Home >>Zee PHH Agriculture

ਮੂੰਗੀ ਦੀ ਖ਼ਰੀਦ ਨਾ ਹੋਣ ’ਤੇ ਕਿਸਾਨਾਂ ਨੇ ਤਲਵੰਡੀ ਸਾਬੋ-ਬਠਿੰਡਾ ਹਾਈਵੇਅ ਜਾਮ ਕੀਤਾ

  ਤਲਵੰਡੀ ਸਾਬੋ ਦੀ ਦਾਣਾ ਮੰਡੀ ਵਿੱਚ ਮੂੰਗੀ ਦੀ ਫ਼ਸਲ ਦੀ ਖ਼ਰੀਦ ਨਾ ਹੋਣ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮੌੜ ਵੱਲੋਂ ਤਲਵੰਡੀ ਸਾਬੋ-ਬਠਿੰਡਾ ਸੜਕ ’ਤੇ ਸੰਕੇਤਕ ਜਾਮ ਲਾਇਆ ਗਿਆ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਖਿਲ਼ਾਫ ਜੰਮ ਕੇ ਨਾਅਰੇਬਾਜੀ ਕੀਤੀ।  ਰੋਸ ਪ੍ਰਦਰਸ਼ਨ ਤੋਂ ਬਾਅਦ ਵਧਾਈ ਗਈ ਸੀ

Advertisement
ਮੂੰਗੀ ਦੀ ਖ਼ਰੀਦ ਨਾ ਹੋਣ ’ਤੇ ਕਿਸਾਨਾਂ ਨੇ ਤਲਵੰਡੀ ਸਾਬੋ-ਬਠਿੰਡਾ ਹਾਈਵੇਅ ਜਾਮ ਕੀਤਾ
Stop
Zee Media Bureau|Updated: Aug 19, 2022, 07:50 PM IST

ਤਲਵੰਡੀ ਸਾਬੋ / ਕੁਲਬੀਰ ਬੀਰਾ:  ਤਲਵੰਡੀ ਸਾਬੋ ਦੀ ਦਾਣਾ ਮੰਡੀ ਵਿੱਚ ਮੂੰਗੀ ਦੀ ਫ਼ਸਲ ਦੀ ਖ਼ਰੀਦ ਨਾ ਹੋਣ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮੌੜ ਵੱਲੋਂ ਤਲਵੰਡੀ ਸਾਬੋ-ਬਠਿੰਡਾ ਸੜਕ ’ਤੇ ਸੰਕੇਤਕ ਜਾਮ ਲਾਇਆ ਗਿਆ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਖਿਲ਼ਾਫ ਜੰਮ ਕੇ ਨਾਅਰੇਬਾਜੀ ਕੀਤੀ। 

ਰੋਸ ਪ੍ਰਦਰਸ਼ਨ ਤੋਂ ਬਾਅਦ ਵਧਾਈ ਗਈ ਸੀ ਮਿਆਦ
ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਬੁਰਜ ਸੇਮਾ ਨੇ ਦੱਸਿਆ ਕਿ ਪੰਜਾਬ ਦੀ ਮਾਨ ਸਰਕਾਰ ਵੱਲੋਂ ਪਾਣੀ ਦੀ ਬੱਚਤ ਕਰਨ ਲਈ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਬੀਜਣ ਦਾ ਸੱਦਾ ਦਿੱਤਾ ਅਤੇ ਇਸ ਦੀ ਸਰਕਾਰੀ ਖ਼ਰੀਦ ਕਰਨ ਦੀ ਗਾਰੰਟੀ ਵੀ ਦਿੱਤੀ  ਪਰ ਸਰਕਾਰ ਦਾ ਫ਼ੈਸਲਾ ਮੰਨਦੇ ਹੋਏ ਕਿਸਾਨਾਂ ਵੱਲੋਂ ਬੀਜੀ ਹੋਈ ਮੂੰਗੀ ਦੀ ਫਸਲ ਅਜੇ ਪੂਰੀ ਮੰਡੀਆਂ ਵਿੱਚ ਆਈ ਨਹੀਂ  ਸੀ ਤਾਂ ਸਰਕਾਰ ਨੇ 31 ਜੁਲਾਈ ਤੋਂ ਬਾਅਦ ਮੂੰਗੀ ਨਾ ਖ਼ਰੀਦਣ ਦਾ ਐਲਾਨ ਕਰ ਦਿੱਤਾ, ਜਿਸ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਇਹ ਮਿਆਦ 10 ਅਗਸਤ ਤੱਕ ਵਧਾ ਦਿੱਤੀ ।

 

ਏਜੰਸੀਆਂ ਨਹੀਂ ਖ਼ਰੀਦ ਰਹੀਆਂ ਮੂੰਗੀ ਦੀ ਫ਼ਸਲ
ਤਲਵੰਡੀ ਸਾਬੋ ਦੀ ਦਾਣਾ ਮੰਡੀ ਵਿੱਚ ਦਸ ਅਗਸਤ ਤੱਕ ਆਈ ਮੂੰਗੀ ਦੀ ਫ਼ਸਲ ਨੂੰ ਖਰੀਦ ਅਧਿਕਾਰੀਆਂ ਨੇ ਖ਼ਰੀਦਣ ਤੋਂ ਜਵਾਬ ਦੇ ਦਿੱਤਾ। ਇਸ ਸਮੱਸਿਆ ਨੂੰ ਲੈਕੇ ਪਹਿਲਾਂ ਵੀ ਤਲਵੰਡੀ ਸਾਬੋ ਦੇ ਐਸਡੀਐਮ ਨੂੰ ਕਿਸਾਨਾਂ ਇਕ ਵਫਦ ਮਿਲਿਆ ਸੀ। ਜਿਸ ’ਚ ਉਨ੍ਹਾਂ ਨੇ ਬਾਰਸ਼ ਮੂੰਗੀ ਦੀ ਫ਼ਸਲ ਵਿੱਚ ਸਿੱਲ੍ਹ ਅਤੇ ਦਾਗ਼ੀ ਦਾਣਿਆਂ ਵਿਚ ਛੋਟ ਦੇ ਕੇ ਖ਼ਰੀਦ ਕਰਨ ਲਈ ਕਿਹਾ ਸੀ ਪਰ ਹੁਣ ਖ਼ਰੀਦ ਏਜੰਸੀਆਂ ਮੂੰਗੀ ਦੀ ਫ਼ਸਲ ਖ਼ਰੀਦਣ ਤੋਂ ਜਵਾਬ ਦੇ ਰਹੀਆਂ ਹਨ। 

 

ਕਿਸਾਨਾਂ ਵਲੋਂ ਤਿੱਖੇ ਸੰਘਰਸ਼ ਦਾ ਐਲਾਨ
ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਮੂੰਗੀ ਦੀ ਖਰੀਦ ਕਰਨ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ। ਅੱਜ ਸੜਕ ਜਾਮ ਦੌਰਾਨ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਕੱਲ ਤੱਕ ਮੂੰਗੀ ਦੀ ਖਰੀਦ ਨਾ ਕੀਤੀ ਤਾ ਸ਼ਨੀਵਾਰ ਨੂੰ ਤਿੱਖੇ ਸੰਘਰਸ਼ ਰਾਹੀਂ  ਮੂੰਗੀ ਦੀ ਖਰੀਦ ਕਰਵਾਈ ਜਾਵੇਗੀ।

Read More
{}{}