Home >>Chandigarh

Chandigarh Cyber Crine News: ਚੰਡੀਗੜ੍ਹ ਸਾਈਬਰ ਸੈੱਲ ਨੇ 19 ਸਾਈਬਰ ਅਪਰਾਧੀ ਨੂੰ 14.7 ਕਰੋੜ ਰੁਪਏ ਬਰਾਮਦ ਕੀਤੇ

Chandigarh Cyber Crine News: ਮਾਰਚ/ਅਪ੍ਰੈਲ 2024 ਦੇ ਮਹੀਨੇ ਵਿੱਚ ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਦਿੱਲੀ ਐਨਸੀਆਰ, ਰਾਜਸਥਾਨ, ਨੂੰਹ ਮੇਵਾਤ ਖੇਤਰ ਤੋਂ ਆਨਲਾਈਨ ਧੋਖਾਧੜੀ ਦੇ 6 ਵੱਖ-ਵੱਖ ਮਾਮਲਿਆਂ ਵਿੱਚ ਕੁੱਲ 19 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Advertisement
Chandigarh Cyber Crine News: ਚੰਡੀਗੜ੍ਹ ਸਾਈਬਰ ਸੈੱਲ ਨੇ 19 ਸਾਈਬਰ ਅਪਰਾਧੀ ਨੂੰ 14.7 ਕਰੋੜ ਰੁਪਏ ਬਰਾਮਦ ਕੀਤੇ
Stop
Manpreet Singh|Updated: May 01, 2024, 08:21 PM IST

Chandigarh Cyber Crine News: ਚੰਡੀਗੜ੍ਹ 'ਚ ਬੁੱਧਵਾਰ ਨੂੰ ਸਾਈਬਰ ਸੈੱਲ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਆਨਲਾਈਨ ਧੋਖਾਧੜੀ ਕਰਨ ਵਾਲੇ ਕਈ ਬਦਮਾਸ਼ਾਂ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ ਹੈ। ਸਾਈਬਰ ਸੈੱਲ ਨੇ ਦੋ ਮਹੀਨਿਆਂ 'ਚ ਲੋਕਾਂ ਨਾਲ ਠੱਗੀ ਮਾਰਨ ਵਾਲੇ 19 ਅਪਰਾਧੀਆਂ ਤੋਂ 14.7 ਕਰੋੜ ਰੁਪਏ ਬਰਾਮਦ ਕੀਤੇ ਹਨ।

ਮਾਰਚ/ਅਪ੍ਰੈਲ 2024 ਦੇ ਮਹੀਨੇ ਵਿੱਚ ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਦਿੱਲੀ ਐਨਸੀਆਰ, ਰਾਜਸਥਾਨ, ਨੂੰਹ ਮੇਵਾਤ ਖੇਤਰ ਤੋਂ ਆਨਲਾਈਨ ਧੋਖਾਧੜੀ ਦੇ 6 ਵੱਖ-ਵੱਖ ਮਾਮਲਿਆਂ ਵਿੱਚ ਕੁੱਲ 19 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸਾਈਬਰ ਸੈੱਲ ਨੇ ਪਿਛਲੇ 2 ਮਹੀਨਿਆਂ 'ਚ 4414 ਸ਼ਿਕਾਇਤਾਂ 'ਤੇ ਕਾਰਵਾਈ ਕਰਦਿਆਂ 184 ਐੱਫ.ਆਈ.ਆਰ ਦਰਜ ਕੀਤੀਆਂ ਹਨ ਅਤੇ ਇਨ੍ਹਾਂ ਸਾਰੇ ਮਾਮਲਿਆਂ 'ਚ ਪੁਲਸ ਨੇ ਕਾਰਵਾਈ ਕਰਦੇ ਹੋਏ ਕੁੱਲ 14.7 ਕਰੋੜ ਰੁਪਏ ਦੀ ਰਕਮ ਬਰਾਮਦ ਕੀਤੀ ਹੈ।

ਇਨ੍ਹਾਂ ਅਪਰਾਧੀਆਂ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਗ੍ਰਹਿ ਮੰਤਰਾਲੇ ਦੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (14 ਸੀ) ਨੇ ਭਾਰਤ ਭਰ ਤੋਂ 4414 ਸ਼ਿਕਾਇਤਾਂ ਮਿਲਣ ਤੋਂ ਬਾਅਦ ਇਨ੍ਹਾਂ ਸਾਰੇ 6 ਮਾਮਲਿਆਂ ਵਿੱਚ ਬਰਾਮਦ ਕੀਤੇ ਮੋਬਾਈਲ ਫੋਨ ਨੰਬਰਾਂ ਦੇ ਤਕਨੀਕੀ ਵਿਸ਼ਲੇਸ਼ਣ ਰਾਹੀਂ ਜਾਂਚ ਕੀਤੀ।

 Sr. No.   Modus Operandi   Complaints Registered Over India   Firs Registered All Over India   Cheated Amount Reported
  1.  Instant Loan App Scam    1666    76   5,56,84,621
  2.   Online Job Placement Scam     1569   68   5,21,31,599
  3.   Investment/ Work From Home Scam   358   13   99,07,329
  4.   Online Job Fraud   173   4   98,45,335
  5.   Helpline Number Search on Google   630   22   1,87,58,914
  6.   OLX Fraud    18   1   4,57,480

 

{}{}