Home >>Zee PHH

Amritpal Singh Latest News: ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਮਿਲਣ ਪੁੱਜੇ ਮਾਤਾ-ਪਿਤਾ

Amritpal Singh Latest News: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਲਈ ਉਸ ਦੇ ਮਾਤਾ-ਪਿਤਾ ਦੋ ਵਕੀਲਾਂ ਨਾਲ ਡਿਬਰੂਗੜ੍ਹ ਜੇਲ੍ਹ ਪੁੱਜੇ।

Advertisement
Amritpal Singh Latest News: ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਮਿਲਣ ਪੁੱਜੇ ਮਾਤਾ-ਪਿਤਾ
Stop
Ravinder Singh|Updated: May 18, 2023, 04:52 PM IST

Amritpal Singh Latest News: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਲਈ ਉਸ ਦੇ ਮਾਤਾ-ਪਿਤਾ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਪਹੁੰਚੇ। ਕਾਬਿਲੇਗੌਰ ਹੈ ਕਿ ਅੰਮ੍ਰਿਤਪਾਲ ਨੂੰ ਮਿਲਣ ਲਈ ਅੰਮ੍ਰਿਤਪਾਲ ਦੀ ਪਤਨੀ ਸਮੇਤ ਕਰੀਬ 10 ਵਿਅਕਤੀ 14 ਦਿਨ ਪਹਿਲਾਂ ਆਏ ਸਨ ਪਰ ਇਸ ਵਾਰ ਡਿਬਰੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਨੂੰ ਮਿਲਣ ਲਈ ਉਸ ਦੀ ਮਾਂ ਬਲਵਿੰਦਰ ਕੌਰ ਤੇ ਪਿਤਾ ਤਰਸੇਮ ਸਿੰਘ ਦੋ ਵਕੀਲਾਂ ਸਮੇਤ ਪੁੱਜੇ ਹਨ।

ਅੰਮ੍ਰਿਤਪਾਲ ਦੇ ਮਾਤਾ-ਪਿਤਾ ਬਰਨਾਲਾ ਤੋਂ ਸਾਬਕਾ ਸੰਸਦ ਮੈਂਬਰ ਤੇ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਤੇ ਇੱਕ ਹੋਰ ਵਕੀਲ ਬ੍ਰਿਜ ਸ਼ਰਮਾ ਸਮੇਤ ਪਹੁੰਚੇ ਹਨ। ਐਡਵੋਕੇਟ ਬ੍ਰਿਜ ਸ਼ਰਮਾ ਨੇ ਦੱਸਿਆ ਕਿ ਉਹ ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਨੂੰ ਮਿਲਣਗੇ। ਉਹ ਪੰਜਾਬ ਦੇ ਉਨ੍ਹਾਂ ਸਾਰੇ ਲੋਕਾਂ ਦੀ ਜ਼ਮਾਨਤ ਲਗਾ ਰਹੇ ਹਨ ਜਿਨ੍ਹਾਂ ਉਪਰ ਐਨਐਸਏ ਨਹੀਂ ਲਗਾਇਆ ਗਿਆ ਹੈ। ਅੱਜ ਜੇਲ੍ਹ ਵਿੱਚ ਮਾਪਿਆਂ ਦੀ ਅੰਮ੍ਰਿਤਪਾਲ ਨਾਲ ਪਹਿਲੀ ਮੁਲਾਕਾਤ ਹੈ।

4 ਮਈ ਨੂੰ ਉਸ ਦੀ ਪਤਨੀ ਕਿਰਨਦੀਪ ਕੌਰ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਜਥੇ ਨਾਲ ਗਈ ਸੀ। ਇਸ ਦੌਰਾਨ ਅੰਮ੍ਰਿਤਪਾਲ ਨੇ ਜੇਲ੍ਹ ਵਿੱਚ ਆਪਣੀ ਪਤਨੀ ਨੂੰ ਮਿਲ ਕੇ ਕਿਹਾ ਸੀ ਕਿ ਸਭ ਕੁਝ ਚੜ੍ਹਦੀ ਕਲਾਂ ਵਿੱਚ ਹੈ। ਇਸ ਤੋਂ ਪਹਿਲਾਂ ਜਦੋਂ ਵਕੀਲ ਅਤੇ ਹੋਰ ਰਿਸ਼ਤੇਦਾਰ ਮੁਲਾਕਾਤ ਲਈ ਆਏ ਸਨ ਤਾਂ ਅੰਮ੍ਰਿਤਪਾਲ ਨੇ ਚਿੱਠੀ ਦਿੱਤੀ ਸੀ ਜਿਸ ਵਿੱਚ ਸਮਾਜ ਨੂੰ ਸੰਦੇਸ਼ ਦਿੱਤਾ ਗਿਆ।

ਇਹ ਵੀ ਪੜ੍ਹੋ : Punjab News: 'ਸਰਕਾਰ ਤੁਹਾਡੇ ਦੁਆਰ'! ਨਵੀਆਂ ਪੋਸਟਾਂ ਤੋਂ ਲੈ ਕੇ ਮਾਲ ਪਟਵਾਰੀ ਨੂੰ ਰਾਹਤ, ਪੰਜਾਬ ਸਰਕਾਰ ਨੇ ਲਏ ਵੱਡੇ ਫੈਸਲੇ

ਗੌਰਤਲਬ ਹੈ ਕਿ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ 23 ਅਪ੍ਰੈਲ ਨੂੰ ਮੋਗਾ ਜ਼ਿਲ੍ਹੇ ਦੇ ਰੋਡੇ ਪਿੰਡ ਤੋਂ ਗ੍ਰਿਫਤਾਰ ਕੀਤਾ ਸੀ। ਅੰਮ੍ਰਿਤਪਾਲ 18 ਮਾਰਚ ਤੋਂ ਹੀ ਫ਼ਰਾਰ ਸੀ, ਉਸ ਦਿਨ ਪੰਜਾਬ ਪੁਲਿਸ ਨੇ ਉਸ ਲਈ ਵੱਡੇ ਪੱਧਰ 'ਤੇ ਛਾਪੇਮਾਰੀ ਸ਼ੁਰੂ ਕੀਤੀ ਸੀ। ਇਹ ਕਾਰਵਾਈ 23 ਫਰਵਰੀ ਨੂੰ ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਅੰਮ੍ਰਿਤਸਰ ਦੇ ਅਜਨਾਲਾ ਥਾਣੇ 'ਤੇ ਉਸ ਦੇ ਇੱਕ ਸਹਿਯੋਗੀ ਲਵਪ੍ਰੀਤ ਤੂਫਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੁਲਿਸ ਥਾਣੇ ਨੂੰ ਘੇਰਾ ਪਾਉਣ ਤੋਂ ਲਗਭਗ ਤਿੰਨ ਹਫਤਿਆਂ ਬਾਅਦ ਹੋਈ ਸੀ।

ਇਹ ਵੀ ਪੜ੍ਹੋ : Punjab Sacrilege news: ਪਟਿਆਲਾ ਤੋਂ ਬਾਅਦ ਹੁਣ ਰਾਜਪੁਰਾ ‘ਚ ਬੇਅਦਬੀ ਦੀ ਕੋਸ਼ਿਸ਼, ਵੇਖੋ ਵੀਡੀਓ

Read More
{}{}