Home >>Chandigarh

Chandigarh News: ਆਨਲਾਈਨ ਟ੍ਰੇਡਿੰਗ 'ਚ ਨਿਵੇਸ਼ ਦੇ ਨਾਂਅ 'ਤੇ ਸੁਨਿਆਰੇ ਤੋਂ 9.68 ਕਰੋੜ ਦੀ ਠੱਗੀ

Chandigarh News: ਸਾਈਬਰ ਥਾਣਾ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ 9 ਕਰੋੜ 68 ਲੱਖ ਰੁਪਏ ਦੀ ਆਨਲਾਈਨ ਧੋਖਾਧੜੀ ਦੀ ਸ਼ਿਕਾਇਤ ਮਿਲੀ ਸੀ। ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਆਨਲਾਈਨ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement
Chandigarh News: ਆਨਲਾਈਨ ਟ੍ਰੇਡਿੰਗ 'ਚ ਨਿਵੇਸ਼ ਦੇ ਨਾਂਅ 'ਤੇ ਸੁਨਿਆਰੇ ਤੋਂ 9.68 ਕਰੋੜ ਦੀ ਠੱਗੀ
Stop
Manpreet Singh|Updated: Jul 06, 2024, 01:13 PM IST

Chandigarh News: ਮਨੀਮਾਜਰਾ ਵਿੱਚ ਗਹਿਣਿਆਂ ਦਾ ਵਪਾਰ ਕਰਨ ਵਾਲੇ ਇੱਕ ਵਿਅਕਤੀ ਦੇ ਨਾਲ ਆਨਲਾਈਨ ਟ੍ਰੇਡਿੰਗ  ਕਰਨ ਦੇ ਮਾਮਲੇ ਵਿੱਚ ਲਈ 9.68 ਕਰੋੜ ਦੀ ਠੱਗੀ ਮਾਰ ਲਈ ਗਈ। ਜਿਸ ਸਬੰਧ ਵਿੱਚ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਮਨੀਮਾਜਰਾ ਵਿੱਚ ਗਹਿਣਿਆਂ ਦੀ ਦੁਕਾਨ ਹੈ। 13 ਦਸੰਬਰ, 2023 ਨੂੰ, ਉਸਨੂੰ ਇੱਕ ਲਿੰਕ ਮੈਸਜ ਰਾਹੀ ਮਿਲਿਆ। ਜਿਸ ਵਿੱਚ ਉਸਨੂੰ ਟ੍ਰੇਡਿੰਗ ਨਾਲ ਸਬੰਧਤ ਜਾਣਕਾਰੀ ਲਈ ਲਿੰਕ 'ਤੇ ਕਲਿੱਕ ਕਰਨ ਲਈ ਕਿਹਾ ਗਿਆ ਸੀ। ਪੀੜਤਾ ਨੇ ਲਿੰਕ 'ਤੇ ਕਲਿੱਕ ਕੀਤਾ ਅਤੇ ਵਟਸਐਪ ਗਰੁੱਪ 'ਚ ਐਂਡ ਹੋ ਗਿਆ। ਇਸ ਦੌਰਾਨ ਉਸ ਨੇ ਤਿੰਨ ਮਹੀਨਿਆਂ ਤੋਂ ਵਪਾਰ ਸਬੰਧੀ ਗਰੁੱਪ ਵਿੱਚ ਚੱਲ ਰਹੇ ਕੰਮ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਬਾਅਦ 6 ਮਾਰਚ 2024 ਨੂੰ ਰਾਹੁਲ ਸ਼ਰਮਾ ਨਾਂਅ ਦੇ ਵਿਅਕਤੀ ਦੇ ਕਹਿਣ 'ਤੇ ਪੀੜਤ ਨੇ ਇਕ ਵਿਦੇਸ਼ੀ ਨਿਵੇਸ਼ਕ ਨਾਲ ਗੱਲ ਕੀਤੀ ਅਤੇ ਨਿਵੇਸ਼ ਸਬੰਧੀ ਰਣਨੀਤੀ ਬਣਾਈ।

9 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ 

ਇਸ ਦੌਰਾਨ ਉਸ ਤੋਂ ਕੇਵਾਈਸੀ ਲਈ ਸਾਰੇ ਦਸਤਾਵੇਜ਼ ਮੰਗੇ ਗਏ ਅਤੇ ਵਪਾਰ ਲਈ ਪੀੜਤ ਨੇ ਖਾਤਾ ਵੀ ਖੋਲ੍ਹਿਆ। ਇਸ ਤੋਂ ਬਾਅਦ ਪੀੜਤ ਨੇ 16 ਅਪ੍ਰੈਲ 2024 ਤੋਂ 27 ਜੂਨ 2024 ਤੱਕ 18 ਵਾਰ ਕੁੱਲ 9.68 ਕਰੋੜ ਦਾ ਨਿਵੇਸ਼ ਕੀਤਾ। ਜੁਲਾਈ ਦੇ ਪਹਿਲੇ ਹਫ਼ਤੇ ਜਦੋਂ ਉਸ ਨੇ ਨਿਵੇਸ਼ ਕੀਤੀ ਸਾਰੀ ਰਕਮ ਕਢਵਾਉਣ ਲਈ ਕਿਹਾ ਤਾਂ ਮੁਲਜ਼ਮ ਨੇ ਉਸ ਨੂੰ ਕੁੱਲ ਰਕਮ ਦਾ 10 ਫ਼ੀਸਦੀ ਟੈਕਸ ਵਜੋਂ ਜਮ੍ਹਾਂ ਕਰਵਾਉਣ ਲਈ ਕਿਹਾ। ਜਦੋਂ ਪੀੜਤ ਨੂੰ ਇਸ ਬਾਰੇ ਸ਼ੱਕ ਹੋਇਆ ਤਾਂ ਉਸ ਨੇ ਆਪਣੇ ਜਾਣ-ਪਛਾਣ ਵਾਲਿਆਂ ਅਤੇ ਦੋਸਤਾਂ ਨੂੰ ਇਸ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਉਸ ਨਾਲ ਧੋਖਾ ਹੋਇਆ ਹੈ। ਜਿਸ ਤੋਂ ਬਾਅਦ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ।

ਸਾਈਬਰ ਥਾਣਾ ਇੰਚਾਰਜ ਲਲਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ 9 ਕਰੋੜ 68 ਲੱਖ ਰੁਪਏ ਦੀ ਆਨਲਾਈਨ ਧੋਖਾਧੜੀ ਦੀ ਸ਼ਿਕਾਇਤ ਮਿਲੀ ਸੀ। ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਆਨਲਾਈਨ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਹੁਣ ਤੱਕ ਪੁਲਸ ਇਸ ਮਾਮਲੇ 'ਚ 2 ਕਰੋੜ ਰੁਪਏ ਜ਼ਬਤ ਕਰ ਚੁੱਕੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਇੰਚਾਰਜ ਲਲਿਤ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ।

{}{}