Home >>Chandigarh

Chandigarh News: ਚੰਡੀਗੜ੍ਹ ਪੁਲਿਸ ਦਾ ਖੁਲਾਸਾ- ਪਾਕਿ ਤੋਂ ਅਫ਼ਗਾਨਿਸਤਾਨ ਹੁੰਦੇ ਹੋਏ 350 ਕਰੋੜ ਦੀ ਹੈਰੋਇਨ ਪਹੁੰਚੀ ਪੰਜਾਬ

Chandigarh News: ਮੁਲਜ਼ਮ ਮਨੀ ਕਾਲੜਾ ਦੇ ਭਰਾ ਸੰਨੀ ਕਾਲੜਾ ਦੀਆਂ ਦੁਬਈ ਵਿੱਚ ਸ਼ੈੱਲ ਕੰਪਨੀਆਂ ਹਨ। ਇਹ ਦੋਵੇਂ ਇਨ੍ਹਾਂ ਕੰਪਨੀਆਂ ਰਾਹੀਂ ਵਪਾਰ ਕਰਕੇ ਪੈਸੇ ਦਾ ਲੈਣ-ਦੇਣ ਕਰਦੇ ਸਨ।  

Advertisement
Chandigarh News: ਚੰਡੀਗੜ੍ਹ ਪੁਲਿਸ ਦਾ ਖੁਲਾਸਾ- ਪਾਕਿ ਤੋਂ ਅਫ਼ਗਾਨਿਸਤਾਨ ਹੁੰਦੇ ਹੋਏ 350 ਕਰੋੜ ਦੀ ਹੈਰੋਇਨ ਪਹੁੰਚੀ ਪੰਜਾਬ
Stop
Zee News Desk|Updated: Aug 20, 2023, 07:21 AM IST

Chandigarh News: ਚੰਡੀਗੜ੍ਹ ਵਿੱਚ ਨਸ਼ਾ ਤਸਕਰੀ ਨਾਲ ਜੁੜੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾਂ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਜਿੱਥੇ ਲੁਧਿਆਣਾ ਦੇ 31 ਸਾਲ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਕਿਸਤਾਨ ਡਰੋਨ ਅਤੇ ਨਦੀ ਤੋਂ ਇਲਾਵਾ ਅਫ਼ਗ਼ਾਨਿਸਤਾਨ ਵੱਲੋਂ ਵੀ ਹੈਰੋਇਨ ਆ ਰਹੀ ਹੈ। ਦੱਸ ਦੱਈਏ ਕਿ ਚੰਡੀਗੜ੍ਹ ਇੰਟਰਨੈਸ਼ਨਲ ਡਰੱਗ ਤਸਕਰੀ ਮਾਮਲੇ 'ਚ ਲੁਧਿਆਣਾ ਦੇ ਰਹਿਣ ਵਾਲੇ ਮਨੀ ਕਾਲੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਦੀ ਉਮਰ ਮਹਿਜ 31 ਸਾਲ ਹੈ। 

ਦੱਸ ਦਈਏ ਕਿ ਇਹ ਨਸ਼ਾ ਤਸਕਰੀ ਦਾ ਪੈਸਾ ਸ਼ੈੱਲ ਕੰਪਨੀਆਂ ਰਾਹੀਂ ਵਿਦੇਸ਼ ਭੇਜਣ ਲਈ ਵਰਤਿਆ ਜਾਂਦਾ ਸੀ। ਪੁਲਿਸ ਦੀ ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਸ ਨੇ 350 ਕਰੋੜ ਯੂ.ਏ.ਈ. ਉਥੋਂ ਇਹ ਪੈਸਾ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਨੂੰ ਭੇਜਿਆ ਜਾਂਦਾ ਸੀ। ਇਹ ਕੰਮ ਪਿਛਲੇ 11 ਸਾਲਾ ਤੋਂ ਚੱਲ ਰਿਹਾ ਹੈ। 

ਇਹ ਵੀ ਪੜ੍ਹੋ: Punjab News: ਪੰਜਾਬ ਪੁਲਿਸ ਵੱਲੋਂ ਪੰਜਾਬ ਦੇ ਨਾਂ ਲੱਗਦੇ ਗੁਆਂਢੀ ਰਾਜ ਦੀਆਂ ਹੱਦਾਂ 'ਤੇ ਅਚਨਚੇਤੀ ਚੈਕਿੰਗ

ਮੁਲਜ਼ਮ ਮਨੀ ਕਾਲੜਾ ਦੇ ਭਰਾ ਸੰਨੀ ਕਾਲੜਾ ਦੀਆਂ ਦੁਬਈ ਵਿੱਚ ਸ਼ੈੱਲ ਕੰਪਨੀਆਂ ਹਨ। ਇਹ ਦੋਵੇਂ ਇਨ੍ਹਾਂ ਕੰਪਨੀਆਂ ਰਾਹੀਂ ਵਪਾਰ ਕਰਕੇ ਪੈਸੇ ਦਾ ਲੈਣ-ਦੇਣ ਕਰਦੇ ਸਨ। ਮੁਲਜ਼ਮ ਦਾ ਪਿਤਾ ਸੁਰਿੰਦਰ ਕਾਲੜਾ ਵਿਦੇਸ਼ ਵਿੱਚ ਬੈਠਾ ਹੈ। ਤਿੰਨੋਂ ਐਨਸੀਬੀ ਨੂੰ ਲੋੜੀਂਦੇ ਹਨ। ਇਨ੍ਹਾਂ ਤਿੰਨਾਂ ਦਾ ਨਾਂ ਐਨਸੀਬੀ ਵੱਲੋਂ ਫੜੇ ਗਏ ਡਰੱਗ ਕੇਸ ਵਿੱਚ ਆਇਆ ਸੀ ਪਰ ਐਨਸੀਬੀ ਇਨ੍ਹਾਂ ਵਿੱਚੋਂ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਿਆ।

ਹਾਲ ਹੀ ਵਿੱਚ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਚੰਦਨ ਤੋਂ ਪੁੱਛਗਿੱਛ ਦੌਰਾਨ ਮਨੀ ਕਾਲੜਾ ਦਾ ਨਾਂ ਸਾਹਮਣੇ ਆਇਆ। ਚੰਦਨ ਨੇ ਪਿਛਲੇ ਦਿਨੀਂ ਮਨੀ ਕਾਲੜਾ ਨੂੰ 6.5 ਲੱਖ ਰੁਪਏ ਟਰਾਂਸਫਰ ਕੀਤੇ ਸਨ। ਇਸ ਕਰਕੇ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਦੌਰਾਨ ਚੰਡੀਗੜ੍ਹ ਇੰਟਰਨੈਸ਼ਨਲ ਡਰੱਗ ਤਸਕਰੀ ਮਾਮਲੇ 'ਚ ਲੁਧਿਆਣਾ ਦੇ ਰਹਿਣ ਵਾਲੇ ਮਨੀ ਕਾਲੜਾ ਨੂੰ ਗ੍ਰਿਫ਼ਤਾਰ ਕੀਤਾ ਹੈ। 

ਗੌਰਤਲਬ ਹੈ ਕਿ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚੋਂ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਅਤੇ 2 ਮੋਬਾਈਲ ਬਰਾਮਦ ਕੀਤੇ ਹਨ। ਇਨ੍ਹਾਂ ਗੋਲੀਆਂ ਅਤੇ ਫ਼ੋਨਾਂ ਦੀ ਵਰਤੋਂ ਕਰਨ ਵਾਲੇ ਦੋ ਮੁਲਜ਼ਮਾਂ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ:Chandigrah News: ਚੰਡੀਗੜ੍ਹ ਜੇਲ੍ਹ 'ਚੋਂ ਨਸ਼ੀਲੀਆਂ ਗੋਲੀਆਂ-ਮੋਬਾਈਲ ਬਰਾਮਦ, 2 ਵਿਅਕਤੀਆਂ ਖਿਲਾਫ਼ ਕੇਸ ਦਰਜ

Read More
{}{}