Home >>Zee PHH Business & Technology

ndigo: ਇੰਡੀਗੋ ਵੱਲੋਂ 500 ਏਅਰਬੱਸ ਜਹਾਜ਼ ਖ਼ਰੀਦਣ ਲਈ ਸੌਦਾ ਤੈਅ, ਏਅਰ ਇੰਡੀਆ ਵੀ ਦੇ ਚੁੱਕੀ ਹੈ ਅਜਿਹਾ ਆਰਡਰ

Indigo:  ਇੰਡੀਗੋ ਨੇ 500 ਜਹਾਜ਼ ਖ਼ਰੀਦਣ ਲਈ ਵੱਡੀ ਡੀਲ ਕੀਤੀ ਹੈ। ਇਹ ਜਹਾਜ਼ 2030 ਤੇ 2035 ਤੱਕ ਆਉਣ ਦੀ ਉਮੀਦ ਹੈ।

Advertisement
ndigo: ਇੰਡੀਗੋ ਵੱਲੋਂ 500 ਏਅਰਬੱਸ ਜਹਾਜ਼ ਖ਼ਰੀਦਣ ਲਈ ਸੌਦਾ ਤੈਅ, ਏਅਰ ਇੰਡੀਆ ਵੀ ਦੇ ਚੁੱਕੀ ਹੈ ਅਜਿਹਾ ਆਰਡਰ
Stop
Ravinder Singh|Updated: Jun 19, 2023, 08:29 PM IST

Indigo: ਇੰਡੀਗੋ ਨੇ 500 ਏਅਰਬੱਸ ਜਹਾਜ਼ ਖਰੀਦਣ ਲਈ ਇੱਕ ਮੈਗਾ ਡੀਲ 'ਤੇ ਦਸਤਖਤ ਕੀਤੇ ਹਨ। ਰਿਪੋਰਟਾਂ ਮੁਤਾਬਕ ਇੰਡੀਗੋ ਬੋਰਡ ਨੇ 50 ਅਰਬ ਡਾਲਰ ਦੇ ਜਹਾਜ਼ ਖਰੀਦਣ ਦੀ ਮਨਜ਼ੂਰੀ ਦਿੱਤੀ ਹੈ। ਇਸ ਮਨਜ਼ੂਰੀ ਤੋਂ ਬਾਅਦ ਇੰਡੀਗੋ ਸਭ ਤੋਂ ਵੱਡੀ ਏਅਰਕ੍ਰਾਫਟ ਡੀਲਿੰਗ ਕੰਪਨੀ ਬਣ ਗਈ ਹੈ। ਹਵਾਬਾਜ਼ੀ ਕੰਪਨੀ ਵੱਲੋਂ ਸੌਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਇੰਡੀਗੋ ਨੇ 500 ਏਅਰਬੱਸ ਏ320 ਫੈਮਿਲੀ ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਆਰਡਰ 2030 ਤੇ 2035 ਵਿਚਕਾਰ ਜਹਾਜ਼ਾਂ ਦੀ ਡਿਲਿਵਰੀ ਤੋਂ ਬਾਅਦ ਏਅਰਲਾਈਨ ਨੂੰ ਸਥਿਰਤਾ ਪ੍ਰਦਾਨ ਕਰੇਗਾ। ਇੰਡੀਗੋ 500 ਜਹਾਜ਼ਾਂ ਦਾ ਇਹ ਆਰਡਰ ਨਾ ਸਿਰਫ ਇੰਡੀਗੋ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਰਡਰ ਹੈ, ਸਗੋਂ ਏਅਰਬੱਸ ਨਾਲ ਕਿਸੇ ਵੀ ਏਅਰਲਾਈਨ ਦੁਆਰਾ ਹੁਣ ਤੱਕ ਦੀ ਸਭ ਤੋਂ ਵੱਡੀ ਸਿੰਗਲ ਏਅਰਕ੍ਰਾਫਟ ਖਰੀਦੋ-ਫਰੋਖਤ ਵੀ ਹੈ।

ਏਅਰਲਾਈਨ ਕੰਪਨੀ ਵੱਲੋਂ ਦੱਸਿਆ ਗਿਆ ਕਿ ਇੰਡੀਗੋ ਨੇ 500 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਆਰਡਰ 2030 ਅਤੇ 2035 ਦੇ ਵਿਚਕਾਰ ਏਅਰਲਾਈਨ ਪੋਸਟ ਡਿਲੀਵਰੀ ਨੂੰ ਸਥਿਰਤਾ ਪ੍ਰਦਾਨ ਕਰੇਗਾ। ਇਹ 500 ਏਅਰਕ੍ਰਾਫਟ ਆਰਡਰ ਨਾ ਸਿਰਫ ਇੰਡੀਗੋ ਦਾ ਸਭ ਤੋਂ ਵੱਡਾ ਆਰਡਰ ਹੈ, ਸਗੋਂ ਏਅਰਬੱਸ ਨਾਲ ਕਿਸੇ ਵੀ ਏਅਰਲਾਈਨ ਦੁਆਰਾ ਖਰੀਦਿਆ ਗਿਆ ਸਭ ਤੋਂ ਵੱਡਾ ਸਿੰਗਲ ਏਅਰਕ੍ਰਾਫਟ ਆਰਡਰ ਵੀ ਹੈ।

ਇਹ ਵੀ ਪੜ੍ਹੋ : Gurbani Free Broadcast News: ਗੁਰਬਾਣੀ ਪ੍ਰਸਾਰਣ ਮਾਮਲੇ 'ਤੇ SGPC ਪ੍ਰਧਾਨ ਧਾਮੀ ਦਾ CM ਮਾਨ ਨੂੰ ਜਵਾਬ

ਇਸ ਤੋਂ ਪਹਿਲਾਂ ਏਅਰ ਇੰਡੀਆ ਫਰਵਰੀ ਮਹੀਨੇ ਵਿੱਚ 470 ਜਹਾਜ਼ ਖ਼ਰੀਦਣ ਦੇ ਇਤਿਹਾਸਕ ਐਲਾਨ ਕੀਤਾ ਸੀ। ਇਨ੍ਹਾਂ ਵਿਚ 250 ਏਅਰਬੱਸ ਜਹਾਜ਼ ਅਤੇ 220 ਜਹਾਜ਼ ਬੋਇੰਗ ਤੋਂ ਖ਼ਰੀਦਿਆ ਜਾਣਾ ਹੈ। ਇਸ ਤੋਂ ਇਲਾਵਾ ਦੋ ਜਹਾਜ਼ ਉਤਪਾਦਕਾਂ ਤੋਂ ਵਾਧੂ 370 ਹਜ਼ਾਰ ਖ਼ਰੀਦਣ ਦਾ ਵੀ ਬਦਲ ਹੈ। ਏਅਰ ਇੰਡੀਆ ਨੇ 17 ਤੋਂ ਜ਼ਿਆਦਾ ਸਾਲਾਂ ਵਿੱਚ ਪਹਿਲੀ ਵਾਰ ਨਵੇਂ ਜਹਾਜ਼ਾਂ ਦਾ ਆਰਡਰ ਦਿੱਤਾ ਹੈ।

ਇਹ ਵੀ ਪੜ੍ਹੋ : Gurbani Free Broadcast News: ਗੁਰਬਾਣੀ ਪ੍ਰਸਾਰਣ ਦੇ ਫੈਸਲੇ ਨੂੰ ਲੈ ਕੇ ਨਵਜੋਤ ਸਿੱਧੂ ਨੇ CM ਮਾਨ ਦੀ ਕੀਤੀ ਸ਼ਲਾਘਾ

 

Read More
{}{}