Home >>Chandigarh

Chandigarh Fraud News: ਨੌਕਰੀ ਲਈ ਆਨਲਾਈਨ ਅਪਲਾਈ ਕਰਨਾ ਪਿਆ ਮਹਿੰਗਾ! 6 ਲੱਖ 45 ਹਜ਼ਾਰ ਦੀ ਵਜੀ ਠੱਗੀ

Chandigarh Fraud News: ਇਸ 'ਤੇ ਠੱਗਾਂ ਖਿਲਾਫ਼ ਧੋਖਾਧੜੀ ਅਤੇ ਸਾਜਿਸ਼ ਰਚਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸੈਕਟਰ 43 ਵਾਸੀ ਨੇ ਦੱਸਿਆ ਕਿ ਉਸ ਨੂੰ ਨੌਕਰੀ ਦੀ ਲੋੜ ਸੀ।

Advertisement
Chandigarh Fraud News: ਨੌਕਰੀ ਲਈ ਆਨਲਾਈਨ ਅਪਲਾਈ ਕਰਨਾ ਪਿਆ ਮਹਿੰਗਾ! 6 ਲੱਖ 45 ਹਜ਼ਾਰ ਦੀ ਵਜੀ ਠੱਗੀ
Stop
Riya Bawa|Updated: Oct 23, 2023, 08:51 AM IST

Chandigarh Fraud News: ਚੰਡੀਗੜ੍ਹ ਦੇ ਸੈਕਟਰ 43 ਵਿੱਚ ਇੱਕ ਵਿਅਕਤੀ ਨੂੰ ਨੌਕਰੀ ਲਈ ਆਨਲਾਈਨ ਅਪਲਾਈ ਕਰਨਾ ਮਹਿੰਗਾ ਪੈ ਗਿਆ। ਠੱਗਾਂ ਨੇ ਵਿਅਕਤੀ ਨੂੰ ਫਰਜ਼ੀ ਨਿਯੁਕਤੀ ਪੱਤਰ ਵੀ ਦਿੱਤਾ ਅਤੇ ਬਦਲੇ 'ਚ 6 ਲੱਖ 45 ਹਜ਼ਾਰ ਰੁਪਏ ਦੀ ਠੱਗੀ ਮਾਰੀ। ਜਦੋਂ ਪੀੜਤ ਨੂੰ ਪਤਾ ਲੱਗਾ ਕਿ ਇਹ ਪੱਤਰ ਫਰਜ਼ੀ ਹੈ ਅਤੇ ਧੋਖੇਬਾਜ਼ਾਂ ਦਾ ਨੰਬਰ ਵੀ ਬੰਦ ਹੈ ਤਾਂ ਉਸ ਨੇ ਸਾਈਬਰ ਸੈੱਲ ਨੂੰ ਸ਼ਿਕਾਇਤ ਕੀਤੀ। 

ਇਸ 'ਤੇ ਠੱਗਾਂ ਖਿਲਾਫ਼ ਧੋਖਾਧੜੀ ਅਤੇ ਸਾਜਿਸ਼ ਰਚਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸੈਕਟਰ 43 ਵਾਸੀ ਨੇ ਦੱਸਿਆ ਕਿ ਉਸ ਨੂੰ ਨੌਕਰੀ ਦੀ ਲੋੜ ਸੀ।

ਇਹ ਵੀ ਪੜ੍ਹੋ: Chandigarh Weather News: ਚੰਡੀਗੜ੍ਹ ਦੇ ਤਾਪਮਾਨ ਵਿੱਚ ਗਿਰਾਵਟ ਕਾਰਨ ਠੰਢ ਵਧੀ, ਜਾਣੋ ਮੌਸਮ ਦਾ ਪੂਰਾ ਅਪਡੇਟ

ਉਸਨੇ ਨੌਕਰੀ ਪ੍ਰਾਪਤ ਕਰਨ ਲਈ ਇੱਕ ਸਾਈਟ 'ਤੇ ਆਨਲਾਈਨ ਅਪਲਾਈ ਕੀਤਾ। ਜਿਵੇਂ ਹੀ ਉਸ ਨੇ ਅਪਲਾਈ ਕੀਤਾ ਤਾਂ ਕੁਝ ਦੇਰ ਬਾਅਦ ਉਸ ਨੂੰ ਇੱਕ ਨੰਬਰ ਤੋਂ ਕਾਲ ਆਈ ਅਤੇ ਫੋਨ ਕਰਨ ਵਾਲੇ ਨੇ ਆਪਣੀ ਪਛਾਣ ਟਾਈਮਜ਼ ਗਰੁੱਪ ਡਾਟ ਕਾਮ ਦੇ ਕਰਮਚਾਰੀ ਵਜੋਂ ਦਿੱਤੀ।

ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਉਸ ਨੂੰ ਨੌਕਰੀ ਦਿਵਾ ਦੇਵੇਗਾ। ਇਸ ਲਈ ਉਸ ਨੇ ਫੀਸ ਮੰਗੀ। ਨੌਕਰੀ ਦਿਵਾਉਣ ਲਈ ਉਸ ਨੇ ਉਕਤ ਖਾਤੇ 'ਚ 6 ਲੱਖ 45 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ। 22 ਜੂਨ ਨੂੰ ਉਸ ਦੀ ਈਮੇਲ ’ਤੇ ਨਿਯੁਕਤੀ ਪੱਤਰ ਵੀ ਆ ਗਿਆ। ਜਦੋਂ ਉਸ ਨੇ ਪੱਤਰ ਦੀ ਜਾਂਚ ਕੀਤੀ ਤਾਂ ਇਹ ਜਾਅਲੀ ਪਾਇਆ ਗਿਆ।

ਗੌਰਤਲਬ ਹੈ ਕਿ ਬੀਤੇ ਦਿਨੀ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਸਰਕਾਰੀ ਨੌਕਰੀ ਦੇਣ ਦਾ ਝਾਂਸਾ ਦੇ ਕੇ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੇ ਪੰਜ ਲੋਕਾਂ ਨਾਲ ਠੱਗੀ ਮਾਰੀ ਸੀ। ਪੁਲਿਸ ਨੇ ਕਰੀਬ ਇੱਕ ਸਾਲ ਬਾਅਦ ਮਾਮਲੇ ਦੀ ਜਾਂਚ ਮੁਕੰਮਲ ਕਰਨ ਤੋਂ ਬਾਅਦ ਸ਼ਿਕਾਇਤਕਰਤਾ ਖੁਸ਼ਵਿੰਦਰ ਸਿੰਘ ਵਾਸੀ ਨਿਊ ਗਾਰਡਨ ਕਲੋਨੀ, ਖਰੜ ਦੀ ਸ਼ਿਕਾਇਤ 'ਤੇ ਰਾਜਵੀਰ ਸਿੰਘ, ਸੁੱਖ ਚੈਨ ਕੌਰ ਅਤੇ ਨਵਜੋਤ ਸਿੰਘ ਵਾਸੀ ਗੜ੍ਹਸ਼ੰਕਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਗੱਲ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਸਾਰਿਆਂ ਤੋਂ 11.45 ਲੱਖ ਰੁਪਏ ਐਡਵਾਂਸ ਵਜੋਂ ਲੈ ਲਏ। ਇਸ ਤੋਂ ਬਾਅਦ ਦੋਸ਼ੀਆਂ ਨੇ ਨਾ ਤਾਂ ਇਨ੍ਹਾਂ ਲੋਕਾਂ ਨੂੰ ਨੌਕਰੀ ਦਿੱਤੀ ਅਤੇ ਨਾ ਹੀ ਪੈਸੇ ਵਾਪਸ ਕੀਤੇ।

Read More
{}{}