Home >>Chandigarh

Chandigarh Suicide Case: ਚੰਡੀਗੜ੍ਹ ਸੀਬੀਆਈ ਦੀ ਰੇਡ ਦੌਰਾਨ ਫਰਾਰ ਹੋਏ ASI ਨੇ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ

Chandigarh Suicide Case: ਸੀਬੀਆਈ ਨੇ ਉਸ ਦੇ ਇੱਕ ਸਾਥੀ ਸਤੀਸ਼ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਫੜਿਆ ਸੀ। ਬਿਜੇਂਦਰ ਨੇ ਇਹ 20 ਹਜ਼ਾਰ ਰੁਪਏ ਸਤੀਸ਼ ਨੂੰ ਦਿੱਤੇ ਸਨ।  

Advertisement
Chandigarh Suicide Case: ਚੰਡੀਗੜ੍ਹ ਸੀਬੀਆਈ ਦੀ ਰੇਡ ਦੌਰਾਨ ਫਰਾਰ ਹੋਏ ASI ਨੇ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ
Stop
Riya Bawa|Updated: Jul 10, 2024, 10:12 AM IST

Chandigarh Suicide Case/ਕਮਲਦੀਪ ਸਿੰਘ: ਚੰਡੀਗੜ੍ਹ ਸੀਬੀਆਈ ਦੀ ਰੇਡ ਦੌਰਾਨ ਫਰਾਰ ਹੋਏ ASI ਬਿਜੇਂਦਰ ਨੇ ਅੱਜ ਦੇਰ ਰਾਤ ਸਲਫਾਸ ਖਾ ਕੇ ਖੁਦਕੁਸ਼ੀ ਕੀਤੀ। 40 ਸੈਕਟਰ ਵਿੱਚ ਪੁਲਿਸ ਨੇ ਬਿਜੇਂਦਰ ਸਿੰਘ ਦੀ ਲਾਸ਼ ਬਰਾਮਦ ਕੀਤੀ ਹੈ। ਅੱਜ ਦੁਪਹਿਰੇ ਸੈਕਟਰ 26 ਪੁਲਿਸ ਸਟੇਸ਼ਨ ਵਿੱਚ ਸੀਬੀਆਈ ਵੱਲੋਂ ਟਰੈਪ ਲਗਾਇਆ ਗਿਆ ਸੀ। ਟਰੈਪ ਦੌਰਾਨ ਸੀਬੀਆਈ ਨੇ ASI ਸਤੀਸ਼ ਨੂੰ ਗਿਰਫ਼ਤਾਰ ਕੀਤਾ ਸੀ ਪਰ  ਬਿਜੇਂਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ। 

ਚੰਡੀਗੜ੍ਹ ਪੁਲਿਸ ਦੇ ਮ੍ਰਿਤਕ ਏਐਸਆਈ ਬਿਜੇਂਦਰ ਦਾ ਅੱਜ ਸੈਕਟਰ-16 ਦੇ ਹਸਪਤਾਲ ਵਿੱਚ ਪੋਸਟਮਾਰਟਮ ਹੋਵੇਗਾ। ਉਸ ਨੇ ਕੱਲ ਯਾਨੀ ਮੰਗਲਵਾਰ ਨੂੰ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ ਸੀ। ਸਤੀਸ਼ ਦੇ ਪਰਿਵਾਰ ਵਾਲਿਆਂ ਨੂੰ ਪੋਸਟਮਾਰਟਮ ਲਈ ਸੂਚਿਤ ਕਰ ਦਿੱਤਾ ਗਿਆ ਹੈ। ਉਹ ਅੱਜ ਹਸਪਤਾਲ ਪਹੁੰਚਣਗੇ। ਉਨ੍ਹਾਂ ਦੀ ਮੌਜੂਦਗੀ ਵਿੱਚ ਪੋਸਟਮਾਰਟਮ ਕੀਤਾ ਜਾਵੇਗਾ।

 

ਇਹ ਵੀ ਪੜ੍ਹੋ: Jalandhar By Election:  ਜਲੰਧਰ ਪੱਛਮੀ ਜ਼ਿਮਨੀ ਚੋਣਾਂ 'ਚ BJP ਉਮੀਦਵਾਰ ਨੇ ਪੋਲਿੰਗ ਬੂਥ ਬਾਹਰ ਕੀਤਾ ਹੰਗਾਮਾ, ਲਾਇਆ ਇਹ ਦੋਸ਼

ਇਸ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਦੱਸ ਦੇਈਏ ਕਿ ਏਐਸਆਈ ਸੈਕਟਰ-26 ਥਾਣੇ ਤੋਂ ਸੀਬੀਆਈ ਦੇ ਚੁੰਗਲ ਵਿੱਚੋਂ ਫਰਾਰ ਹੋ ਗਿਆ ਸੀ। ਸੀਬੀਆਈ ਨੇ ਉਸ ਦੇ ਇੱਕ ਸਾਥੀ ਸਤੀਸ਼ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਫੜਿਆ ਸੀ। ਬਿਜੇਂਦਰ ਨੇ ਇਹ 20 ਹਜ਼ਾਰ ਰੁਪਏ ਸਤੀਸ਼ ਨੂੰ ਦਿੱਤੇ ਸਨ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਹੋਇਆ ਹੁੰਮਸ ਭਰਿਆ ਮੌਸਮ! ਮੌਨਸੂਨ ਦੀ ਰਫ਼ਤਾਰ ਮੱਠੀ, ਇਸ ਦਿਨ ਪਵੇਗਾ ਮੀਂਹ
 

 

 

Read More
{}{}