀ ਗਿਰਾਵਟ

ਪਿਛਲੇ ਸਾਲ ਸਫ਼ਾਈ ਮੁਹਿੰਮ 'ਚ ਚੰਡੀਗੜ੍ਹ ਨੇ ਕਈ ਰੈਂਕ ਉਛਾਲ ਮਾਰਿਆ ਸੀ। ਇਸ ਵਾਰ ਰੈਂਕ ਨੂੰ ਹੋਰ ਵੀ ਘਟਾਉਣ ਯਤਨ ਕੀਤੇ ਜਾ ਰਹੇ ਹਨ। ਮਾਰਕੀਟਾਂ 'ਚ ਸੀਮਿੰਟ ਦੇ ਗਮਲੇ ਰੱਖੇ ਜਾ ਰਹੇ ਹਨ। ਲੋਕਾਂ ਨੂੰ ਸਫ਼ਾਈ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਸਵੱਛਤਾ ਸਰਵੇਖਣ ਮੁਹਿੰਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ। ਇਸ ਮੁਹਿੰਮ ਦਾ ਮਕਸਦ ਸਫ਼ਾਈ ਨੂੰ ਲੈ ਕੇ ਸ਼ਹਿਰਾਂ ਵਿੱਚ ਮੁਕਾਬਲੇਬਾਜ਼ੀ ਵਧਾਉਣਾ ਸੀ।

ਇਹ ਵੀ ਪੜ੍ਹੋ : Punjab News: CM ਮਾਨ ਦੀ ਲੁਧਿਆਣਾ ਨੂੰ ਸੌਗਾਤ! 50 ਟਰੈਕਟਰਾਂ ਨੂੰ ਵਿਖਾਈ ਹਰੀ ਝੰਡੀ, 25,000 ਲਾਭਪਾਤਰੀਆਂ ਨੂੰ ਦਿੱਤੇ ਸਰਟੀਫਿਕੇਟ

Read More
{}{}